08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ

ਅਜੀਤ ਡੈਸਕ 23-12-2025
ਮੰਡੀ ਗੋਬਿੰਦਗੜ੍ਹ, 22 ਦਸੰਬਰ (ਇਕਬਾਲਦੀਪ ਸੰਧੂ)-ਐੱਨ. ਜੀ. ਓ. 'ਇਕ ਨਵੀਂ ਉਡਾਣ' ਦੇ ਸਹਿਯੋਗ ਨਾਲ ਸੇਂਟ ਫ਼ਰੀਦ ਪਬਲਿਕ ਸਕੂਲ ਵਿਚ 6 ਰੋਜ਼ਾ ਇਕ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ | ਇਸ ਕੈਂਪ ਦੀ ਅਗਵਾਈ ਐਨ.ਜੀ.ਓ ਦੀ ਪ੍ਰਧਾਨ ਸੀਮਾ ਕੌਸ਼ਲ ਵਲੋਂ ਕੀਤੀ ਗਈ | ਕੈਂਪ ਦੌਰਾਨ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ, ਬਾਲ ਰੋਗ ਅਤੇ ਅੱਖਾਂ ਦੀ ਜਾਂਚ ਮੁਫ਼ਤ ਕੀਤੀ ਗਈ | ਇਹਨਾਂ ਮਾਹਿਰਾਂ ਵਿਚ ਡਾ. ਤਾਨਿਆ ਗੋਇਲ ਐੱਮ.ਡੀ.ਐੱਸ., ਡਾ. ਗਗਨ ਗੁਪਤਾ, ਡਾ. ਆਕਾਸ਼ਦੀਪ , ਡਾ. ਗੁਰਮਨ ਸਿੰਘ ਸ਼ਾਮਿਲ ਸਨ | ਕੈਂਪ ਦੀ ਸਫਲਤਾ ਵਿਚ ਮਨਜੀਤ ਸਿੰਘ ਅਤੇ ਨਰਸ ਨਾਜ਼ੀਆ ਖ਼ਾਨ ਦਾ ਵਿਸ਼ੇਸ਼ ਯੋਗਦਾਨ ਰਿਹਾ | ਕੈਂਪ ਦੌਰਾਨ ਲਗਪਗ 600 ਵਿਦਿਆਰਥੀਆਂ ਦੀ ਸਿਹਤ ਜਾਂਚ ਕੀਤੀ ਗਈ | ਇਸ ਮੌਕੇ 'ਤੇ ਸਕੂਲ ਪਿ੍ੰਸੀਪਲ ਡਾ. ਅੰਮਿ੍ਤਾ ਸਿੰਘ ਅਤੇ ਵਰਿੰਦਰਜੀਤ ਸਿੰਘ ਨੇ ਐੱਨ.ਜੀ.ਓ. ਇਕ ਨਵੀਂ ਉਡਾਣ ਦੀ ਪ੍ਰਧਾਨ ਸੀਮਾ ਕੌਸ਼ਲ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਦੀ ਸਿਹਤ ਅਤੇ ਜਾਗਰੂਕਤਾ ਲਈ ਬਹੁਤ ਮਹੱਤਵਪੂਰਨ ਹਨ | ਉਨ੍ਹਾਂ ਸਾਰੇ ਡਾਕਟਰਾਂ ਅਤੇ ਸਹਿਯੋਗੀ ਟੀਮ ਦੀ ਸੇਵਾ ਭਾਵਨਾ ਦੀ ਭਰਪੂਰ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਕੁੱਕ ਕਮ ਹੈਲਪਰਾਂ ਦੇ ਸੈਂਟਰ ਪੱਧਰੀ ਕੁਕਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਸ਼ਹੀਦੀ ਸਭਾ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਹੁਕਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।