01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਬਾਬਾ ਬ੍ਰਹਮ ਦਾਸ ਦੀ ਯਾਦ ਵਿਚ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ <br/>

ਅਜੀਤ ਡੈਸਕ 19-06-2025
ਨੌਸ਼ਹਿਰਾ ਮੱਝਾ ਸਿੰਘ, 18 ਜੂਨ (ਤਰਸੇਮ ਸਿੰਘ ਤਰਾਨਾ)-ਤਪ ਅਸਥਾਨ ਬਾਬਾ ਬ੍ਰਹਮ ਦਾਸ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੇ ਆਰੰਭ ਵਿਚ ਤਪ ਅਸਥਾਨ ਵਿਖੇ ਦੋ ਸ੍ਰੀ ਅਖੰਡ ਪਾਠਾਂ ਦੇ ਭੋਗ ਅੱਜ ਸਵੇਰੇ ਪਾਉਣ ਉਪਰੰਤ ਹਜ਼ੂਰੀ ਰਾਗੀ ਜਥਾ ਭਾਈ ਹਰਪ੍ਰੀਤ ਸਿੰਘ, ਭਾਈ ਹਰਮੀਤ ਸਿੰਘ ਨੇ ਗੁਰਬਾਣੀ ਦਾ ਅੰਮਿ੍ਤਮਈ ਕੀਰਤਨ ਕੀਤਾ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਤੇ ਗ੍ਰੰਥੀ ਭਾਈ ਸਵਰਨ ਸਿੰਘ ਨੇ ਗੁਰਬਾਣੀ ਕਥਾ ਵਿਖਿਆਨ ਕਰਦਿਆਂ ਹਾਜ਼ਰ ਸੰਗਤਾਂ ਨੂੰ ਗੁਰਬਾਣੀ ਦੀਆਂ ਸਿਧਾਂਤਕ ਸਿੱਖਿਆਵਾਂ ਮੁਤਾਬਿਕ ਜੀਵਨ ਨਿਰਬਾਹ ਕਰਨ ਤੇ ਮਾਨਵਤਾ ਦੀ ਸੇਵਾ ਲਈ ਯਤਨਸ਼ੀਲ ਹੋਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮੁੱਖ ਗ੍ਰੰਥੀ ਭਾਈ ਸਵਰਨ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨਮੁੱਖ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ | ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਸਰਪੰਚ, ਅਜੇਪਾਲ ਸਿੰਘ ਰੰਧਾਵਾ, ਗੁਰਤੇਜ ਸਿੰਘ, ਅਜੀਤ ਸਿੰਘ ਸੇਵਾ ਮੁਕਤ ਐੱਸ.ਡੀ.ਓ., ਕਿਰਪਾਲ ਸਿੰਘ ਚਾਹਲ, ਚਰਨਜੀਤ ਸਿੰਘ ਰੰਧਾਵਾ, ਅਨਮੋਲ ਸਿੰਘ ਖੱਬੇ ਰਾਜਪੂਤਾਂ, ਅਵਤਾਰ ਸਿੰਘ ਰੰਧਾਵਾ, ਸੰਤੋਖ ਸਿੰਘ ਰੰਧਾਵਾ, ਜਤਿੰਦਰ ਸਿੰਘ ਰੰਧਾਵਾ ਐੱਸ.ਡੀ.ਓ., ਅੰਮਿ੍ਤਪਾਲ ਸਿੰਘ ਤੇ ਹਰਮੀਤ ਸਿੰਘ ਸਰਪੰਚ ਚੂਹੜ ਚੱਕ ਸਮੇਤ ਹੋਰ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਟਰਾਲੇ ਨਾਲ ਬਿਜਲੀ ਦੀਆਂ ਤਾਰਾਂ ਅਤੇ ਖੰਭਾ ਟੁੱਟ ਕੇ ਕਾਰ 'ਤੇ ਡਿੱਗਾ- ਕਾਰ ਵਾਲੇ ਵਾਲ ਵਾਲ ਬਚੇ <br/> ਅਗਲੀ ਖ਼ਬਰ ਸਰਕਾਰੀ ਸਕੂਲ ਰੰਗੜ ਨੰਗਲ ਵਿਖੇ 7 ਰੋਜ਼ਾ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।