17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਬੰਗਲਾਦੇਸ਼ 'ਚ ਹਿੰਦੂਆਂ ਖ਼ਿਲਾਫ਼ ਹਿੰਸਾ ਮਨੁੱਖੀ ਅਧਿਕਾਰਾਂ ਦਾ ਘਾਣ

ਅਜੀਤ ਡੈਸਕ 31-12-2025
ਸੰਘੋਲ, 30 ਦਸੰਬਰ (ਪਰਮਵੀਰ ਸਿੰਘ ਧਨੋਆ)-ਬੰਗਲਾਦੇਸ਼ 'ਚ ਘੱਟ ਗਿਣਤੀ ਹਿੰਦੂਆਂ ਨਾਲ ਹੋ ਰਹੀ ਹਿੰਸਾ ਨੂੰ ਨਿੰਦਣਯੋਗ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਦੱਸਦਿਆਂ 'ਪੰਜਾਬੀ ਹਿੰਦੂ ਗਰੁੱਪ' ਸਰਕਲ ਸੰਘੋਲ ਵਲੋਂ ਐੱਸ.ਡੀ.ਐੱਮ ਖਮਾਣੋਂ ਮਨਰੀਤ ਰਾਣਾ ਨੂੰ ਮੰਗ ਪੱਤਰ ਦਿੱਤਾ ਗਿਆ ਹੈ | ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਗੂ ਅਨਮੋਲ ਰਤਨ ਦੀ ਰਹਿਨੁਮਾਈ ਹੇਠ ਐੱਸ.ਡੀ.ਐੱਮ. ਰਾਹੀਂ ਭਾਰਤ ਸਰਕਾਰ ਅਤੇ ਯੂ.ਐੱਨ.ਓ. ਨੂੰ ਉਕਤ ਮੰਗ ਪੱਤਰ ਭੇਜਿਆ ਗਿਆ ਹੈ | ਨੁਮਾਇੰਦਿਆਂ ਨੇ ਦੱਸਿਆ ਕਿ ਬੀਤੇ ਦਿਨੀਂ ਬੰਗਲਾਦੇਸ਼ 'ਚ ਮੈਮਨ ਸਿੰਘ ਜ਼ਿਲੇ੍ਹ ਦੇ ਦੁਬਾਲਿਆ ਪਾਡਾ 'ਚ ਇਕ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਨੂੰ ਧਰਮ ਦੇ ਅਪਮਾਨ ਦੇ ਕਥਿਤ ਝੂਠੇ ਦੋਸ਼ ਹੇਠ ਕੱਟੜਪੰਥੀ ਭੀੜ ਵਲੋਂ ਦਰਖ਼ਤ ਨਾਲ ਬੰਨ੍ਹਕੇ ਜ਼ਿੰਦਾ ਸਾੜ ਦਿੱਤਾ ਗਿਆ | ਅਜਿਹੀਆਂ ਸਾਹਮਣੇ ਆ ਰਹੀਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਬੰਗਲਾਦੇਸ਼ 'ਚ ਧਾਰਮਿਕ ਭਾਵਨਾਵਾਂ ਦੇ ਦੋਸ਼ਾਂ ਦੀ ਆੜ ਹੇਠ ਘੱਟ ਗਿਣਤੀ ਹਿੰਦੂਆਂ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਭਾਈਚਾਰਕ ਸਾਂਝ ਨਸ਼ਟ ਕੀਤੀ ਜਾ ਰਹੀ ਹੈ | ਮਾਮਲੇ 'ਚ ਅਮਿਤ ਕੁਮਾਰ, ਸਤੀਸ਼ ਪੁਰੀ, ਬਿਪਨ, ਮੰਗਾ ਸਿੰਘ, ਪਿ੍ੰਸ ਆਦਿ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਤੇ ਯੂ.ਐੱਨ.ਓ. ਇਹ ਯਕੀਨੀ ਬਣਾਵੇ ਕਿ ਧਰਮ ਦੀ ਆੜ ਹੇਠ ਘੱਟ ਗਿਣਤੀਆਂ ਦਾ ਘਾਣ ਨਾ ਹੋਵੇ |
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਸ਼ਹੀਦੀ ਸਭਾ ਦੌਰਾਨ ਸੰਗਤਾਂ ਨੂੰ ਨਸ਼ਿਆਂ ਵਿਰੁੱਧ ਕੀਤਾ ਜਾਗਰੂਕ ਅਗਲੀ ਖ਼ਬਰ ਡੇਰਾ ਬਾਬਾ ਬੁੱਧਦਾਸ ਵਲੋਂ ਸ਼ਰਧਾਲੂਆਂ ਲਈ ਲੰਗਰ ਦੀ ਸੇਵਾ ਲਗਾਤਾਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।