12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਕਾਦੀਆਂ ਦੇ ਨਾਲਿਆਂ ਵਿਚੋਂ ਗਾਰ ਕੱਢਣ ਦਾ ਕੰਮ ਹੋਇਆ ਸ਼ੁਰੂ <br/>

ਅਜੀਤ ਡੈਸਕ 18-06-2025
ਕਾਦੀਆਂ, 17 ਜੂਨ (ਕੁਲਵਿੰਦਰ ਸਿੰਘ)-ਨਗਰ ਕੌਂਸਲ ਕਾਦੀਆਂ ਦੀ ਪ੍ਰਧਾਨ ਸ਼੍ਰੀਮਤੀ ਨੇਹਾ ਵਲੋਂ ਅੱਜ ਹਰੀ ਝੰਡੀ ਵਿਖਾ ਕੇ ਕਾਦੀਆਂ ਦੇ ਨਾਲਿਆਂ ਵਿਚੋਂ ਗਾਰ ਕੱਢਣ ਵਾਲੀ ਮਸ਼ੀਨ ਨੂੰ ਰਵਾਨਾ ਕੀਤਾ ਗਿਆ | ਗਾਰ ਕੱਢਣ ਵਾਲੀ ਇਸ ਮਸ਼ੀਨ ਨਾਲ ਸ਼ਹਿਰ ਦੇ ਸਾਰੇ ਛੋਟੇ-ਵੱਡੇ ਨਾਲਿਆਂ ਦੀ ਸਫ਼ਾਈ ਕੀਤੀ ਜਾਵੇਗੀ | ਇਸ ਮੌਕੇ ਪ੍ਰਧਾਨ ਸ਼੍ਰੀਮਤੀ ਨੇਹਾ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਅੰਦਰ ਬਰਸਾਤਾਂ ਦੇ ਦਿਨਾਂ ਵਿਚ ਗਲੀਆਂ-ਸੜਕਾਂ 'ਤੇ ਬਰਸਾਤੀ ਪਾਣੀ ਭਰ ਜਾਂਦਾ ਹੈ, ਜਿਸ ਨਾਲ ਲੋਕਾਂ ਨੂੰ ਸਮੱਸਿਆ ਹਰ ਸਾਲ ਦਰਪੇਸ਼ ਆਉਂਦੀ ਸੀ ਪਰ ਹੁਣ ਇਸ ਦਾ ਹੱਲ ਕਰਨ ਲਈ 11.80 ਲੱਖ ਰੁਪਏ ਖ਼ਰਚ ਕਰ ਕੇ ਸੁਪਰਸਾਕਰ ਮਸ਼ੀਨ ਨਾਲ ਸ਼ਹਿਰ ਦੇ ਸਾਰੇ ਛੋਟੇ-ਵੱਡੇ ਨਾਲਿਆਂ ਦੀ ਸਫ਼ਾਈ ਕਰਵਾਈ ਜਾਵੇਗੀ | ਇਸ ਮੌਕੇ ਕੌਂਸਲਰ ਸ੍ਰੀ ਪ੍ਰਸ਼ੋਤਮ ਹੰਸ, ਕੌਂਸਲਰ ਨੈਸ਼ਨਲ ਐਵਾਰਡੀ ਗੁਰਬਚਨ ਸਿੰਘ, ਕੌਸਲਰ ਚੌਧਰੀ ਅਬਦੁੱਲ ਵਾਸੇ, ਸਾਬਕਾ ਕੌਂਸਲਰ ਜੋਗਿੰਦਰ ਕੁਮਾਰ ਨੰਦੂ, ਸੰਜੀਵ ਮੈਨਨ, ਚੌਧਰੀ ਅਮਰਜੀਤ ਸਿੰਘ ਸ਼ਹਿਰੀ ਪ੍ਰਧਾਨ, ਸੈਨੇਟਰੀ ਇੰਸਪੈਕਟਰ ਕਮਲਪ੍ਰੀਤ ਸਿੰਘ ਰਾਜਾ, ਰੋਹਿਤ ਭਾਟੀਆ, ਰਾਹੁਲ ਕੁਮਾਰ, ਇੰਦਰਪ੍ਰੀਤ ਸਿੰਘ, ਰਵਿੰਦਰਜੀਤ ਸਿੰਘ, ਗੁਰਬਾਜ਼ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੰੂ ਸਮਰਪਿਤ ਛਬੀਲ ਲਗਾਈ <br/> ਅਗਲੀ ਖ਼ਬਰ ਸਾਬਕਾ ਫ਼ੌਜੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ 'ਚ ਤਕਸੀਮ ਕੀਤੀ 4 ਕਰੋੜ 40 ਲੱਖ ਦੀ ਰਾਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।