28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਤਵੀਰ ਜੱਲ੍ਹਾ ਦਾ ਮੌਜੂਦਾ ਪੰਚਾਇਤ ਤੇ ਇਲਾਕਾ ਨਿਵਾਸੀਆਂ ਨੇ ਕੀਤਾ ਸਨਮਾਨ

ਅਜੀਤ ਡੈਸਕ 24-12-2025
ਫ਼ਤਹਿਗੜ੍ਹ ਸਾਹਿਬ, 23 ਦਸੰਬਰ (ਮਨਪ੍ਰੀਤ ਸਿੰਘ)-ਬਲਾਕ ਸੰਮਤੀ ਜੱਲ੍ਹਾ ਤੋਂ ਜੇਤੂ ਰਹੇ ਉਮੀਦਵਾਰ ਨੰਬਰਦਾਰ ਸਤਵੀਰ ਸਿੰਘ ਵਲੋਂ ਜਿੱਤ ਉਪਰੰਤ 'ਆਪ' ਦੇ ਸੀਨੀਅਰ ਆਗੂ ਸਵ. ਗੁਰਸਤਿੰਦਰ ਸਿੰਘ ਜੱਲ੍ਹਾ ਦੇ ਪਰਿਵਾਰ, ਸਰਪੰਚ ਪਰਮਜੀਤ ਕੌਰ ਤੇ ਪੰਚਾਇਤ ਮੈਂਬਰਾਂ ਤੋਂ ਅਸ਼ੀਰਵਾਦ ਲਿਆ ਗਿਆ | ਇਸ ਮੌਕੇ ਨੰਬਰਦਾਰ ਸਤਵੀਰ ਸਿੰਘ ਜੱਲ੍ਹਾ ਨੇ ਕਿਹਾ ਕਿ ਉਨ੍ਹਾਂ ਪਰਿਵਾਰਿਕ ਮੈਂਬਰਾਂ ਤੋਂ ਸੇਧ ਲੈ ਕੇ ਰਾਜਨੀਤੀ 'ਚ ਪੈਰ ਰੱਖਿਆ ਗਿਆ ਤੇ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਦੇ ਥਾਪੜੇ ਸਦਕਾ ਉਨ੍ਹਾਂ ਨੇ ਬਲਾਕ ਸੰਮਤੀ ਚੋਣਾਂ 'ਚ ਜਿੱਤ ਪ੍ਰਾਪਤ ਕੀਤੀ ਹੈ | ਜਿਸ ਸਦਕਾ ਉਹ ਇਲਾਕਾ ਨਿਵਾਸੀਆਂ ਦੇ ਵੀ ਧੰਨਵਾਦੀ ਹਨ | ਉਹ ਬਲਾਕ ਸੰਮਤੀ ਅਧੀਨ ਆਉਂਦੇ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹਨ ਤੇ ਇਲਾਕੇ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਪਿੰਡਾਂ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇਗਾ | ਇਸ ਮੌਕੇ ਇਲਾਕਾ ਨਿਵਾਸੀਆਂ ਵਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸਰਪੰਚ ਪਰਮਜੀਤ ਕੌਰ, ਸੁਸਾਇਟੀ ਪ੍ਰਧਾਨ ਗੁਰਵੀਰ ਸਿੰਘ ਜੱਲ੍ਹਾ, ਰਸ਼ਨਪ੍ਰੀਤ ਸਿੰਘ ਜੱਲ੍ਹਾ, ਪੰਚ ਮਦਨਜੀਤ, ਗੁਰਪ੍ਰੀਤ ਸਿੰਘ ਰਾਜੂ, ਹਰਪ੍ਰੀਤ ਸਿੰਘ, ਪੰਚ ਬਲਵੰਤ ਸਿੰਘ, ਪੰਚ ਅਮਰਜੀਤ ਕੌਰ, ਮੁਕੰਦ ਸਿੰਘ ਮੇਂਟ, ਜਗਮੇਲ ਸਿੰਘ ਮੇਂਟ, ਡਾਇਰੈਕਟਰ ਬੰਤ ਸਿੰਘ, ਡਾਇਰੈਕਟਰ ਹਰਪਾਲ ਸਿੰਘ ਪਾਲਾ, ਜੋਗਿੰਦਰ ਸਿੰਘ, ਰੁਪਿੰਦਰ ਸਿੰਘ ਜੱਲ੍ਹਾ, ਹਰਜਿੰਦਰ ਸਿੰਘ ਤੇ ਪਿੰਡ ਵਾਸੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਵਿਸ਼ੇਸ਼ ਡੀ. ਜੀ. ਪੀ. ਕਾਨੂੰਨ ਤੇ ਵਿਵਸਥਾ ਸ਼ੁਕਲਾ ਵਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਅਗਲੀ ਖ਼ਬਰ ਬੀਬੀ ਹਰਦੀਪ ਕੌਰ ਦਾ ਜਿੱਤ ਉਪਰੰਤ ਵੱਖ-ਵੱਖ ਪਿੰਡਾਂ 'ਚ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।