01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਡਰਾਈਵਿੰਗ ਲਾਇਸੈਂਸ ਬਣਵਾਉਣ ਆਏ ਨੌਜਵਾਨ ਦੀ ਗੱਡੀ ਦਾ ਟੈੱਸਟ ਦੌਰਾਨ ਸੰਤੁਲਨ ਵਿਗੜਿਆ

ਅਜੀਤ ਡੈਸਕ 19-06-2025
ਗੁਰਦਾਸਪੁਰ, 18 ਜੂਨ (ਅਸ਼ੋਕ ਸ਼ਰਮਾ)-ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਗੁਰਦਾਸਪੁਰ ਵਿਖੇ ਡਰਾਈਵਿੰਗ ਟੈੱਸਟ ਦੇਣ ਆਏ ਇਕ ਨੌਜਵਾਨ ਵਲੋਂ ਟੈੱਸਟ ਦੇਣ ਸਮੇਂ ਗ਼ਲਤ ਤਰੀਕੇ ਨਾਲ ਗੱਡੀ ਚਲਾਉਣ 'ਤੇ ਗੱਡੀ ਦਾ ਸੰਤੁਲਨ ਵਿਗੜ ਗਿਆ | ਜਿਸ ਨਾਲ ਗੱਡੀ ਕੰਧ ਵਿਚ ਜਾ ਵੱਜੀ | ਦੱਸਣਯੋਗ ਹੈ ਕਿ ਬਹੁਤ ਸਾਰੇ ਨੌਜਵਾਨ ਬਾਰ੍ਹਵੀਂ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਆਉਂਦੇ ਹਨ ਤੇ ਗੈਰ ਸਿਖਲਾਈ ਪ੍ਰਾਪਤ ਨੌਜਵਾਨਾਂ ਕੋਲ ਟੈੱਸਟ ਨਹੀਂ ਦਿੱਤਾ ਜਾਂਦਾ ਪਰ ਮਹਿਕਮਾ ਇਸ ਪਾਸੇ ਬਿਲਕੁਲ ਧਿਆਨ ਨਹੀਂ ਦੇ ਰਿਹਾ | ਅਜਿਹਾ ਹੀ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇਕ ਗੈਰ ਸਿਖਲਾਈ ਪ੍ਰਾਪਤ ਨੌਜਵਾਨ ਸਵਿਫ਼ਟ ਗੱਡੀ 'ਤੇ ਟੈੱਸਟ ਦੇਣ ਲਈ ਟਰੈਕ 'ਤੇ ਗਿਆ ਤਾਂ ਉਸ ਦੀ ਗੱਡੀ ਬੇਕਾਬੂ ਹੋ ਗਈ ਅਤੇ ਸਿੱਧੀ ਤੇਜ਼ ਰਫ਼ਤਾਰ ਆਰ. ਟੀ. ਓ ਦਫ਼ਤਰ ਦੇ ਟਰੈਕ 'ਤੇ ਬਣੀ ਲਾਇਬ੍ਰੇਰੀ ਵਾਲੇ ਪਾਸੇ ਲਗਪਗ 6-7 ਫੁੱਟ ਚੌੜੀ ਦੀਵਾਰ ਵਿਚ ਜਾ ਵੱਜੀ | ਜਿਸ ਨਾਲ ਗੱਡੀ ਦਾ ਅਗਲਾ ਹਿੱਸਾ ਕਾਫ਼ੀ ਨੁਕਸਾਨਿਆ ਗਿਆ | ਮੌਕੇ 'ਤੇ ਸਟਾਫ਼ ਵਲੋਂ ਪਹੁੰਚ ਕੇ ਬੜੀ ਮੁਸ਼ਕਿਲ ਨਾਲ ਨੌਜਵਾਨ ਨੰੂ ਗੱਡੀ ਵਿਚੋਂ ਬਾਹਰ ਕੱਢਿਆ | ਇਸ ਮਾਮਲੇ ਸਬੰਧੀ ਜ਼ਿਲ੍ਹਾ ਟਰਾਂਸਪੋਰਟ ਗੁਰਦਾਸਪੁਰ ਅਫ਼ਸਰ ਨਵਜੋਤ ਸ਼ਰਮਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ 18 ਸਾਲ ਦੀ ਉਮਰ ਵਿਚ ਜ਼ਿਆਦਾਤਰ ਬੱਚੇ ਲਾਇਸੈਂਸ ਬਣਵਾਉਣ ਲਈ ਪਹੁੰਚ ਰਹੇ ਹਨ, ਜਿਨ੍ਹਾਂ ਨੰੂ ਠੀਕ ਤਰ੍ਹਾਂ ਗੱਡੀ ਵੀ ਨਹੀਂ ਚਲਾਉਣੀ ਆਉਂਦੀ, ਜਿਸ ਨਾਲ ਹਾਦਸਾ ਵਾਪਰ ਜਾਂਦਾ ਹੈ | ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਿਹੜੇ ਨੌਜਵਾਨ ਸਿਖਲਾਈ ਪ੍ਰਾਪਤ ਨਹੀਂ ਹਨ, ਉਹ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਹੀ ਲਾਇਸੈਂਸ ਅਪਲਾਈ ਕਰਨ, ਜਿਸ ਨਾਲ ਉਨ੍ਹਾਂ ਦੀ ਜਾਨ ਵੀ ਸੁਰੱਖਿਆ ਰਹੇਗੀ |
ਪਿਛਲੀ ਖ਼ਬਰ ਸਰਕਾਰੀ ਸਕੂਲ ਰੰਗੜ ਨੰਗਲ ਵਿਖੇ 7 ਰੋਜ਼ਾ ਕੈਂਪ ਲਗਾਇਆ <br/> ਅਗਲੀ ਖ਼ਬਰ ਪਿੰਡ ਘਰਾਲੇ ਦੀ ਜ਼ਮੀਨ ਅਰਬਨ ਅਸਟੇਟ 'ਚ ਲੈਣ ਦਾ ਨੋਟੀਫ਼ਿਕੇਸ਼ਨ ਰੱਦ ਕਰਵਾਉਣ ਲਈ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦਾ ਵਫ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।