17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਫ਼ਤਹਿਗੜ੍ਹ ਸਾਹਿਬ ਜ਼ਿਲੇ੍ਹ ਦੇ 6 ਸਰਕਾਰੀ ਸਕੂਲਾਂ ਨੂੰ ਨੈਸ਼ਨਲ ਪੱਧਰ 'ਤੇ ਗ੍ਰੀਨ ਸਕੂਲ ਐਲਾਨਿਆ- ਡੀ. ਈ. ਓ. <br/>

ਅਜੀਤ ਡੈਸਕ 31-12-2025
ਫ਼ਤਹਿਗੜ੍ਹ ਸਾਹਿਬ, 30 ਦਸੰਬਰ (ਰਾਜਿੰਦਰ ਸਿੰਘ)-ਫ਼ਤਹਿਗੜ੍ਹ ਸਾਹਿਬ ਦੇ 6 ਸਰਕਾਰੀ ਸਕੂਲਾਂ ਨੂੰ ਸਾਲ 2025-26 ਲਈ ਨੈਸ਼ਨਲ ਪੱਧਰ 'ਤੇ ਗ੍ਰੀਨ ਸਕੂਲ ਐਲਾਨਿਆ ਗਿਆ ਹੈ¢ ਜਿਨ੍ਹਾਂ ਵਿਚ ਸ. ਸ. ਸ. ਸ. ਸਲਾਣਾ, ਪੀ.ਐਮ. ਸ੍ਰੀ ਸ. ਸ. ਸ. ਸ. ਅਮਲੋਹ ਕੰ., ਸ. ਸ. ਸ. ਸ. ਸੰਘੋਲ ਕੰ., ਸ. ਸ. ਸ. ਸ. ਦਾਦੂ ਮਾਜਰਾ, ਸ. ਸ. ਸ. ਸ. ਟਿੱਬੀ ਅਤੇ ਸਕੂਲ ਆਫ਼ ਐਮੀਨੈਂਸ ਖਮਾਣੋਂ ਸ਼ਾਮਿਲ ਹਨ¢ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ.ਸਿੱ.ਐ.ਸਿੱ. ਰਵਿੰਦਰ ਕੌਰ ਨੇ ਇਸ ਸਫਲਤਾ 'ਤੇ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਨੈਸ਼ਨਲ ਪੱਧਰ 'ਤੇ ਨਾਮਾਂਕਿਤ ਹੋਣਾ ਮਾਣ ਵਾਲੀ ਗੱਲ ਹੈ¢ ਉਨ੍ਹਾਂ ਦੇ ਅਨੁਸਾਰ ਸਰਕਾਰੀ ਸਕੂਲਾਂ ਦੇ ਅਧਿਆਪਕ ਬੱਚਿਆਂ ਨੂੰ ਉੱਤਮ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਸਮਾਜ ਪ੍ਰਤੀ ਚੇਤੰਨ ਕਰਨ ਲਈ ਸ਼ਲਾਘਾਯੋਗ ਭੂਮਿਕਾ ਨਿਭਾ ਰਹੇ ਹਨ¢ ਜ਼ਿਲ੍ਹਾ ਨੋਡਲ ਅਫ਼ਸਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਰਾਜ ਵਿਗਿਆਨ ਤੇ ਤਕਨੀਕੀ ਪ੍ਰੀਸ਼ਦ ਅਤੇ ਵਿਗਿਆਨ ਤੇ ਵਾਤਾਵਰਨ ਕੇਂਦਰ ਵਲੋਂ ਹਰ ਸਾਲ ਗ੍ਰੀਨ ਸਕੂਲ ਪ੍ਰੋਗਰਾਮ ਦੇ ਤਹਿਤ ਨੈਸ਼ਨਲ ਪੱਧਰ 'ਤੇ ਸਰਵੇਅ ਕਰਵਾਇਆ ਜਾਂਦਾ ਹੈ | ਇਸ ਸਾਲ ਜ਼ਿਲੇ੍ਹ ਦੇ 6 ਸਕੂਲਾਂ ਨੂੰ ਗ੍ਰੀਨ ਸਕੂਲ ਵਜੋਂ ਚੁਣਿਆ ਗਿਆ ਹੈ¢ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀਦਾਰ ਸਿੰਘ ਨੇ ਇਸ ਸਫਲਤਾ ਦਾ ਸਿਹਰਾ ਸਕੂਲਾਂ ਦੇ ਸਮੁੱਚੇ ਸਟਾਫ਼ ਨੂੰ ਦਿੰਦੇ ਹੋਏ ਕਿਹਾ ਕਿ ਗ੍ਰੀਨ ਸਕੂਲ ਪੋ੍ਰਗਰਾਮ ਵਿਦਿਆਰਥੀਆਂ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕਰਵਾਇਆ ਜਾਂਦਾ ਹੈ, ਜਿਸ ਵਿਚ ਸਾਰੇ ਅਧਿਆਪਕ ਆਪਣਾ ਯੋਗਦਾਨ ਵਧੀਆ ਤਰੀਕੇ ਨਾਲ ਪਾ ਰਹੇ ਹਨ¢

ਪਿਛਲੀ ਖ਼ਬਰ ਖਮਾਣੋਂ 'ਚ ਲਾਇਸੰਸ ਬਣਾਉਣ, ਵਾਹਨ ਰਜਿਸਟੇ੍ਰਸ਼ਨ ਆਦਿ ਸੇਵਾ ਬੁਰੀ ਤਰ੍ਹਾਂ ਪ੍ਰਭਾਵਿਤ ਅਗਲੀ ਖ਼ਬਰ ਮਕਾਨ ਕਿਰਾਏ 'ਤੇ ਦੇਣ ਤੋਂ ਪਹਿਲਾਂ ਕਿਰਾਏਦਾਰ ਦੀ ਪਹਿਚਾਣ ਸੰਬੰਧੀ ਪੂਰੀ ਜਾਂਚ ਪੜਤਾਲ ਪੁਲਿਸ ਤੋਂ ਕਰਵਾਉਣ ਦੇ ਹੁਕਮ ਜਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।