01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸ਼ਿਵਾਲਿਕ ਕਾਲਜ ਆਫ਼ ਐਜੂਕੇਸ਼ਨ ਦੇ ਡੀ. ਈ. ਐਲ. ਐੱਡ. ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 19-06-2025
ਗੁਰਦਾਸਪੁਰ, 18 ਜੂਨ (ਪੰਕਜ ਸ਼ਰਮਾ)-ਡੀ. ਈ. ਐਲ. ਐੱਡ. (2023-25) ਸੈਸ਼ਨ ਦਾ ਨਤੀਜਾ ਐਸ. ਸੀ. ਈ. ਆਰ. ਟੀ ਵਲੋਂ ਹਾਲ ਵਿਚ ਜਾਰੀ ਕੀਤਾ ਗਿਆ ਹੈ | ਜਿਸ ਵਿਚ ਸ਼ਿਵਾਲਿਕ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਭ ਨੰੂ ਮਾਣ ਮਹਿਸੂਸ ਕਰਵਾਇਆ ਹੈ | ਬਹੁਤ ਸਾਰੇ ਵਿਦਿਆਰਥੀਆਂ 75 ਫ਼ੀਸਦੀ ਤੋਂ ਉਪਰ ਅੰਕ ਪ੍ਰਾਪਤ ਕੀਤੇ ਹਨ | ਕਾਲਜ ਦੀ ਵਿਦਿਆਰਥਣ ਚੰਨਪ੍ਰੀਤ ਕੌਰ ਨੇ 84 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਨੇਹਾ ਮਹਾਜਨ ਅਤੇ ਕੁਲਜੋਤ ਸ਼ਰਮਾ ਨੇ ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ | ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ: ਸਤਵਿੰਦਰ ਸਿੰਘ ਸੰਧੂ ਨੇ ਨਤੀਜੇ 'ਤੇ ਖੁਸ਼ੀ ਪ੍ਰਗਟਾਈ ਅਤੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੰੂ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਹ ਨਤੀਜਾ ਵਿਦਿਆਰਥੀਆਂ ਦੀ ਲਗਨ, ਸਖਤ ਮਿਹਨਤ ਅਤੇ ਸਹਿਯੋਗ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਇਹ ਸਿਰਫ਼ ਅਕਾਦਮਿਕ ਕਾਮਯਾਬੀ ਨਹੀਂ ਸਗੋਂ, ਭਵਿੱਖ ਦੇ ਉਤਮ ਅਧਿਆਪਕਾਂ ਦੀ ਤਿਆਰੀ ਵੱਲ ਇਕ ਵੱਡਾ ਕਦਮ ਹੈ |

ਪਿਛਲੀ ਖ਼ਬਰ ਦੋ ਸ਼ਰਾਬ ਤਸਕਰ ਨਾਜਾਇਜ਼ ਸ਼ਰਾਬ ਸਮੇਤ ਕੀਤੇ ਕਾਬੂ ਅਗਲੀ ਖ਼ਬਰ ਲੁਧਿਆਣਾ ਪੱੱਛਮੀ ਹਲਕੇ 'ਚ ਕੱਢੇ ਰੋਡ ਸ਼ੋਅ ਵਿਚ ਬਲਬੀਰ ਸਿੰਘ ਪੰਨੂੰ ਹੋਏ ਸ਼ਾਮਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।