12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਬਰਸਾਨਾ, ਵਰਿੰਦਾਵਨ ਤੇ ਮਥੁਰਾ ਦੇ ਦਰਸ਼ਨਾਂ ਲਈ ਤਿੰਨ ਬੱਸਾਂ ਰਵਾਨਾ

ਅਜੀਤ ਡੈਸਕ 26-12-2025
ਮੰਡੀ ਗੋਬਿੰਦਗੜ੍ਹ, 25 ਦਸੰਬਰ (ਰਾਜੇਸ਼ ਸ਼ਰਮਾ)-ਸਮਾਜ ਸੇਵਕ ਕਨੂੰ ਸ਼ਰਮਾ ਤੇ ਬਲਜਿੰਦਰ ਜੀਤ ਪਾਂਡੇ ਵਲੋਂ ਮੰਡੀ ਗੋਬਿੰਦਗੜ੍ਹ ਤੋਂ ਬਰਸਾਨਾ, ਵਰਿੰਦਾਵਨ ਤੇ ਮਥੁਰਾ ਦੇ ਦਰਸ਼ਨਾਂ ਲਈ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਯਾਤਰਾ ਬੱਸ ਸਟੈਂਡ ਤੋਂ ਸ਼ਰਧਾਲੂਆਂ ਨੂੰ ਲੈ ਕੇ ਰਵਾਨਾ ਹੋਈਆਂ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਰਮਾ ਨੇ ਦੱਸਿਆ ਇਹ ਯਾਤਰਾ ਬਰਸਾਨਾ, ਵਰਿੰਦਾਵਨ ਅਤੇ ਮਥੁਰਾ ਵਿਖੇ ਦਰਸ਼ਨਾਂ ਲਈ ਲੈ ਕੇ ਜਾਂਦੇ ਹਾਂ ਜੋ ਇਸ ਵਾਰ ਸਾਡੀ ਇਹ 36ਵੀਂ ਬੱਸ ਯਾਤਰਾ ਹੈ, ਜਦੋਂਕਿ ਪਾਂਡੇ ਵਲੋਂ ਇਹ 101ਵੀਂ ਬੱਸ ਯਾਤਰਾ ਹੈ | ਜਿਸ ਵਿਚ ਸ਼ਰਧਾਲੂਆਂ ਦੀ ਸਹੂਲੀਅਤ ਲਈ ਆਉਣ-ਜਾਣ ਤੋਂ ਇਲਾਵਾ ਰਹਿਣਾ ਤੇ ਤਿੰਨ ਸਮੇਂ ਦਾ ਭੌਜਨ ਦਿੱਤਾ ਜਾਂਦਾ ਹੈ | ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਬਰਸਾਨਾ, ਵਰਿੰਦਾਵਨ ਅਤੇ ਮਥੁਰਾ ਵਿਖੇ ਸਾਰੇ ਮੰਦਰ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ | ਇਸ ਮੌਕੇ ਹਸ਼ਮਿਤ ਪਾਂਡੇ, ਸੁੰਨੀ ਸ਼ਰਮਾ, ਪਿ੍ੰਸ ਮਲਹੋਤਰਾ, ਟਿੰਕੂ, ਜਸਵਿੰਦਰ ਢਿੱਲੋਂ, ਵਿਨੋਦ ਜਸਵਾਲ, ਪਵਨ ਜਿੰਦਲ, ਹੈਪੀ ਸੋਫਤ, ਹਰਦੀਪ ਸਿੰਘ, ਗੌਰਵ ਦੁੱਗਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ |
ਪਿਛਲੀ ਖ਼ਬਰ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਸ਼ਹੀਦੀ ਸਭਾ ਦੌਰਾਨ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਹਰ ਪਾਸੇ ਹੋ ਰਹੀ ਹੈ ਸ਼ਲਾਘਾ- ਸਾਧੂ ਰਾਮ, ਚਨਾਰਥਲ, ਕਾਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।