13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਨਵ-ਨਿਯੁਕਤ ਕੋਆਰਡੀਨੇਟਰ ਮਨਜੀਤ ਸਿੰਘ ਚੀਮਾ ਦਾ ਮਨਦੀਪ ਸਿੰਘ ਰੰਗੜ ਨੰਗਲ ਦੀ ਅਗਵਾਈ ਹੇਠ ਭਰਵਾਂ ਸਵਾਗਤ

ਅਜੀਤ ਡੈਸਕ 18-06-2025
ਬਟਾਲਾ, 17 ਜੂਨ (ਸਤਿੰਦਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਿਯੁਕਤ ਕੀਤੇ ਗਏ ਕੋਆਰਡੀਨੇਟਰ ਸ: ਮਨਜੀਤ ਸਿੰਘ ਚੀਮਾ ਅੱਜ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਨਤਮਸਤਕ ਹੋਏ | ਉਪਰੰਤ ਹਲਕਾ ਇੰਚਾਰਜ ਸ੍ਰੀ ਹਰਗੋਬਿੰਦਪੁਰ ਸ: ਮਨਦੀਪ ਸਿੰਘ ਰੰਗੜ ਨੰਗਲ, ਬਲਾਕ ਪ੍ਰਧਾਨ ਸਾਹਿਬ ਸਿੰਘ ਮੰਡ, ਬਲਾਕ ਲਖਵਿੰਦਰ ਸਿੰਘ ਢੰਡੇ, ਸਾ. ਉਪ ਚੇਅਰਮੈਨ ਮਾ. ਅਜਮੇਹਰਪਾਲ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਯੂਥ ਬਲਾਕ ਪ੍ਰਧਾਨ ਰਣਧੀਰ ਸਿੰਘ ਹੀਰਾ ਸੰਦਲਪੁਰ ਦੇ ਰੈਸਟੋਰੈਂਟ ਵਿਖੇ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਮਨਦੀਪ ਸਿੰਘ ਸਮੇਤ ਹੋਰ ਬੁਲਾਰਿਆਂ ਨੇ ਕਿਹਾ ਕਿ ਸ: ਮਨਜੀਤ ਸਿੰਘ ਚੀਮਾ ਦੇ ਕੋਆਰਡੀਨੇਟਰ ਨਿਯੁਕਤ ਹੋਣ ਨਾਲ ਹਲਕਾ ਸ੍ਰੀ ਹਰਗੋਬਿੰਦਪੁਰ 'ਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ | ਉਪਰੰਤ ਕੀਤੀ ਮੀਟਿੰਗ ਦੌਰਾਨ ਉਕਤ ਆਗੂਆਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਾਰਟੀ ਦੀ ਮਜਬੂਤੀ ਲਈ 30 ਜੂਨ ਤੱਕ ਬੂਥ ਪੱਧਰੀ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ | ਉਨ੍ਹਾਂ ਨੇ ਹਲਕੇ ਦੇ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਜਲਦ ਤੋਂ ਜਲਦ ਪਿੰਡ ਵਿਚ 11 ਮੈਂਬਰੀ ਕਮੇਟੀਆਂ ਬਣਾਈਆਂ ਜਾਣ ਤਾਂ ਜੋ 30 ਜੂਨ ਤੱਕ ਸੂਚੀ ਪਾਰਟੀ ਦਫ਼ਤਰ ਪਹੁੰਚਾਈ ਜਾ ਸਕੇ | ਇਸ ਮੌਕੇ ਸਾ. ਡਾਇਰੈਕਟਰ ਜਗਜੀਤ ਸਿੰਘ ਅੰਮੋਨੰਗਲ, ਬਚਿੱਤਰ ਸਿੰਘ ਜਾਲੀਆਂ, ਜ਼ਿਲ੍ਹਾ ਮੀਤ ਪ੍ਰਧਾਨ ਡਾ. ਬਲਵਿੰਦਰ ਸਿੰਘ ਬਹਾਦਰ ਹੁਸੈਨ, ਸਾਹਿਬ ਸਿੰਘ ਆਦੋਵਾਲੀ, ਇੰਦਾ ਬੂੜੇਨੰਗਲ, ਸਾ. ਸਰਪੰਚ ਹਰਨੇਕ ਸਿੰਘ ਕੋਟ ਬਖ਼ਤਾ, ਨੰਬਰਦਾਰ ਮਲਕੀਤ ਸਿੰਘ ਚਾਹਲ, ਬਲਵਿੰਦਰ ਸਿੰਘ ਪੁਰੀਆਂ ਬ੍ਰਾਹਮਣਾ, ਨਵਜੋਤ ਸਿੰਘ ਚਾਹਲ, ਯੂਥ ਬਲਾਕ ਪ੍ਰਧਾਨ ਹੀਰਾ ਸੰਦਲਪੁਰ, ਪੰਜਾਬ ਸਿੰਘ ਲਾਧੂਭਾਣਾ, ਗੁਰਵਿੰਦਰ ਸਿੰਘ ਬਿੱਟੂ, ਬਲਵਿੰਦਰ ਸਿੰਘ ਪਰਮਾਰ ਅੰਮੋਨੰਗਲ, ਸਾ. ਸਰਪੰਚ ਸਰਬਪ੍ਰੀਤ ਸਿੰਘ ਸੁੱਖਾਚਿੜਾ, ਡਾ. ਹਰਤਾਜ ਸਿੰਘ ਸੁੱਖਾਚਿੜਾ, ਬਲਦੇਵ ਸਿੰਘ ਸੁੱਖਾਚਿੜਾ, ਗੁਰਜਿੰਦਰ ਸਿੰਘ ਪੱਡਾ ਭੋਮਾ, ਪਰਮਿੰਦਰ ਸਿੰਘ ਦੜੇਵਾਲੀ, ਸੰਮਤੀ ਮੈਂਬਰ ਕਸ਼ਮੀਰ ਸਿੰਘ ਨੱਤ, ਜਸਵੰਤ ਸਿੰਘ ਸੈਰੋ ਬਾਗ, ਧਰਮ ਸਿੰਘ, ਯੂਥ ਆਗੂ ਹਰਮਨ ਰਿਆੜ, ਦਿਲਬਾਗ ਸਿੰਘ, ਮਨਜਿੰਦਰ ਸਿੰਘ, ਜੋਬਨਪ੍ਰੀਤ ਸਿੰਘ ਲਾਧੂਭਾਣਾ, ਸੁਖਵਿੰਦਰ ਸਿੰਘ ਰਾਜਾ, ਸਾ. ਸਰਪੰਚ ਰਣਜੀਤ ਸਿੰਘ, ਗੁਰਸ਼ਰਨ ਸਿੰਘ ਖੋਜੇਵਾਲ, ਅਮਰੀਕ ਸਿੰਘ ਸ਼ਾਹ ਨਸੀਰਪੁਰ, ਬੀਬੀ ਕੋਮਲਪ੍ਰੀਤ ਕੌਰ ਚਾਹਲ, ਪਰਮਜੀਤ ਸਿੰਘ ਢਡਿਆਲਾ ਨਜ਼ਾਰਾ, ਬਲਵਿੰਦਰ ਸਿੰਘ ਜੱਜ, ਟੀਟਾ ਬਾਜਵਾ ਪੰਜਗਰਾਈਆਂ, ਡਾ. ਸੁਰਿੰਦਰ ਸਿੰਘ ਭਾਟੀਆ, ਮੰਡਲ ਪ੍ਰਧਾਨ ਰਣਜੀਤ ਸਿੰਘ ਰਾਣਾ ਵੈਰੋਨੰਗਲ, ਸਾ. ਸਰਪੰਚ ਮਲਕੀਤ ਸਿੰਘ ਨਾਨਕ ਨੰਗਲ, ਸਾ. ਸਰਪੰਚ ਹਰਜਿੰਦਰ ਸਿੰਘ ਸੰਦਲਪੁਰ, ਪ੍ਰੀਤਮ ਸਿੰਘ, ਸੈਲੀ ਸਾਗਰਪੁਰ, ਹਰਵਿੰਦਰ ਸਿੰਘ ਸ਼ਾਹਬਾਦ, ਬਿਕਰਮਜੀਤ ਸਿੰਘ ਖੁਜਾਲਾ, ਗੁਰਿੰਦਰ ਸਿੰਘ ਬਾਜਵਾ, ਲਖਬੀਰ ਸਿੰਘ ਚਾਹਲ, ਗੁਰਮੇਜ ਸਿੰਘ ਸੰਗਤਪੁਰ, ਕੁਲਵੰਤ ਸਿੰਘ, ਗੁਲਜਾਰ ਸਿੰਘ, ਧੰਨਰਾਜ ਸਿੰਘ ਸੁੱਖਾਚਿੜਾ, ਸੁਖਦੇਵ ਸਿੰਘ, ਮਾ. ਮੁਖਤਾਰ ਸਿੰਘ ਸੰਗਰਾਵਾਂ, ਬਾਬਾ ਬਿੱਟੂ ਨੱਤ, ਹਰਚਰਨ ਸਿੰਘ ਆਦੋਵਾਲੀ, ਮਨਜਿੰਦਰ ਸਿੰਘ, ਜੈਦੇਵ ਸਿੰਘ, ਸਰਪੰਚ ਹਰਪ੍ਰੀਤ ਸਿੰਘ, ਸਰਪੰਚ ਮਨਿੰਦਰ ਸਿੰਘ ਪੁਰੀਆਂ, ਰਣਜੀਤ ਸਿੰਘ, ਮੁਖ਼ਤਾਰ ਸਿੰਘ ਕੋਟਲਾ, ਤਰਲੋਕ ਸਿੰਘ ਕੋਟਲਾ, ਬਿਕਰਮਜੀਤ ਸਿੰਘ ਸੰਗਰਾਵਾਂ, ਜਤਿੰਦਰ ਸਿੰਘ ਪੇਜੋਚੱਕ, ਬਲਦੇਵ ਸਿੰਘ, ਜਥੇ. ਤਰਸੇਮ ਸਿੰਘ, ਜਸਵੰਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਨਿਗਮ ਬਟਾਲਾ ਨੇ ਸਾਫ਼-ਸਫਾਈ ਨਾ ਰੱਖਣ ਕਾਰਨ 7 ਦੁਕਾਨਦਾਰਾਂ ਦੇ ਚਲਾਨ ਕੱਟੇ <br/> ਅਗਲੀ ਖ਼ਬਰ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਰੈਲੀ 'ਚ ਪਹੁੰਚੀ ਸਮੁੱਚੀ ਲੀਡਰਸ਼ਿਪ ਤੇ ਵਰਕਰਾਂ ਦਾ ਕੀਤਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।