19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

10 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ <br/>

ਅਜੀਤ ਡੈਸਕ 22-06-2025
ਤਾਰਾਗੜ੍ਹ, 21 ਜੂਨ (ਸੋਹਨ ਲਾਲ)-ਤਾਰਾਗੜ੍ਹ ਪੁਲਿਸ ਨੇ ਇਕ ਵਿਅਕਤੀ ਨੰੂ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਏ. ਐੱਸ. ਆਈ. ਰਾਮ ਲਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੁਲਿਸ ਪਾਰਟੀ ਪਰਮਾਨੰਦ ਹਾਈਵੇ ਤੋਂ ਸੰਪਰਕ ਸੜਕ ਡੱਲਾ ਬਲੀਮ ਨੰੂ ਜਾਣ ਵਾਲੇ ਮੋੜ 'ਤੇ ਮੌਜੂਦ ਸੀ ਕਿ ਪਿੰਡ ਡੱਲਾ ਬਲੀਮ ਵਲੋਂ ਇਕ ਮੋਨਾ ਨੌਜਵਾਨ ਮੋਟਰਸਾਈਕਲ 'ਤੇ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੰੂ ਦੇਖ ਕੇ ਇਕਦਮ ਘਬਰਾ ਕੇ ਮੋਟਰਸਾਈਕਲ ਮੋੜ ਕੇ ਪਿੱਛੇ ਨੰੂ ਭੱਜਣ ਲੱਗਾ ਤੇ ਉਸ ਨੇ ਪਹਿਨੀ ਹੋਈ ਕੈਪਰੀ ਦੀ ਖੱਬੀ ਜੇਬ ਵਿਚੋਂ ਇਕ ਮੋਮੀ ਲਿਫਾਫਾ ਕੱਢ ਕੇ ਪੱਕੀ ਸੜਕ ਦੇ ਕਿਨਾਰੇ ਸੁੱਟ ਦਿੱਤਾ | ਪੁਲਿਸ ਨੇ ਉਸ ਨੰੂ ਮੌਕੇ 'ਤੇ ਕਾਬੂ ਕਰ ਲਿਆ ਤੇ ਉਸ ਵਲੋਂ ਸੁੱਟੇ ਮੋਮੀ ਲਿਫਾਫੇ ਨੰੂ ਜਦ ਚੈਕ ਕੀਤਾ ਤਾਂ ਉਸ ਵਿਚੋਂ 700 ਰੁਪਏ ਅਤੇ ਹੈਰੋਇਨ ਬਰਾਮਦ ਹੋਈ | ਜਿਸ ਦਾ ਕੰਪਿਊਟਰ ਕੰਡੇ 'ਤੇ ਭਾਰ ਕਰਨ 'ਤੇ 10 ਗ੍ਰਾਮ ਹੋਇਆ | ਫੜੇ ਗਏ ਵਿਅਕਤੀ ਦੀ ਪਹਿਚਾਣ ਰਣਧੀਰ ਸਿੰਘ ਕਾਲੀ ਪੁੱਤਰ ਸਵ: ਕਰਨਵੀਰ ਸਿੰਘ ਵਾਸੀ ਹੈਬਤ ਪਿੰਡੀ ਥਾਣਾ ਤਾਰਾਗੜ੍ਹ ਜ਼ਿਲ੍ਹਾ ਪਠਾਨਕੋਟ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਨੂੰ ਮੋਟਰਸਾਈਕਲ ਨੰੂ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਥਾਣਾ ਤਾਰਾਗੜ੍ਹ ਦੇ ਐਸ. ਐਚ. ਓ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਚਿੱਟੇ ਦਾ ਕਾਰੋਬਾਰ ਕਰਨ ਵਾਲੇ ਸਖ਼ਸ਼ ਨੰੂ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਤਾਏ ਵਲੋਂ ਕੀਤੇ ਕਾਤਲਾਨਾ ਹਮਲੇ ਵਿਚ ਮਾਸੂਮ ਭਤੀਜਾ ਜ਼ਖਮੀ <br/> ਅਗਲੀ ਖ਼ਬਰ ਐਮ. ਸੀ. ਐਸ. ਪਠਾਨਕੋਟ ਦੀ ਵਿਦਿਆਰਥਣ ਨੰਦਿਨੀ ਸ਼ਰਮਾ ਨੇ ਨੀਟ (ਯੂ. ਜੀ.) 2025 'ਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।