ਬਟਾਲਾ, 20 ਜੂਨ (ਸਤਿੰਦਰ ਸਿੰਘ)-ਅੱਜ ਰੈੱਡ ਕਰਾਸ ਨਸ਼ਾ ਛਡਾਊ ਅਤੇ ਪੁਨਰਵਾਸ ਕੇਂਦਰ ਗੁਰਦਾਸਪੁਰ ਦੇ ਸਹਿਯੋਗ ਨਾਲ ਚੀਨੀਆ ਪਰਿਵਾਰ ਦੀ ਇਮਾਰਤ ਬਣੇ ਪ੍ਰਭਿ ਆਸ਼ਰਮ ਹਰਚੋਵਾਲ ਵਿਖੇ ਸਰਬ ਸੇਵਾ ਟਰੱਸਟ ਹਰਚੋਵਾਲ ਅਤੇ ਬਾਪੂ ਬਾਲਾ ਸਿੰਘ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਮੌਕੇ ਮਾਹਿਰ ਡਾਕਟਰਾਂ ਵਲੋਂ ਸੈਂਕੜੇ ਮਰੀਜ਼ਾਂ ਦਾ ਚੈਕਅਪ ਕਰ ਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ | ਕੈਂਪ ਦਾ ਉਦਘਾਟਨ ਜ਼ਿਲ੍ਹਾ ਸਮਾਜ ਭਲਾਈ ਅਫਸਰ ਐਸ. ਐਸ. ਘੁੰਮਣ ਨੇ ਕੀਤਾ | ਇਸ ਮੌਕੇ ਚੀਨੀਆ ਪਰਿਵਾਰ ਦੇ ਮੁੱਖ ਸੇਵਾਦਾਰ ਐਨ. ਆਰ. ਆਈ. ਹਰਭਜਨ ਸਿੰਘ ਰਿਆੜ , ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਤੇ ਸਮਾਜ ਸੇਵਕ ਭਾਈ ਗਗਨਦੀਪ ਸਿੰਘ ਰਿਆੜ, ਅਮਨਦੀਪ ਸਿੰਘ ਰਿਆੜ, ਸਰਬ ਸੇਵਾ ਟਰੱਸਟ ਦੇ ਚੇਅਰਮੈਨ ਡਾ. ਭੁਪਿੰਦਰ ਸਿੰਘ ਗਿੱਲ, ਪ੍ਰਭ ਆਸ਼ਰਮ ਦੇ ਸੰਚਾਲਕ ਭਾਈ ਮਨਿੰਦਰ ਸਿੰਘ, ਰਿਜਨਲ ਯੂਥ ਕਲੱਬ ਪੰਡੋਰੀ ਬੈਂਸਾਂ ਦੇ ਪ੍ਰਧਾਨ ਮਾਸਟਰ ਛਤਰਪਾਲ ਸਿੰਘ, ਸ਼ਹੀਦ ਸੂਬੇਦਾਰ ਰਾਮ ਸਿੰਘ ਮੈਮੋਰੀਅਲ ਟਰੱਸਟ ਸਰੋਆ ਦੇ ਪ੍ਰਧਾਨ ਸੂਬੇਦਾਰ ਗੁਰਬਚਨ ਸਿੰਘ, ਹਰਚੋਵਾਲ ਦੇ ਸਰਪੰਚ ਕੈਪਟਨ ਧਰਮਿੰਦਰ ਸਿੰਘ, ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਅਵਤਾਰ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਭੁਪਿੰਦਰ ਸਿੰਘ ਗਿੱਲ, ਡਾਕਟਰ ਅਮਰਜੀਤ ਸਿੰਘ ਧਾਲੀਵਾਲ, ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਗੁਰਦਾਸਪੁਰ ਦੇ ਡੌਲੀ ਸ਼ਰਮਾ, ਅਸ਼ਵਨੀ ਕੁਮਾਰ, ਵਿਪਨ ਕੁਮਾਰ, ਜਸਵਿੰਦਰ ਸਿੰਘ, ਅਰਸ਼ਦੀਪ ਸਿੰਘ, ਰਣਜੀਤ ਕੌਰ, ਜਸ਼ਨਪ੍ਰੀਤ ਕੌਰ, ਅਮਨਪ੍ਰੀਤ ਕੌਰ ਆਦਿ ਹਾਜ਼ਰ ਸਨ | ਇਸ ਮੌਕੇ ਸ: ਐਸ. ਐਸ. ਘੁੰਮਣ ਅਤੇ ਸਰਪੰਚ ਕੈਪਟਨ ਧਰਮਿੰਦਰ ਸਿੰਘ ਹਰਚੋਵਾਲ ਨੇ ਕਿਹਾ ਕਿ ਜੇਕਰ ਕੋਈ ਪਿੰਡ ਹਰਚੋਵਾਲ ਵਿਚ ਨਸ਼ੇ ਦਾ ਕਾਰੋਬਾਰ ਕਰਦਾ ਹੈ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ ਜਾਂ ਫਿਰ ਪੰਜਾਬ ਸਰਕਾਰ ਵਲੋਂ ਦਿੱਤੇ ਨੰਬਰਾਂ 'ਤੇ ਪੁਲਿਸ ਨੂੰ ਫੋਨ ਕਰ ਕੇ ਦੱਸ ਸਕਦਾ ਹੈ |