12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ ਲਗਾਇਆ <br/>

ਅਜੀਤ ਡੈਸਕ 18-06-2025
ਅੱਚਲ ਸਾਹਿਬ, 17 ਜੂਨ (ਗੁਰਚਰਨ ਸਿੰਘ)-ਸ਼ੋ੍ਰਮਣੀ ਕਮੇਟੀ ਮੈਂਬਰ ਜਥੇ: ਗੁਰਨਾਮ ਸਿੰਘ ਜੱਸਲ ਦੇ ਵਿਸ਼ੇਸ਼ ਉਪਰਾਲੇ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਬੱਚਿਆਂ ਦਾ ਦੂਜਾ ਹਫ਼ਤਾਵਾਰੀ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ ਵਿਚ ਭਾਈ ਮੋਹਨ ਸਿੰਘ ਕਵੀਸ਼ਰ, ਭਾਈ ਨਾਨਕ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਅੱਚਲ ਸਾਹਿਬ, ਭਾਈ ਕਰਮਜੀਤ ਸਿੰਘ ਗ੍ਰੰਥੀ, ਭਾਈ ਤਰਸੇਮ ਸਿੰਘ ਕਵੀਸ਼ਰ, ਭਾਈ ਗੁਰਦੇਵ ਸਿੰਘ ਕਵੀਸ਼ਰ ਨੇ ਬੱਚਿਆਂ ਨੂੰ ਸਿੱਖ ਧਰਮ ਦੇ ਮੁੱਢਲੇ ਸਿਧਾਂਤ, ਗੁਰ ਇਤਿਹਾਸ, ਸਿੱਖ ਇਤਿਹਾਸ, ਗੁਰਬਾਣੀ ਤੇ ਰਹਿਤ ਮਰਿਆਦਾ ਦੀ ਜਾਣਕਾਰੀ ਦਿੱਤੀ | ਗੁਰਮਤਿ ਸਿਖਲਾਈ ਕੈਂਪ ਦੀ ਸੰਪੂਰਨਤਾ ਮੌਕੇ ਉਚੇਚੇ ਤੌਰ 'ਤੇ ਪਹੁੰਚ ਕੇ ਕੈਂਪ ਦੇ ਪ੍ਰਬੰਧਕ ਸ਼ੋ੍ਰਮਣੀ ਕਮੇਟੀ ਮੈਂਬਰ ਜਥੇ ਗੁਰਨਾਮ ਸਿੰਘ ਜੱਸਲ ਨੇ ਕੈਂਪ ਦੌਰਾਨ ਬੱਚਿਆਂ ਨੂੰ ਸਿਖਲਾਈ ਨਾਲ ਸਬੰਧਿਤ ਸਵਾਲ ਪੁੱਛੇ, ਜਿਨਾਂ ਦੇ ਬੱਚਿਆਂ ਨੇ ਪਤਵੰਤਿਆਂ, ਗੁਰਦੁਆਰਾ ਪ੍ਰਬੰਧਕਾਂ ਤੇ ਮਾਪਿਆਂ ਦੀ ਹਾਜ਼ਰੀ ਵਿਚ ਜਵਾਬ ਦਿੱਤੇ | ਇਸ ਮੌਕੇ ਮਲਕੀਅਤ ਸਿੰਘ ਬਸਰਾਵਾਂ ਮੈਨੇਜਰ, ਕੰਵਲਪ੍ਰੀਤ ਸਿੰਘ ਦੌਲਤਪੁਰ, ਹਰਵਿੰਦਰ ਸਿੰਘ ਜੱਫਰਵਾਲ, ਜਤਿੰਦਰਪਾਲ ਸਿੰਘ ਵਿੱਕੀ, ਸੰਤੋਖ ਸਿੰਘ ਭੰਬੋਈ, ਗੁਰਵਿੰਦਰ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸਕੂਲ ਵੈਰੋਨੰਗਲ ਵਿਖੇ ਅੰਤਰਰਾਸ਼ਟਰੀ ਵਾਤਾਵਰਨ ਦਿਵਸ ਮਨਾਇਆ <br/> ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੰੂ ਸਮਰਪਿਤ ਛਬੀਲ ਲਗਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।