17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਪੀ. ਏ. ਯੂ. ਕੇ. ਵੀ. ਕੇ. ਵਲੋਂ ਵਿਕਸਿਤ ਖੇਤੀਬਾੜੀ ਸੰਕਲਪ ਅਭਿਆਨ ਤਹਿਤ ਪ੍ਰੋਗਰਾਮ

ਅਜੀਤ ਡੈਸਕ 17-06-2025

ਗੁਰਦਾਸਪੁਰ, 16 ਜੂਨ (ਚੱਕਰਾਜਾ)-ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਵਿਕਸਿਤ ਖੇਤੀਬਾੜੀ ਸੰਕਲਪ ਅਭਿਆਨ ਤਹਿਤ ਵੱਖ ਵੱਖ ਪਿੰਡਾਂ ਅੰਦਰ ਪ੍ਰੋਗਰਾਮ ਕਰਵਾਏ ਜਾ ਰਹੇ ਹਨ | ਜਿਸ ਤਹਿਤ ਪਿੰਡ ਭਾਗੋਕਾਵਾਂ, ਭਰਥ ਕਾਜੀਚੱਕ, ਕਲੀਚਪੁਰ ਆਦਿ ਵਿਖੇ ਵੀ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ | ਕੇਂਦਰ ਦੇ ਸਹਿਯੋਗੀ ਨਿਰਦੇਸ਼ਕ ਡਾ: ਸਰਬਜੀਤ ਸਿੰਘ ਔਲਖ ਦੀ ਅਗਵਾਈ ਹੇਠ ਕਰਵਾਏ ਇਨ੍ਹਾਂ ਪ੍ਰੋਗਰਾਮਾਂ 'ਚ ਸਹਿਯੋਗੀ ਪ੍ਰੋ: ਭੂਮੀ ਵਿਗਿਆਨ ਸਤਵਿੰਦਰਜੀਤ ਕੌਰ ਨੇ ਮਿੱਟੀ ਦੀ ਪਰਖ ਤੇ ਖਾਦ ਪ੍ਰਬੰਧਾਂ, ਡਾ: ਅਨਿਲ ਕੁਮਾਰ ਖੋਖਰ ਨੇ ਝੋਨੇ ਦੀਆਂ ਉੱਤਮ ਕਿਸਮਾਂ ਤੇ ਪਨੀਰੀ ਦੀ ਦੇਖਭਾਲ, ਡਾ: ਯਾਮਿਨੀ ਸ਼ਰਮਾ ਨੇ ਸਬਜ਼ੀਆਂ ਤੇ ਫਲਾਂ ਦੀ ਕਾਸ਼ਤ, ਡਾ: ਰਾਜਵਿੰਦਰ ਕੌਰ ਨੇ ਝੋਨੇ ਤੇ ਬਾਸਮਤੀ 'ਚ ਬੀਜ ਦੀ ਸੋਧ ਤੇ ਸਾਉਣੀ ਦੀਆਂ ਫ਼ਸਲਾਂ 'ਚ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ, ਡਾ: ਅੰਕੁਸ਼ ਪਰੋਚ ਨੇ ਪਸ਼ੂਆਂ ਦੀ ਸੰਭਾਲ ਤੇ ਹੋਰ ਬਿਮਾਰੀਆਂ ਬਾਰੇ ਜਾਗਰੂਕ ਕੀਤਾ |

ਪਿਛਲੀ ਖ਼ਬਰ ਗੁਰਦੁਆਰਾ ਦਮਦਮਾ ਸਾਹਿਬ ਮਨੋਹਰਪੁਰ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/> ਅਗਲੀ ਖ਼ਬਰ 'ਔਜੀ ਹੱਬ' ਹਰੇਕ ਵਿਦਿਆਰਥੀ ਦਾ ਵਿਦੇਸ਼ ਪੜ੍ਹਨ ਜਾਣ ਦਾ ਸੁਪਨਾ ਸਾਕਾਰ ਕਰਨ ਲਈ ਪਾਬੰਦ : ਐਮ. ਡੀ. ਕੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।