17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਅਮਨ ਸਪੋਰਟਸ ਕਲੱਬ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਜਿੱਤੇ 25 ਮੈਡਲ <br/>

ਅਜੀਤ ਡੈਸਕ 31-12-2025
ਮੰਡੀ ਗੋਬਿੰਦਗੜ੍ਹ, 30 ਦਸੰਬਰ (ਇਕਬਾਲਦੀਪ ਸੰਧੂ)-ਬੀਤੇ ਦਿਨ ਅੰਮਿ੍ਤਸਰ 'ਚ ਆਯੋਜਿਤ 5ਵੀਂ ਆਲ ਇੰਡੀਆ ਓਪਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿਚ ਅਮਨ ਸਪੋਰਟਸ ਕਲੱਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 25 ਮੈਡਲ ਹਾਸਲ ਕਰਕੇ ਕਲੱਬ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਇਸ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿਚ ਦੇਸ਼ ਭਰ ਤੋਂ ਖਿਡਾਰੀਆਂ ਨੇ ਭਾਗ ਲਿਆ, ਜਿਨ੍ਹਾਂ ਵਿਚ 300 ਤੇ 500-ਮੀਟਰ ਮੁਕਾਬਲੇ ਸ਼ਾਮਿਲ ਸਨ | ਇਸ ਮੌਕੇ ਕਲੱਬ ਦੇ ਖਿਡਾਰੀਆਂ ਨੇ ਸ਼ਾਨਦਾਰ ਮੁਕਾਬਲੇਬਾਜ਼ੀ ਵਿਚ ਆਪਣੀ ਮਿਹਨਤ ਅਤੇ ਲਗਨ ਦਾ ਸਬੂਤ ਦਿੰਦਿਆਂ ਜਿੱਤ ਦਰਜ ਕਰਵਾਈ | ਇਸ ਮੌਕੇ ਬਾਰੇ ਜਾਣਕਾਰੀ ਦਿੰਦਿਆਂ ਕੋਚ ਅਮਨਦੀਪ ਕੌਰ ਨੇ ਦੱਸਿਆ ਕਿ ਜੇਤੂ ਖਿਡਾਰੀਆਂ ਵਿਚ ਉੱਤਮਜੋਤ ਸਿੰਘ, ਸਹਿਜ ਕੌਰ, ਯੁਵਰਾਜ ਸਿੰਘ, ਯੁਵਾਨ ਗੁਪਤਾ, ਕਰਨ ਮਲਹੋਤਰਾ, ਭਵਨੀਤ ਸਿੰਘ, ਰਿਹਾਨਪਾਲ ਸਿੰਘ, ਸੀਰਤ ਮਾਵੀ, ਸੁਸ਼ੀਲ ਕੁਮਾਰ, ਪ੍ਰੀਤਮ ਕੁਮਾਰ, ਬਲਵੀਰ ਸਿੰਘ, ਸਾਹਿਲ ਖਾਨ, ਗੁਰਸਾਹਿਬ ਸਿੰਘ, ਦਿਲਜੀਤ ਕੌਰ ਨੇ ਮੈਡਲ ਹਾਸਲ ਕੀਤੇ ਹਨ | ਇਸ ਸ਼ਾਨਦਾਰ ਪ੍ਰਾਪਤੀ 'ਤੇ ਕਲੱਬ ਪ੍ਰਬੰਧਕ ਸਵਰਨ ਸਿੰਘ ਚੀਮਾ ਤੇ ਮਾਪਿਆਂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਕੋਚਾਂ ਨੇ ਕਿਹਾ ਕਿ ਇਹ ਸਫਲਤਾ ਖਿਡਾਰੀਆਂ ਦੀ ਨਿਰੰਤਰ ਮਿਹਨਤ ਅਤੇ ਅਨੁਸ਼ਾਸਨ ਦਾ ਨਤੀਜਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਕਲੱਬ ਦੇ ਖਿਡਾਰੀ ਹੋਰ ਵੱਡੀਆਂ ਉਪਲੱਬਧੀਆਂ ਹਾਸਲ ਕਰਨਗੇ |

ਪਿਛਲੀ ਖ਼ਬਰ ਫ਼ਤਹਿਗੜ੍ਹ ਸਾਹਿਬ ਤੋਂ ਸਰਹਿੰਦ ਮੰਡੀ ਚੋਅ ਕੰਢੇ ਜਾਣ ਵਾਲੀ ਸੜਕ 'ਤੇ ਰੇਿਲੰਗ ਲਾਉਣ ਦੀ ਮੰਗ <br/> ਅਗਲੀ ਖ਼ਬਰ ਪੇਂਡੂ ਤੇ ਸ਼ਹਿਰੀ ਖੇਤਰਾਂ 'ਚ ਬਿਨਾਂ ਪ੍ਰਵਾਨਗੀ ਕੱਚੀਆਂ ਖੂਹੀਆਂ ਪੁੱਟਣ ਜਾਂ ਪੁਟਵਾਉਣ 'ਤੇ ਪਾਬੰਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।