ਧਾਰਕਲਾਂ, 19 ਜੂਨ (ਨਰੇਸ਼ ਪਠਾਨੀਆ)-ਧਾਰ ਬਲਾਕ ਦੇ ਵਿਕਾਸ ਲਈ ਲਗਾਤਾਰ ਕਈ ਸਾਲਾਂ ਤੋਂ ਕੰਮ ਕਰ ਰਹੀ ਜਾਗਿ੍ਤੀ ਫਾਊਾਡੇਸ਼ਨ ਟਰੱਸਟ ਨਿਆੜੀ ਵਲੋਂ ਪੰਜਾਬ ਟੂਰਿਜ਼ਮ ਦੇ ਸਕੱਤਰ ਅਭਿਨਵ ਤਿ੍ਖਾ ਅਤੇ ਪੰਜਾਬ ਟੂਰਿਜ਼ਮ ਦੇ ਨਿਰਦੇਸ਼ਕ ਸੰਜੀਵ ਤਿਵਾਰੀ ਨੰੂ ਟਰੱਸਟੀ ਦੀਪਕ ਮੈਨੀ ਅਤੇ ਟਰੱਸਟੀ ਸ਼ਮੀ ਚੌਧਰੀ ਵਲੋਂ ਮੰਗ ਪੱਤਰ ਸੌਂਪਿਆ ਗਿਆ | ਦੋਨੋਂ ਮੁੱਖ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਉਹ ਜਲਦ ਮੰਗ ਪੱਤਰ ਦੀਆਂ ਮੰਗਾਂ 'ਤੇ ਗੌਰ ਕਰਨਗੇ ਅਤੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ | ਜਾਗਿ੍ਤੀ ਫਾਊਾਡੇਸ਼ਨ ਦੇ ਮੈਨੇਜਿੰਗ ਟਰੱਸਟੀ ਆਰ.ਪੀ.ਐਸ. ਵਾਲੀਆ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਮਿਸ਼ਨ ਹੈ ਕਿ ਧਾਰ ਖੇਤਰ ਵਿਚ ਈਕੋ ਟੂਰਿਜ਼ਮ ਨੰੂ ਉਤਸਾਹਿਤ ਕੀਤਾ ਜਾਵੇ, ਕਿਉਂਕਿ ਕੇਵਲ ਸੈਰ ਸਪਾਟੇ ਦੇ ਉਦਯੋਗ ਨਾਲ ਹੀ ਪੰਜਾਬ ਨਾਲੋਂ ਪਛੜੇ ਖੇਤਰ ਨੰੂ ਧਾਰ ਖੇਤਰ ਨੰੂ ਉਨਤ ਖੇਤਰ ਵਜੋਂ ਮੋਹਰੀ ਬਣਾਇਆ ਜਾ ਸਕਦਾ ਹੈ | ਇਸ ਲਈ ਸਰਕਾਰ ਨੰੂ ਲੋੜੀਂਦੀਆਂ ਪ੍ਰਕਿਰਿਆਵਾਂ ਨੰੂ ਸੁਖਾਲਾ ਬਣਾਉਣਾ ਚਾਹੀਦਾ ਹੈ, ਤਾਂ ਜੋ ਹੁਣ ਤੱਕ ਜੋ ਸਰਕਾਰ ਤੋਂ ਸੈਰ ਸਪਾਟੇ ਲਈ ਉਸਾਰੀਆਂ ਲਈ ਮਨਜ਼ੂਰੀਆਂ ਕਾਫ਼ੀ ਗੁੰਜਲਦਾਰ ਹਨ ਅਤੇ ਲੋਕ ਇਸ ਧੰਦੇ ਵਿਚ ਚਾਹੁੰਦੇ ਹੋਏ ਵੀ ਪੈਸਾ ਲਗਾਉਣ 'ਚ ਅਸਮਰੱਥ ਹਨ | ਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੇ ਟਰੱਸਟੀਆਂ ਦਾ ਵਫਦ ਜਲਦ ਹੀ ਸਲਾਹਕਾਰ ਸੈਰ ਸਪਾਟਾ ਅਤੇ ਮੰਤਰੀ ਸੈਰ ਸਪਾਟਾ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਚੰਡੀਗੜ੍ਹ ਵਿਖੇ ਸੰਪਰਕ ਕਰੇਗਾ |