29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਕੋਰਡੀਆ ਸੰਸਥਾ ਵਲੋਂ ਜੀਓ ਦੇ ਸਹਿਯੋਗ ਨਾਲ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਗੁਰੂ ਕਾ ਲੰਗਰ

ਅਜੀਤ ਡੈਸਕ 24-12-2025
ਸੰਘੋਲ, 23 ਦਸੰਬਰ (ਪਰਮਵੀਰ ਸਿੰਘ ਧਨੋਆ)-ਕੋਰਡੀਆ ਗਰੁੱਪ ਆਫ਼ ਐਜੂਕੇਸ਼ਨਲ ਇੰਸਟੀਚਿਊਟ ਅਤੇ ਗਲੋਬਲ ਇੰਡੀਅਨ ਆਰਗਨਾਈਜ਼ੇਸ਼ਨ (ਜੀਓ) ਦੇ ਸਹਿਯੋਗ ਨਾਲ 'ਗੁਰੂ ਦਾ ਲੰਗਰ' ਦਾ ਆਯੋਜਨ ਕੀਤਾ | ਸਮਾਗਮ ਵਿਚ ਚਾਰ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ, ਬਹਾਦਰੀ ਅਤੇ ਜਜ਼ਬੇ ਨੂੰ ਯਾਦ ਕੀਤਾ ਗਿਆ | ਵਲੰਟੀਅਰਾਂ ਨੇ ਇਸ ਸੇਵਾ ਵਿਚ ਸਰਗਰਮੀ ਨਾਲ ਹਿੱਸਾ ਲਿਆ, ਸੇਵਾ ਦੀ ਭਾਵਨਾ ਤੇ ਭਾਈਚਾਰਕ ਸਹਾਇਤਾ ਨੂੰ ਰੂਪਮਾਨ ਕੀਤਾ | ਇਹ ਪਹਿਲਕਦਮੀ ਸੇਵਾ ਇਨਸਾਨੀਅਤ ਦੀਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਹੈ, ਜਿਸ ਦਾ ਮਾਰਗ ਦਰਸ਼ਨ ਕੋਰਡੀਆ ਸੰਸਥਾ ਅਤੇ ਜੀਓ ਦੇ ਚੇਅਰਮੈਨ ਦਿਲਜੀਤ ਸਿੰਘ ਰਾਣਾ ਤੇ ਕਾਰਜਕਾਰੀ ਟਰੱਸਟੀ ਅਤੇ ਜੀਓ ਐਜੂਕੇਸ਼ਨ ਕਾਊਾਸਿਲ ਦੇ ਚੇਅਰਮੈਨ ਡਾ. ਉਰਮਿਲ ਵਰਮਾ ਨੇ ਕੀਤਾ | ਇਸ ਮੌਕੇ 'ਤੇ ਕੈਂਪਸ ਡਾਇਰੈਕਟਰ ਡਾ. ਰਾਜਦੀਪ ਗੂਲੀਆ ਤੇ ਈਵੈਂਟ ਕੋਆਰਡੀਨੇਟਰ ਅਤੇ ਉਮਾ ਰਾਣਾ ਪਬਲਿਕ ਸਕੂਲ ਦੇ ਓ.ਐੱਸ.ਡੀ. ਡਾ. ਹਰਜਿੰਦਰ ਸਿੰਘ ਵੀ ਮੌਜੂਦ ਸਨ | ਕੋਰਡੀਆ ਤੇ ਸਿੱਖਿਆ ਕਾਲਜ ਦੇ ਪਿੰ੍ਰਸੀਪਲ ਡਾ. ਜਯੋਤੀ ਸ਼ਰਮਾ ਨੇ ਵੀ ਹਾਜ਼ਰੀ ਲਗਵਾਈ | ਕੁਲਵਿੰਦਰ ਸਿੰਘ, ਜਗਜੀਤ ਸਿੰਘ ਅਤੇ ਟੀਮ ਨੇ ਇਸ ਸੇਵਾ ਵਿਚ ਪੂਰਨ ਯੋਗਦਾਨ ਪਾਇਆ |
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਵਲੋਂ ਸ਼ਹੀਦੀ ਸਭਾ ਨੂੰ ਸਮਰਪਿਤ ਗੁਰਮਤਿ ਚੇਤਨਾ ਮਾਰਚ ਅਗਲੀ ਖ਼ਬਰ ਸੂਫ਼ੀ ਗਾਇਕ ਪੂਰਨ ਸ਼ਾਹਕੋਟੀ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।