18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਵਿਧਾਇਕ ਅਮਰਪਾਲ ਸਿੰਘ ਨੇ ਧੰਦੋਈ ਵਿਖੇ ਬਣ ਰਹੇ ਸਟੇਡੀਅਮ ਦਾ ਜਾਇਜ਼ਾ ਲਿਆ

ਅਜੀਤ ਡੈਸਕ 20-06-2025
ਊਧਨਵਾਲ, 19 ਜੂਨ (ਪਰਗਟ ਸਿੰਘ)-ਘੁਮਾਣ ਭਰਾ ਅਮਰਬੀਰ ਸਿੰਘ ਯੂ.ਐੱਸ.ਏ. ਅਤੇ ਹਰਸ਼ਰਨ ਸਿੰਘ ਯੂ.ਐੱਸ.ਏ. ਵਲੋਂ ਆਪਣੇ ਪਿਤਾ ਸਵ: ਹਰਭਜਨ ਸਿੰਘ ਦੀ ਯਾਦ ਵਿਚ ਧੰਦੋਈ ਵਿਖੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਬਣਵਾਏ ਜਾ ਰਹੇ ਸਟੇਡੀਅਮ ਦਾ ਜਾਇਜ਼ਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਇਲਾਕੇ ਦੇ ਮੁਹਤਬਰਾਂ ਨਾਲ ਜਾ ਕੇ ਲਿਆ | ਪਿੰਡ ਧੰਦੋਈ, ਹਰਪੁਰਾ, ਥਰੀਏਵਾਲ ਅਤੇ ਧੀਰਾ ਪਿੰਡ ਦੇ ਸਰਪੰਚਾਂ ਨੇ ਵਿਧਾਇਕ ਨੂੰ ਦੱਸਿਆ ਕਿ ਸਰਕਾਰ ਵਲੋਂ ਬਹੁਤ ਢਿੱਲੀ ਰਫ਼ਤਾਰ ਨਾਲ ਇਸ ਸਟੇਡੀਅਮ ਦਾ ਕੰਮ ਕਰਵਾਇਆ ਜਾ ਰਿਹਾ ਸੀ, ਹੁਣ ਉਹ ਵੀ ਬੰਦ ਹੋ ਚੁੱਕਾ | ਇਸ ਖੇਡ ਮੇਦਾਨ ਦੇ ਸਿੱਖਿਆਰਥੀਆਂ ਨੂੰ ਮਿਹਨਤ ਕਰਨ ਵਿਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ, ਇਨ੍ਹਾਂ ਨੂੰ ਦੂਰ-ਦੁਰਾਡੇ ਦੇ ਖੇਡ ਮੈਦਾਨਾਂ ਵਿਚ ਜਾ ਕੇ ਆਪਣੀ ਰੋਜ਼ ਦੀ ਮਿਹਨਤ ਕਰਨੀ ਪੈ ਰਹੀ ਹੈ | ਇਥੇ ਲੜਕੀਆਂ ਵੀ ਰੋਜ਼ਾਨਾ ਵੱਖ-ਵੱਖ ਖੇਡਾਂ ਦੀ ਮਿਹਨਤ ਕਰਨ ਆਉਂਦੀਆਂ ਸੀ | ਹੁਣ ਦੂਰ ਮਿਹਨਤ ਕਰਨ ਲਈ ਉਨ੍ਹਾਂ ਦੇ ਮਾਪੇ ਨਹੀਂ ਭੇਜਦੇ | ਮਹਤਬਰਾਂ ਨੇ ਵਿਧਾਇਕ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਸਟੇਡੀਅਮ ਦਾ ਕੰਮ ਨੂੰ ਜਲਦੀ ਮੁਕੰਮਲ ਕਰਵਾਇਆ ਜਾਵੇ | ਵਿਧਾਇਕ ਅਮਰਪਾਲ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਘੁਮਾਣ ਭਰਾਵਾਂ ਨਾਲ ਇਸ ਸਬੰਧੀ ਗੱਲਬਾਤ ਕਰ ਕੇ ਸਾਰੀ ਜਾਣਕਾਰੀ ਲਵਾਂਗਾ ਅਤੇ ਡੀ.ਸੀ. ਗੁਰਦਾਸਪੁਰ ਨਾਲ ਮੇਰੀ ਗੱਲਬਾਤ ਹੋਈ ਹੈ, ਉਹ ਜਲਦੀ ਹੀ ਇਥੇ ਆਉਣਗੇ ਤੇ ਰੁਕੇ ਕੰਮ ਨੂੰ ਸ਼ੁਰੂ ਕਰਵਾਉਣਗੇ | ਇਸ ਮੌਕੇ ਸਰਪੰਚ ਲਖਬੀਰ ਸਿੰਘ, ਸਰਪੰਚ ਮਨਦੀਪ ਸਿੰਘ, ਸਰਪੰਚ ਦਵਿੰਦਰ ਸਿੰਘ, ਸਰਪੰਚ ਹਰਪ੍ਰੀਤ ਸਿੰਘ, ਸਰਪੰਚ ਗੁਰਨਾਮ ਸਿੰਘ, ਕੁਲਤਾਰ ਸਿੰਘ ਲਾਡੀ, ਰਣਜੀਤ ਸਿੰਘ, ਸਰਦੂਲ ਸਿੰਘ, ਸੁਰਜੀਤ ਸਿੰਘ, ਜਗਤਾਰ ਸਿੰਘ, ਹਰਦੀਪ ਸਿੰਘ, ਬਿੱਟੂ ਰਾਜਪਾਲ, ਰਾਜ ਕਮਲ ਬੌਬੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਆਰ.ਡੀ. ਖੋਸਲਾ ਸਕੂਲ ਵਿਖੇ ਕੱਲ੍ਹ ਮਨਾਇਆ ਜਾਵੇਗਾ ਯੋਗਾ ਦਿਵਸ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਸਰਕਾਰੀ ਨਸ਼ਾ ਛੁਡਾਊ ਕੇਂਦਰ ਬੱਬਰੀ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।