11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪਠਾਨਕੋਟ ਵਿਖੇ ਫ਼ਲਸਤੀਨ ਦੇ ਹੱਕ ਵਿਚ ਖੱਬੀਆਂ ਪਾਰਟੀਆਂ ਵਲੋਂ ਪ੍ਰਦਰਸ਼ਨ <br/>

ਪਠਾਨਕੋਟ ਦੇ ਵਾਲਮੀਕਿ ਚੌਕ ਵਿਖੇ ਖੱਬੀਆਂ ਪਾਰਟੀਆਂ ਦੇ ਆਗੂ ਫ਼ਲਸਤੀਨ ਦੇ ਹੱਕ ਵਿਚ ਪੁਤਲਾ ਫ਼ੂਕ ਕੇ ਪ੍ਰਦਰਸ਼ਨ ਕਰਦੇ ਹੋਏ | ਤਸਵੀਰਾਂ: ਸੰਧੂ <br/> 18-06-2025
ਪਠਾਨਕੋਟ, 17 ਜੂਨ (ਸੰਧੂ)-ਲਗਪਗ ਪਿਛਲੇ ਪੌਣੇ ਦੋ ਸਾਲ ਤੋਂ ਇਜਰਾਇਲ ਵਲੋਂ ਫ਼ਲਸਤੀਨ ਉੱਪਰ ਬੜੇ ਵਹਿਸ਼ੀਆਨਾ ਤਰੀਕੇ ਨਾਲ ਹਮਲੇ ਕਰਕੇ ਫ਼ਲਸਤੀਨ ਦੇਸ਼ ਦਾ ਉਜਾੜਾ ਕੀਤਾ ਜਾ ਰਿਹਾ ਹੈ | ਇਸ ਅਸਾਂਵੀ ਜੰਗ ਵਿਚ ਵੀਹ ਲੱਖ ਦੀ ਆਬਾਦੀ ਵਾਲੇ ਫ਼ਲਸਤੀਨ ਵਿਚ ਹੁਣ ਤੱਕ ਸੱਤਰ ਹਜ਼ਾਰ ਤੋਂ ਵੱਧ ਲੋਕਾਂ ਨੂੰ ਮਾਰ ਦਿੱਤਾ ਗਿਆ ਹੈ, ਲੱਖਾਂ ਲੋਕਾਂ ਨੂੰ ਜ਼ਖ਼ਮੀ ਤੇ ਲੱਖਾਂ ਪਰਿਵਾਰ ਘਰੋਂ ਬੇਘਰ ਹੋ ਗਏ ਹਨ | ਅਮਰੀਕਾ ਆਪਣੀ ਚੌਧਰ ਕਾਇਮ ਰੱਖਣ 'ਤੇ ਸੰਸਾਰ ਨੂੰ ਜੰਗ ਦਾ ਅਖਾੜਾ ਬਣਾਉਣ ਦੀਆਂ ਸਾਜ਼ਿਸ਼ਾਂ ਘੜ ਰਿਹਾ ਹੈ | ਅਮਰੀਕਨ ਸਾਮਰਾਜ ਦੀਆਂ ਜੰਗਬਾਜ਼ ਚਾਲਾਂ ਨੂੰ ਫ਼ੇਲ੍ਹ ਕਰਨ ਤੇ ਸੰਸਾਰ ਵਿਚ ਅਮਨ ਅਮਾਨ ਬਣਾਈ ਰੱਖਣ ਲਈ ਆਵਾਜ਼ ਨੂੰ ਹੋਰ ਬੁਲੰਦ ਕਰਨ ਲਈ ਦੇਸ਼ ਭਰ ਦੀਆਂ ਖੱਬੀਆਂ ਪਾਰਟੀਆਂ ਨੇ ਅੱਜ ਫ਼ਲਸਤੀਨ ਦੇ ਹੱਕ ਵਿਚ ਦੇਸ਼ ਵਿਆਪੀ ਪ੍ਰਦਰਸ਼ਨ ਕਰਨ ਦਾ ਜੋ ਸੱਦਾ ਸੀ, ਦੇ ਤਹਿਤ ਪਠਾਨਕੋਟ ਅੰਦਰ ਵੀ ਸੀ.ਪੀ.ਆਈ.ਐਮ., ਸੀ.ਪੀ.ਆਈ. ਅਤੇ ਆਰ.ਐਮ.ਪੀ.ਆਈ. ਵਲੋਂ ਸਾਂਝੇ ਤੌਰ 'ਤੇ ਅਮਰੀਕਨ ਇਜਰਾਇਲ ਗੱਠਜੋੜ ਦਾ ਪੁਤਲਾ ਫੂਕਿਆ ਅਤੇ ਬਾਅਦ ਵਿਚ ਬਾਲਮੀਕ ਚੌਕ ਇਕ ਸਾਈਡ 'ਤੇ ਸੜਕ ਕਿਨਾਰੇ ਬਿਨਾਂ ਕਿਸੇ ਰੁਕਾਵਟ ਦੇ ਵੱਖ-ਵੱਖ ਸਲੋਗਨ ਜੰਗ ਨਹੀਂ ਅਮਨ ਚਾਹੀਦੇ, ਜੰਗਬਾਜ਼ ਤਾਕਤਾਂ ਮੁਰਦਾਬਾਦ, ਰਾਹਤ ਕਾਰਜਾਂ ਵਿਚ ਰੁਕਾਵਟ ਪਾਉਣਾ ਬੰਦ ਕਰੋ ਤੇ ਹੋਰ ਲਿਖਤ ਤਖ਼ਤੀਆਂ ਰਾਹੀਂ ਫ਼ਲਸਤੀਨ ਨਾਲ ਇਕਜੁੱਟਤਾ ਦਾ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ | ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਇਜਰਾਇਲ ਦੇ ਰਾਸ਼ਟਰਪਤੀ ਨੇਤਨਯਾਹੂ ਦਾ ਪੁਤਲਾ ਫੂਕਣ ਤੇ ਅਮਨ ਪੂਰਵਕ ਪ੍ਰਦਰਸ਼ਨ ਦੀ ਅਗਵਾਈ ਸੀ.ਪੀ.ਆਈ. ਦੇ ਆਗੂ ਕਾਮਰੇਡ ਇਕਬਾਲ ਸਿੰਘ, ਸੁਰੇਸ਼ ਕੁਮਾਰ ਸੀ.ਪੀ.ਆਈ.ਐਮ. ਵਲੋਂ ਕਾਮਰੇਡ ਸੁਰਿੰਦਰ ਸਹਿਗਲ ਤੇ ਕੇਵਲ ਕਾਲੀਆ ਅਤੇ ਆਰ.ਐਮ.ਪੀ.ਆਈ. ਦੀ ਤਰਫ਼ੋਂ ਕਾਮਰੇਡ ਸ਼ਿਵ ਕੁਮਾਰ ਤੇ ਬਲਵੰਤ ਸਿੰਘ ਘੋਹ ਨੇ ਕੀਤੀ | ਉਪਰੋਕਤ ਤੋਂ ਇਲਾਵਾ ਬਿਕਰਮਜੀਤ ਸਿੰਘ, ਪ੍ਰਸ਼ੋਤਮ ਕੁਮਾਰ, ਵਿਜੇ ਕੁਮਾਰ, ਸੁਧਾ ਰਾਣੀ, ਦੇਵੀ ਸੈਣੀ, ਜਗਦੀਸ਼ ਰਾਜ, ਅਵਿਨਾਸ਼ ਸੈਣੀ, ਰਜੇਸ਼ ਜਸਰੋਟੀਆ, ਅਸ਼ਵਨੀ ਕੁਮਾਰ, ਬਲਬੀਰ ਸਿੰਘ ਘਿਆਲਾ, ਬਲਦੇਵ ਰਾਜ ਭੋਆ, ਰਘਬੀਰ ਸਿੰਘ ਧਲੌਰੀਆ, ਬਲਕਾਰ ਚੰਦ ਭਰਿਆਲ ਲਾਹੜੀ, ਪ੍ਰਵੀਨ ਕੁਮਾਰ ਬਮਿਆਲ, ਅਜੀਤ ਰਾਮ ਗੰਦਲਾ ਲਾਹੜੀ, ਦੇਵ ਰਾਜ, ਰਣਯੋਧ ਸਿੰਘ, ਰਾਮ ਬਿਲਾਸ, ਮਨਹਰਨ, ਯਸ਼ਪਾਲ, ਦਰਸ਼ਨ ਸਿੰਘ ਅਤੇ ਹੋਰ ਹਾਜ਼ਰ ਨੇ ਸ਼ਮੂਲੀਅਤ ਕਰਕੇ ਅੰਤਰ-ਰਾਸ਼ਟਰੀ ਅਮਨ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ |

ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਨੌਜਵਾਨ ਦੀ ਸਿਹਤ ਵਿਗੜਨ ਕਰਨ ਹੋਇਆ ਹਾਦਸਾ ਨੌਜਵਾਨ ਹੋਇਆ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਪ੍ਰਤਾਪ ਵਰਲਡ ਸਕੂਲ ਦੇ 18 ਵਿਦਿਆਰਥੀਆਂ ਨੇ ਨੀਟ ਯੂ. ਜੀ. 2025 ਦੀ ਪ੍ਰੀਖਿਆ 'ਚ ਸ਼ਾਨਦਾਰ ਸਫਲਤਾ ਕੀਤੀ ਪ੍ਰਾਪਤ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।