29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸੰਗਤ ਦੀ ਸਹੂਲਤ ਲਈ ਸੰਘੋਲ ਤੋਂ ਬਸੀ ਪਠਾਣਾਂ ਸੜਕ ਦੀ ਮੁਰੰਮਤ ਕੀਤੀ

ਅਜੀਤ ਡੈਸਕ 24-12-2025
ਸੰਘੋਲ, 23 ਦਸੰਬਰ (ਗੁਰਨਾਮ ਸਿੰਘ ਚੀਨਾ)-ਸ਼ਹੀਦੀ ਸਭਾ ਦੌਰਾਨ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਜਾ ਰਹੀਆਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆ ਸੰਘੋਲ ਤੋਂ ਬਸੀ ਪਠਾਣਾਂ ਤੱਕ ਸੜਕ ਦੀ ਮੁਰੰਮਤ ਕੀਤੀ ਗਈ | ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸੁਰਜੀਤ ਸਿੰਘ ਕਾਲੇਵਾਲ ਨੇ ਦੱਸਿਆ ਕਿ 'ਆਪ' ਦੇ ਐੱਸ. ਸੀ. ਵਿੰਗ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀ. ਪੀ. ਵਲੋਂ ਬਾਬਾ ਰਣਜੀਤ ਸਿੰਘ ਗੁਰਦੁਆਰਾ ਬਾਉਲੀ ਸਾਹਿਬ, ਬਾਬਾ ਜਸਵੀਰ ਸਿੰਘ ਹਰਗਣਾਂ ਤੇ ਪਿੰਡ ਲੁਹਾਰ ਮਾਜਰਾ ਖੁਰਦ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਟੁੱਟੀ ਸੜਕ ਦੀ ਮੁਰੰਮਤ ਕੀਤੀ ਗਈ, ਜਿਸ ਦੌਰਾਨ ਸੜਕ 'ਚ ਪਏ ਟੋਇਆਂ 'ਚ ਮਿੱਟੀ ਆਦਿ ਪਾ ਕੇ ਉਨ੍ਹਾਂ ਨੂੰ ਪੂਰਿਆ ਗਿਆ | ਇਸ ਮੌਕੇ ਗੁਰਪ੍ਰੀਤ ਸਿੰਘ ਜੀ. ਪੀ. ਨੇ ਕਿਹਾ ਕਿ ਇਹ ਸੜਕ ਸਰਕਾਰ ਵਲੋਂ ਜਲਦ ਹੀ ਤਿਆਰ ਕੀਤੀ ਜਾ ਰਹੀ ਹੈ ਤੇ ਹੁਣ ਸੰਗਤ ਦੀ ਸਹੂਲਤ ਨੂੰ ਵੇਖਦਿਆਂ ਇਸ ਦੀ ਮੁਰੰਮਤ ਕਰਕੇ ਟੋਏ ਆਦਿ ਭਰੇ ਗਏ ਹਨ ਤਾਂ ਜੋ ਸੰਗਤਾਂ ਨੂੰ ਸ਼ਹੀਦੀ ਸਭਾ ਦੌਰਾਨ ਜਾਣ ਮੌਕੇ ਕੋਈ ਮੁਸ਼ਕਿਲ ਨਾ ਆਵੇ | ਇਸ ਮੌਕੇ ਸਮਾਜ ਸੇਵੀ ਸੁਰਜੀਤ ਸਿੰਘ ਕਾਲੇਵਾਲ ਤੋਂ ਇਲਾਵਾ ਰਣਜੀਤ ਸਿੰਘ ਲੁਹਾਰ ਮਾਜਰਾ, ਬਾਬਾ ਰਣਜੀਤ ਸਿੰਘ ਗੁਰਦੁਆਰਾ ਬਾਉਲੀ ਸਾਹਿਬ ਵਾਲੇ, ਬਾਬਾ ਜਸਵੀਰ ਸਿੰਘ ਹਰਗਣਾਂ, ਸਰਪੰਚ ਹਰਿੰਦਰ ਸਿੰਘ ਮਾਂਗਟ, ਹਰਮਿੰਦਰ ਸਿੰਘ ਪੂਨੀਆ, ਸਾਬਕਾ ਸੰਮਤੀ ਮੈਂਬਰ ਨਿਰਵੈਰ ਸਿੰਘ ਬਾਠਾਂ, ਕਾਲਾ ਬੁਰਜ, ਬਚਿੱਤਰ ਸਿੰਘ, ਗੁਰਚਰਨ ਸਿੰਘ, ਬਾਠਾਂ, ਵਿੱਕੀ ਉੱਚਾ ਪਿੰਡ, ਕਾਲਾ ਪਹਿਲਵਾਨ, ਨਸੀਬ ਸਿੰਘ ਪੰਚ, ਕਰਨ ਤੇ ਮਿੰਟੂ ਲੁਹਾਰ ਮਾਜਰਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਉੱਤਰੀ ਰੇਲਵੇ ਵਲੋਂ ਸ਼ਹੀਦੀ ਜੋੜ ਮੇਲੇ ਦੇ ਮੱਦੇਨਜ਼ਰ ਖਾਸ ਉਪਰਾਲਾ <br/> ਅਗਲੀ ਖ਼ਬਰ ਸਾਰਥਕ ਫਾਊਾਡੇਸ਼ਨ ਦੇ ਪ੍ਰਧਾਨ ਟਾਂਕ ਵਲੋਂ ਸੰਗਤਾਂ ਨੂੰ ਵਿਸ਼ੇਸ਼ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।