17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਪਿੰਡ ਘੁਰਾਲਾ ਵਿਖੇ ਸਤਿਗੁਰੂ ਕਬੀਰ ਦੀ ਜੈਅੰਤੀ ਮਨਾਈ <br/>

ਅਜੀਤ ਡੈਸਕ 17-06-2025
ਗੁਰਦਾਸਪੁਰ, 16 ਜੂਨ (ਚੱਕਰਾਜਾ)-ਪਿੰਡ ਘੁਰਾਲਾ ਵਿਖੇ ਸਤਿਗੁਰੂ ਕਬੀਰ ਦਾ 627ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਹਿੰਗਾ ਰਾਮ ਅਤੇ ਵੀਰ ਚੰਦ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਸੰਗਤਾਂ ਨਾਲ ਭਗਤ ਕਬੀਰ ਦੇ ਜੀਵਨ ਤੇ ਵਿਚਾਰਧਾਰਾ ਬਾਰੇ ਇਫਟੂ ਆਗੂ ਜੋਗਿੰਦਰ ਪਾਲ ਘੁਰਾਲਾ, ਬਲਦੇਵ ਚੰਦ, ਸੇਵਾ ਸਿੰਘ ਅਤੇ ਲਖਵਿੰਦਰ ਸਿੰਘ ਲੱਕੀ ਆਦਿ ਨੇ ਕਿਹਾ ਕਿ ਉਹ 14ਵੀਂ ਸਦੀ ਦੇ ਮਹਾਨ ਕ੍ਰਾਂਤੀਕਾਰੀ ਸੰਤ ਹੋਏ ਹਨ ਜਿਨ੍ਹਾਂ ਨੇ ਗੈਰ ਬਰਾਬਰੀ, ਧਾਰਮਿਕ ਤੇ ਜਾਤੀ-ਪਾਤੀ ਵਿਤਕਰੇ ਵਾਲੇ ਮਨੂਵਾਦੀ ਰੂੜ੍ਹੀਵਾਦੀ ਸਿਸਟਮ ਦਾ ਡਟ ਕੇ ਵਿਰੋਧ ਕੀਤਾ | ਭਗਤ ਕਬੀਰ ਨੇ ਉਸ ਸਮੇਂ ਦੇ ਕੱਟੜਵਾਦੀ ਸਮਾਜਿਕ ਪ੍ਰਣਾਲੀ ਦਾ ਵਿਰੋਧ ਕੀਤਾ ਅਤੇ ਹੀਣ-ਭਾਵਨਾ ਦੇ ਸ਼ਿਕਾਰ ਦੱਬੇ ਕੁਚਲੇ ਲੋਕਾਂ ਵਿਚ ਆਤਮ ਵਿਸ਼ਵਾਸ ਅਤੇ ਹੌਸਲਾ ਪੈਦਾ ਕੀਤਾ | ਇਸ ਮੌਕੇ ਬੀਬੀਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਕਬੀਰ ਦੀ ਬਾਣੀ ਨਾਲ ਜੋੜਿਆ | ਇਸ ਮੌਕੇ ਸੰਗਤਾਂ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਦੇ ਨਾਲ ਨਾਲ ਲੰਗਰ ਵੀ ਛਕਾਇਆ ਗਿਆ | ਇਸ ਮੌਕੇ ਬੁੱਧ ਸਿੰਘ, ਸੁਭਾਸ਼ ਚੰਦਰ, ਤਰਲੋਕ ਸਿੰਘ,ਪਿ੍ੰਸ, ਕੁਲਦੀਪ, ਪ੍ਰੇਮ ਸਿੰਘ,ਤਰਸੇਮ ਲਾਲ, ਬਲਦੇਵ ਰਾਜ, ਜਸਪਾਲ, ਟਿੰਕੂ, ਬੂਟਾ ਰਾਮ, ਜੋਗਿੰਦਰ ਪਾਲ ਪਨਿਆੜ, ਸੁਖਦੇਵ ਰਾਜ ਬਹਿਰਾਮਪੁਰ ਅਤੇ ਅਮਰ ਕ੍ਰਾਂਤੀ, ਸਵਰਨ ਕੌਰ, ਗੁਰਮੀਤ ਕੌਰ, ਕਿਸ਼ਨਾ, ਬਚਨ ਕੌਰ ਹਾਜ਼ਰ ਸਨ |

ਪਿਛਲੀ ਖ਼ਬਰ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਵਲੋਂ ਖੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਪੰਡਿਤ ਮੋਹਨ ਲਾਲ ਗਲੋਬਲ ਸਕੂਲ 'ਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।