19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਲੰਮੇ ਅਰਸੇ ਬਾਅਦ ਪਿੰਡ ਨੱਤ ਦੀ ਪੰਚਾਇਤ ਜ਼ਮੀਨ ਦੀ ਬੋਲੀ ਕਰਵਾਈ ਗਈ: ਸਰਪੰਚ ਗੋਪੀ ਨੱਤ <br/>

ਅਜੀਤ ਡੈਸਕ 22-06-2025
ਅੱਚਲ ਸਾਹਿਬ, 21 ਜੂਨ (ਗੁਰਚਰਨ ਸਿੰਘ)-ਗ੍ਰਾਮ ਪੰਚਾਇਤ ਪਿੰਡ ਨੱਤ ਵਲੋਂ ਸਰਪੰਚ ਗੁਰਪ੍ਰੀਤ ਸਿੰਘ ਗੋਪੀ ਦੀ ਅਗਵਾਈ ਹੇਠ ਪਿੰਡ ਵਾਸੀਆਂ ਦੀ ਵਿਸ਼ੇਸ਼ ਇਕੱਤਰਤਾ ਕੀਤੀ ਗਈ | ਇਸ ਮੌਕੇ ਪੰਚਾਇਤ ਸੈਕਟਰੀ ਸ: ਹਰਪ੍ਰੀਤ ਸਿੰਘ ਬੇਦੀ ਦੀ ਹਾਜ਼ਰੀ ਵਿਚ ਕਰੀਬ 20 ਸਾਲਾਂ ਦੇ ਲੰਮੇ ਅਰਸੇ ਤੋਂ ਬਾਅਦ ਅੱਜ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਈ ਗਈ | ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਗੋਪੀ ਨੇ ਦੱਸਿਆ ਕਿ ਪਿਛਲੇ 20 ਸਾਲਾਂ ਤੋਂ ਖਾਲੀ ਪਈ ਜ਼ਮੀਨ ਦੀ ਬੋਲੀ ਕਰਵਾਈ ਗਈ ਹੈ ਅਤੇ ਇਹ ਉਪਜਾਊ ਵਾਹੀਯੋਗ ਜ਼ਮੀਨ ਪਿੰਡ ਦੀ ਵਰਤੋਂ ਵਿਚ ਲਿਆਂਦੀ ਗਈ ਹੈ | ਇਸ ਨਾਲ ਪਿੰਡ ਦੇ ਅਧੂਰੇ ਪਏ ਵਿਕਾਸ ਕਾਰਜ ਵੀ ਹੋਣਗੇ | ਇਸ ਤੋਂ ਪਹਿਲਾਂ ਪਿੰਡ ਦੇ ਛੱਪੜਾਂ ਦੀ ਸਫ਼ਾਈ ਕਰਵਾਈ ਗਈ ਹੈ ਅਤੇ ਹੋਰ ਵੀ ਖ਼ਾਲੀ ਪਈ ਜਗ੍ਹਾ ਵਿਚ ਮਿੱਟੀ ਆਦਿ ਪਵਾ ਕੇ ਉਨ੍ਹਾਂ ਨੂੰ ਵੀ ਸਵਾਰਿਆ ਗਿਆ ਹੈ ਤਾਂ ਜੋ ਉਨ੍ਹਾਂ ਜਗ੍ਹਾ 'ਤੇ ਬੱਚੇ ਖੇਡ ਸਕਣ | ਉਨ੍ਹਾਂ ਕਿਹਾ ਕਿ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਵਲੋਂ ਜੋ ਵੀ ਗ੍ਰਾਂਟ ਪਿੰਡ ਲਈ ਜਾਰੀ ਕੀਤੀ ਜਾਵੇਗੀ ਉਸ ਨੂੰ ਬਿਨਾਂ ਕਿਸੇ ਭੇਦ ਭਾਵ ਪਿੰਡ ਦੇ ਵਿਕਾਸ ਕਾਰਜ ਲਈ ਵਰਤਿਆ ਜਾਵੇਗਾ | ਇਸ ਮੌਕੇ ਅਜੀਤ ਸਿੰਘ ਪੰਚ, ਦਿਲਬਾਗ ਸਿੰਘ ਪੰਚ, ਮਨਮੀਤ ਸਿੰਘ ਪੰਚ, ਕੁਲਦੀਪ ਮਸੀਹ ਪੰਚ, ਨੰਬਰਦਾਰ ਕਸ਼ਮੀਰ ਸਿੰਘ, ਸੂਬੇਦਾਰ ਬਲਜੀਤ ਸਿੰਘ, ਸੂਬੇਦਾਰ ਦਵਿੰਦਰ ਸਿੰਘ, ਰਣਜੋਧ ਸਿੰਘ, ਰਣਧੀਰ ਸਿੰਘ, ਗੁਰਮੱੁਖ ਸਿੰਘ, ਬਲਬੀਰ ਸਿੰਘ ਫ਼ੌਜੀ, ਬੀਰ ਸਿੰਘ ਫ਼ੌਜੀ, ਕੁਲਤਾਰ ਸਿੰਘ, ਡਾਕਟਰ ਪ੍ਰੇਮ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਫਤਿਹ ਸਿੰਘ ਹਾਕੀ ਅਕੈਡਮੀ (ਰਾਊਾਡ ਗਲਾਸ ਸੈਂਟਰ) ਦੇ ਸਮਰ ਕੈਂਪ ਸਮਾਪਤੀ 'ਤੇ ਯੋਗਾ ਦਿਵਸ ਮਨਾਇਆ <br/> ਅਗਲੀ ਖ਼ਬਰ ਬਾਬਾ ਗਿਆਨ ਦਾਸ ਦੀ ਯਾਦ 'ਚ 2 ਰੋਜ਼ਾ ਧਾਰਮਿਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।