02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਬਦਲਦੇ ਮੌਸਮ ਦੇ ਚਲਦੇ ਬੱਚਿਆਂ ਵਿਚ ਡਾਇਰੀਆ ਦੇ ਕੇਸ ਵਧੇ <br/>

ਅਜੀਤ ਡੈਸਕ 20-06-2025
ਪਠਾਨਕੋਟ, 19 ਜੂਨ (ਵਿਨੋਦ)-ਬਦਲਦੇ ਮੌਸਮ ਦੇ ਚੱਲਦੇ ਬੱਚਿਆਂ ਵਿਚ ਡਾਇਰੀਆ ਦੇ ਕੇਸ ਵੱਧਣ ਲੱਗ ਪਏ ਹਨ | ਜਿਸ ਦੇ ਚੱਲਦੇ ਹਸਪਤਾਲਾਂ ਵਿਚ ਬੱਚਿਆਂ ਦੇ ਮਾਹਿਰ ਡਾਕਟਰਾਂ ਕੋਲ ਬਿਮਾਰ ਬੱਚਿਆਂ ਦੀ ਗਿਣਤੀ ਵੱਧ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਪਠਾਨਕੋਟ ਵਿਚ ਤੈਨਾਤ ਬੱਚਿਆਂ ਦੇ ਮਾਹਿਰ ਡਾਕਟਰ ਅਸ਼ਵਨੀ ਸਾਮੀ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਮੌਸਮ ਨੇ ਕਰਵੱਟ ਬਦਲ ਲਈ ਹੈ | ਜਿਸ ਦੇ ਚੱਲਦੇ ਬੱਚਿਆਂ ਨੂੰ ਉਲਟੀਆਂ, ਦਸਤ ਲੱਗਣੇ ਸ਼ੁਰੂ ਹੋ ਗਏ ਹਨ | ਜਿਸ ਕਾਰਨ ਜੇਕਰ ਉਨ੍ਹਾਂ ਕੋਲ ਰੋਜ਼ ਦੇ 100 ਬੱਚੇ ਆਉਂਦੇ ਹਨ ਤਾਂ 70 ਬੱਚੇ ਡਾਇਰੀਆ ਕੇਸ ਦੇ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਡਾਇਰੀਆ ਆਮ ਤੌਰ 'ਤੇ ਗੰਦੇ ਪਾਣੀ ਨਾਲ ਹੁੰਦਾ ਹੈ | ਇਸ ਲਈ ਸਾਨੂੰ ਚਾਹੀਦਾ ਹੈ ਕਿ ਆਪ ਅਤੇ ਆਪਣੇ ਬੱਚਿਆਂ ਨੂੰ ਵੀ ਸਾਫ਼ ਸੁਥਰਾ ਪਾਣੀ ਦੇਈਏ | ਉਨ੍ਹਾਂ ਦੱਸਿਆ ਕਿ ਬਾਜ਼ਾਰ ਦੀਆਂ ਬਣੀਆਂ ਚੀਜ਼ਾਂ ਦਾ ਪਰਹੇਜ਼ ਵੱਧ ਤੋਂ ਵੱਧ ਕੀਤਾ ਜਾਵੇ ਅਤੇ ਖ਼ਾਸ ਕਰਕੇ ਬੱਚਿਆਂ ਨੂੰ ਨਾ ਦਿੱਤੀਆਂ ਜਾਣ | ਉਨ੍ਹਾਂ ਦੱਸਿਆ ਕਿ ਬੱਚੇ ਸੈਂਸਟਿਵ ਹੁੰਦੇ ਹਨ | ਜਿਸ ਦੇ ਚੱਲਦੇ ਉਹ ਬਿਮਾਰੀ ਦੀ ਲਪੇਟ ਵਿਚ ਜਲਦੀ ਆ ਜਾਂਦੇ ਹਨ | ਇਸ ਲਈ ਇਸ ਬਰਸਾਤ ਦੇ ਮੌਸਮ ਵਿਚ ਬੱਚਿਆਂ ਦੀ ਦੇਖਭਾਲ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ | ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਬੱਚੇ ਨੂੰ ਦਸਤ ਜਾਂ ਉਲਟੀਆਂ ਲੱਗਦੀਆਂ ਹਨ ਤਾਂ ਘਰ ਬੈਠ ਕੇ ਅਣਗਹਿਲੀ ਨਹੀਂ ਕਰਨੀ ਚਾਹੀਦੀ ਤੁਰੰਤ ਮਾਹਿਰ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿਚ ਮਾਹਿਰ ਡਾਕਟਰ ਹਨ | ਜਿਨ੍ਹਾਂ ਨੂੰ ਮੁਫ਼ਤ ਵਿਚ ਦਿਖਾ ਕੇ ਲੋੜੀਂਦੇ ਟੈਸਟ ਅਤੇ ਦਵਾਈਆਂ ਵੀ ਮੁਫ਼ਤ ਵਿਚ ਹਾਸਲ ਕੀਤੀਆਂ ਜਾ ਸਕਦੀਆਂ ਹਨ ਅਤੇ ਆਪਣੇ ਬੱਚੇ ਨੂੰ ਸਮੇਂ 'ਤੇ ਚੈਕਅਪ ਕਰਵਾ ਕੇ ਉਸ ਦੀ ਸਿਹਤ ਨੂੰ ਠੀਕ ਰੱਖਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਮਾਤਾ-ਪਿਤਾ ਬੱਚੇ ਦੀ ਡਾਇਰੀਆ ਬਿਮਾਰੀ ਵਿਚ ਅਣਗਹਿਲੀ ਕਰਦੇ ਹਨ ਤਾਂ ਡਾਇਰੀਆ ਇਕ ਭਿਆਨਕ ਰੂਪ ਲੈ ਸਕਦਾ ਹੈ | ਇਸ ਲਈ ਡਾਇਰੀਆ ਦੇ ਲੱਛਣ ਸਾਹਮਣੇ ਆਉਂਦੇ ਹੀ ਤੁਰੰਤ ਸਰਕਾਰੀ ਹਸਪਤਾਲ ਵਿਚ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ |

ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਚੇਅਰਮੈਨ ਵਿਭੂਤੀ ਸ਼ਰਮਾ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਕਰ... ਅਗਲੀ ਖ਼ਬਰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਲਗਾਇਆ 5 ਰੋਜ਼ਾ ਕੈਂਪ ਹੋਇਆ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।