ਗੁਰਦਾਸਪੁਰ, 19 ਜੂਨ (ਚੱਕਰਾਜਾ)-ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਤੇ ਤਕਨੀਕੀ ਸਿੱਖਿਆ ਵਿਭਾਗ ਦੇ ਹੁਕਮਾਂ ਤਹਿਤ ਪਵਨ ਕੁਮਾਰ ਸਰਕਾਰੀ ਆਈ.ਟੀ.ਆਈ ਗੁਰਦਾਸਪੁਰ ਵਿਖੇ ਸਕਿੱਲ ਮੁਕਾਬਲੇ ਕਰਵਾਏ ਗਏ ਜਿਸ ਵਿਚ ਜ਼ਿਲ੍ਹਾ ਗੁਰਦਾਸਪੁਰ, ਪਠਾਨਕੋਟ ਤੇ ਫ਼ਤਿਹਗੜ੍ਹ ਚੂੜੀਆਂ ਦੀਆਂ ਸਰਕਾਰੀ ਆਈ. ਟੀ. ਆਈ. ਟਰੇਡਾਂ ਦੇ ਸਿੱਖਿਆਰਥੀਆਂ ਨੇ ਭਾਗ ਲਿਆ | ਸਰਕਾਰੀ ਨੋਡਲ ਆਈ. ਟੀ. ਆਈ ਦੇ ਪਿ੍ੰਸੀਪਲ ਇੰਜੀ: ਸੰਦੀਪ ਸਿੰਘ ਬੈਂਸ ਨੇ ਦੱਸਿਆ ਕਿ ਪਵਨ ਕੁਮਾਰ ਸਰਕਾਰੀ ਆਈ.ਟੀ.ਆਈ. ਗੁਰਦਾਸਪੁਰ ਨੇ ਟਰੇਡ ਪਲੰਬਰ, ਫਿਟਰ, ਵੁੱਡਵਰਕ, ਡੀਜ਼ਲ ਮਕੈਨਿਕ, ਟਰਨਰ, ਮਸ਼ੀਨਿਸ਼ਟ ਅਤੇ ਮੋਟਰ ਮਕੈਨਿਕ ਟਰੇਡਾਂ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਆਰ.ਏ.ਸੀ 'ਚ ਸਰਕਾਰੀ ਆਈ.ਟੀ.ਆਈ ਨਿਆਰੀ, ਸਰਕਾਰੀ ਆਈ.ਟੀ.ਆਈ ਇਸਤਰੀਆਂ ਗੁਰਦਾਸਪੁਰ ਨੇ ਕੰਪਿਊਟਰ ਹਾਰਡਵੇਅਰ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਜਦੋਂ ਕਿ ਸਾਫ਼ਟਵੇਅਰ ਤੇ ਫੂਡ ਬੈਵਰੇਜ ਟਰੇਡ 'ਚ ਸਰਕਾਰੀ ਆਈ.ਟੀ.ਆਈ ਪਠਾਨਕੋਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਓਵਰਆਲ ਪਵਨ ਕੁਮਾਰ ਸਰਕਾਰੀ ਆਈ.ਟੀ.ਆਈ ਗੁਰਦਾਸਪੁਰ ਨੇ ਪਹਿਲਾ ਸਥਾਨ, ਸਰਕਾਰੀ ਆਈ.ਟੀ ਪਠਾਨਕੋਟ ਨੇ ਦੂਜਾ ਅਤੇ ਸਰਕਾਰੀ ਆਈ.ਟੀ.ਆਈ ਫ਼ਤਿਹਗੜ੍ਹ ਚੂੜ੍ਹੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਟੀ.ਓ ਕਵਰ ਨੌਨਿਹਾਲ ਸਿੰਘ ਅਤੇ ਪਿ੍ੰਸੀਪਲ ਸੰਦੀਪ ਸਿੰਘ ਵਲੋਂ ਬਾਹਰੋਂ ਆਏ ਸਰਕਾਰੀ ਆਈ.ਟੀ.ਆਈ. ਦੇ ਪਿ੍ੰਸੀਪਲਾਂ, ਟਾਟਾ ਏਜੰਸੀ ਦੇ ਚੇਅਰਮੈਨ ਜਸਬੀਰ ਸਿੰਘ ਅਤੇ ਮਹਿੰਦਰਾ ਏਜੰਸੀ ਦੇ ਚੇਅਰਮੈਨ ਗਗਨਦੀਪ ਸਿੰਘ ਦਾ ਧੰਨਵਾਦ ਕੀਤਾ ਤੇ ਸਿੱਖਿਆਰਥੀਆਂ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਕੋਰਸਾਂ ਨੂੰ ਮੁਕੰਮਲ ਕਰਨ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਸਤਵੰਤ ਸਿੰਘ ਬੇਦੀ ਸਰਕਾਰੀ ਆਈ.ਟੀ.ਆਈ ਬਟਾਲਾ, ਸਰਕਾਰੀ ਆਈ.ਟੀ.ਆਈ ਕਲਾਨੌਰ ਪਿ੍ੰਸੀਪਲ ਨੀਰਜ ਧਵਨ ਤੇ ਸਰਕਾਰੀ ਆਈ.ਟੀ.ਆਈ. ਫ਼ਤਿਹਗੜ੍ਹ ਚੂੜ੍ਹੀਆਂ ਦੇ ਪਿ੍ੰਸੀਪਲ ਮਨੀਸ਼ ਗਾਂਧੀ, ਟੀ.ਓ ਬਲਵੰਤ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਜੱਜ ਦੀ ਭੂਮਿਕਾ ਇੰਜੀ: ਸੰਦੀਪ ਸਿੰਘ ਬੈਂਸ ਤੇ ਸਰਕਾਰੀ ਆਈ.ਟੀ.ਆਈ ਇਸਤਰੀਆਂ ਪਿ੍ੰਸੀਪਲ ਦਵਿੰਦਰ ਰਾਣਾ, ਟਰੇਨਿੰਗ ਅਫ਼ਸਰ ਕੰਵਰ ਨੌਨਿਹਾਲ ਤੇ ਰਾਜਨ ਭਗਤ ਨੇ ਨਿਭਾਈ |