17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਚਰਾਂਦ ਤੋਂ ਵਾਪਸ ਪਰਤਦਿਆਂ ਗੁੱਜਰ ਬਰਾਦਰੀ ਦੇ 7 ਪਸ਼ੂਆਂ ਦੀ ਭੇਦਭਰੀ ਹਾਲਤ 'ਚ ਮੌਤ

ਅਜੀਤ ਡੈਸਕ 17-06-2025
ਕਲਾਨੌਰ, 16 ਜੂਨ (ਪੁਰੇਵਾਲ)-ਨੇੜਲੇ ਪਿੰਡ ਸਰਾਵਾਂ-ਪਿੰਡੀ ਸੈਦਾਂ ਦਰਮਿਆਨ ਡੇਰਾ ਲਗਾ ਕੇ ਬੈਠੇ ਗੁੱਜਰ ਬਰਾਦਰੀ ਦੇ 7 ਪਸ਼ੂਆਂ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ | ਮੌਕੇ 'ਤੇ ਡਾਕਟਰਾਂ ਵਲੋਂ ਹਾਲਤ ਵਿਗੜਨ ਵਾਲੇ ਪਸ਼ੂਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਬਰਾਦਰੀ ਦਾ ਵੱਡਾ ਨੁਕਸਾਨ ਹੋਣ ਤੋਂ ਬਚਾਅ ਲਿਆ | ਜਾਣਕਾਰੀ ਸਾਂਝੀ ਕਰਦਿਆਂ ਬਰਾਦਰੀ ਦੇ ਆਲਮ ਪੁੱਤਰ ਮੁਰੀਦ ਨੇ ਦੱਸਿਆ ਕਿ ਉਨ੍ਹਾਂ ਦੇ ਅਤੇ ਦਮਾਦ ਹਨੀਫ ਦੇ 25-30 ਪਸ਼ੂ ਸਵੇਰ ਸਮੇਂ ਚਰਾਂਦ ਲਈ ਲਿਜਾਏ ਗਏ ਸਨ ਅਤੇ ਜਦੋਂ ਵਾਪਸ ਪਰਤਦਿਆਂ ਪਸ਼ੂ ਪਿੰਡੀ ਸੈਦਾਂ ਤੋਂ ਸਰਾਵਾਂ ਵਾਲੇ ਰਸਤੇ 'ਤੇ ਆ ਰਹੇ ਸਨ ਤਾਂ ਵੇਖਦਿਆਂ ਹੀ ਵੇਖਦਿਆਂ ਪਸ਼ੂ ਡਿੱਗ ਕੇ ਤੜਫਣ ਲੱਗ ਪਏ ਤੇ ਅਫਰੇਵੇਂ ਕਾਰਨ ਮਰਨੇ ਸ਼ੁਰੂ ਹੋ ਗਏ | ਇਸ ਦੌਰਾਨ ਕਿਸੇ ਰਾਹਗੀਰ ਵਲੋਂ ਮੌਕੇ 'ਤੇ ਪਸ਼ੂ ਹਸਪਤਾਲ ਵਿਖੇ ਸੂਚਿਤ ਕੀਤਾ ਤਾਂ ਡਾਕਟਰਾਂ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਬਿਮਾਰ ਪਸ਼ੂਆਂ ਨੂੰ ਮੁੱਢਲੀ ਸਹਾਇਤਾ ਦਿੱਤੀ | ਆਲਮ ਨੇ ਦੱਸਿਆ ਕਿ ਇਸ ਦੇ ਬਾਵਜੂਦ ਵੀ ਉਨ੍ਹਾਂ ਦੇ ਮਹਿੰਗੇ ਭਾਅ ਦੇ 7 ਡੰਗਰ ਮਰ ਗਏ | ਉਸ ਨੇ ਦੱਸਿਆ ਕਿ ਜੇਕਰ ਮੌਕੇ 'ਤੇ ਡਾਕਟਰਾਂ ਵਲੋਂ ਮੁੱਢਲੀ ਸਹਾਇਤਾ ਨਾ ਦਿੱਤੀ ਹੁੰਦੀ ਤਾਂ ਪਸ਼ੂਆਂ ਦਾ ਵੱਡੇ ਨੁਕਸਾਨ ਦਾ ਖਦਸਾ ਸੀ | ਇਸ ਦੌਰਾਨ ਆਲਮ, ਹਨੀਫ ਅਤੇ ਸੰਮੂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਉਹ ਗਰੀਬ ਪਰਿਵਾਰ ਹਨ ਤੇ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ, ਮਾਲੀ ਮਦਦ ਕੀਤੀ ਜਾਵੇ | ਪਸ਼ੂਆਂ ਦੇ ਮਾਹਿਰ ਡਕਟਰ ਚੇਤਨ ਬਹਿਲ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਹਸਪਤਾਲ 'ਚੋਂ ਦਵਾਈ ਲੈ ਕੇ ਮੁੱਢਲੀ ਸਹਾਇਤਾ ਦਿੱਤੀ | ਡਾ. ਬਹਿਲ ਨੇ ਦੱਸਿਆ ਕਿ ਜਹਿਰੀਲੀ ਵਸਤੂ ਨਿਗਲਣ ਵਾਲੀ ਦਵਾਈ ਉਨ੍ਹਾਂ ਕੋਲ ਮੌਜੂਦ ਹੋਣ 'ਤੇ ਕਾਫੀ ਪਸ਼ੂਆਂ ਦਾ ਬਚਾਅ ਹੋ ਗਿਆ | ਫਿਲਹਾਲ ਅਜੇ ਪਸ਼ੂਆਂ ਦੀ ਮੌਤ ਦੇ ਕਾਰਨਾਂ ਬਾਰੇ ਕੋਈ ਸਪੱਸ਼ਟ ਨਹੀਂ ਹੋ ਸਕਿਆ | ਕਲਾਨੌਰ ਪਸ਼ੂ ਹਸਪਤਾਲ ਦੇ ਡਾ. ਮਨਮੀਤ ਸਿੰਘ ਨੇ ਦੱਸਿਆ ਕਿ ਗੁੱਜਰ ਬਰਾਦਰੀ ਆਪਣੇ ਪਸ਼ੂਆਂ ਨੂੰ ਖੁੱਲੇਆਮ ਚਰਾਂਦੇ ਹਨ ਤੇ ਇਸ ਦੌਰਾਨ ਕਿਸੇ ਸਪਰੇਅ ਆਦਿ ਵਾਲੇ ਖੇਤ 'ਚ ਜਹਿਰੀਲਾ ਚਾਰਾ ਖਾਣ ਨਾਲ ਮੌਤ ਹੋਣ ਦਾ ਕਾਰਨ ਹੋ ਸਕਦਾ ਹੈ |
ਪਿਛਲੀ ਖ਼ਬਰ ਪਾਸਪੋਰਟ ਅਰਜ਼ੀਆਂ ਲਈ ਗੁਰਦਾਸਪੁਰ 'ਚ ਮੋਬਾਈਲ ਵੈਨ ਤਾਇਨਾਤ <br/> ਅਗਲੀ ਖ਼ਬਰ ਗਗਨ ਇੰਟਰਨੈਸ਼ਨਲ ਸਕੂਲ ਕਲਾਨੌਰ ਦਾ ਏ. ਐੱਸ. ਆਈ. ਐੱਸ. ਸੀ. ਦੇ ਜ਼ਿਲ੍ਹਾ ਪੱਧਰੀ ਵਾਲੀਬਾਲ ਮੁਕਾਬਲੇ ਵਿਚ ਸ਼ਾਨਦਾਰ ਪ੍ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।