28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਦੀਪਨੇਸ਼ ਸਿੰਘ ਬਿਸਟਾ ਦੀ ਅੰਡਰ-19 ਲੜਕਿਆਂ ਦੀ ਬੈਡਮਿੰਟਨ 'ਚ ਰਾਸ਼ਟਰੀ ਪੱਧਰ ਲਈ ਚੋਣ

ਅਜੀਤ ਡੈਸਕ 24-12-2025
ਮੰਡੀ ਗੋਬਿੰਦਗੜ੍ਹ, 23 ਦਸੰਬਰ (ਇਕਬਾਲਦੀਪ ਸੰਧੂ)-ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਦੀਪਨੇਸ਼ ਸਿੰਘ ਬਿਸਟਾ ਦੀ ਅੰਡਰ-19 ਲੜਕਿਆਂ ਦੀ ਬੈਡਮਿੰਟਨ ਵਿਚ ਰਾਸ਼ਟਰੀ ਪੱਧਰ ਲਈ ਚੋਣ ਹੋਣ 'ਤੇ ਸਕੂਲ ਦਾ ਨਾਮ ਰੌਸ਼ਨ ਹੋਇਆ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਦਿਵਿਆ ਮਹਿਤਾ ਨੇ ਕਿਹਾ ਕਿ ਬੈਡਮਿੰਟਨ ਅਕੈਡਮੀ, ਦੋਆਬਾ ਕਾਲਜ ਜਲੰਧਰ ਵਿਖੇ ਹੋਏ ਟਰਾਇਲਜ਼ ਵਿਚ ਉਸ ਨੇ ਸਫਲਤਾਪੂਰਵਕ ਟਰਾਇਲ ਕਲੀਅਰ ਕੀਤਾ ਅਤੇ ਉਸ ਨੂੰ ਰਾਸ਼ਟਰੀ ਪੱਧਰ 'ਤੇ ਖੇਡਣ ਲਈ ਚੁਣਿਆ ਗਿਆ | ਉਨ੍ਹਾਂ ਵਿਦਿਆਰਥੀ ਨੂੰ ਵਧਾਈ ਦਿੱਤੀ ਅਤੇ ਉਸਦੇ ਉਜੱਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਉਪਲੱਬਧੀ 'ਤੇ ਮੈਨੇਜਿੰਗ ਡਾਇਰੈਕਟਰ ਜੇ.ਪੀ.ਅੱੈਸ. ਜੌਲੀ, ਡਿਪਟੀ ਮੈਨੇਜਿੰਗ ਡਾਇਰੈਕਟਰ ਸਤਿੰਦਰਜੀਤ ਜੌਲੀ ਅਤੇ ਪ੍ਰੈਜ਼ੀਡੈਂਟ ਮਿਸ ਨਵੇਰਾ ਜੌਲੀ ਵਲੋਂ ਵੀ ਦਿਲੋਂ ਵਧਾਈਆਂ ਦਿੱਤੀਆਂ ਗਈਆਂ |
ਪਿਛਲੀ ਖ਼ਬਰ ਬੀਬੀ ਹਰਦੀਪ ਕੌਰ ਦਾ ਜਿੱਤ ਉਪਰੰਤ ਵੱਖ-ਵੱਖ ਪਿੰਡਾਂ 'ਚ ਸਨਮਾਨ ਅਗਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ ਗੁਰਦੁਆਰਾ ਸਾਹਿਬ ਵਿਖੇ ਸਫ਼ਰ-ਏ-ਸ਼ਹਾਦਤ ਪ੍ਰੋਗਰਾਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।