28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਗੁਰੂ ਰਾਮਦਾਸ ਅਕੈਡਮੀ ਦੀ ਵਿਦਿਆਰਥਣ ਨੇ ਨੀਟ ਦਾ ਟੈਸਟ ਕੀਤਾ ਪਾਸ <br/>

ਅਜੀਤ ਡੈਸਕ 23-06-2025
ਬਟਾਲਾ, 22 ਜੂਨ (ਹਰਦੇਵ ਸਿੰਘ ਸੰਧੂ)-ਨਜ਼ਦੀਕੀ ਪਿੰਡ ਰਿਆਲੀ ਕਲਾਂ 'ਚ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਗੁਰੂ ਰਾਮਦਾਸ ਅਕੈੱਡਮੀ ਦੀ 12ਵੀਂ ਜਮਾਤ ਦੀ ਵਿਦਿਆਰਥਣ ਮਹਿਕਦੀਪ ਕੌਰ ਨੇ ਕੈਮਿਸਟਰੀ ਵਿਚੋਂ 91 ਫ਼ੀਸਦੀ ਅੰਕ ਤੇ ਬਾਇਓਲੋਜੀ ਵਿਚੋਂ 95 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਨੀਟ ਦੀ ਪ੍ਰੀਖਿਆ ਵਿਚ ਵਧੀਆ ਪ੍ਰਦਰਸ਼ਨ ਕਰਦਿਆਂ 13256 ਕੈਟਾਗਿਰੀ ਰੈਂਕ ਹਾਸਲ ਕਰ ਕੇ ਸਰਕਾਰੀ ਸੀਟ ਪ੍ਰਾਪਤ ਕੀਤੀ | ਇਸ ਬਾਰੇ ਅਕੈੱਡਮੀ ਦੇ ਪਿ੍ੰਸੀਪਲ ਧੰਨਰਾਜ ਸਿੰਘ ਬੋਪਾਰਾਏ ਨੇ ਕਿਹਾ ਕਿ ਮਹਿਕਦੀਪ ਕੌਰ ਨੇ ਨੀਟ ਵਿਚ ਵਧੀਆ ਪ੍ਰਦਰਸ਼ਨ ਕਰ ਕੇ ਇਲਾਕੇ, ਅਕੈੱਡਮੀ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ-ਸੈਕਟਰੀ ਮੈਡਮ ਅਤੇ ਸਮੁੱਚੇ ਸਟਾਫ਼ ਨੇ ਵਧਾਈ ਦਿੱਤੀ ਤੇ ਮਹਿਕਦੀਪ ਕੌਰ ਦਾ ਸਨਮਾਨ ਵੀ ਕੀਤਾ | ਪਿ੍ੰਸੀਪਲ ਬੋਪਾਰਾਏ ਨੇ ਦੱਸਿਆ ਕਿ ਮਹਿਕਦੀਪ ਕੌਰ ਇਕ ਚੰਗੀ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ |

ਪਿਛਲੀ ਖ਼ਬਰ ਇੰਪਲਾਈਜ਼ ਫੈਡਰੇਸ਼ਨ (ਕੇਸਰੀ ਝੰਡਾ) ਜਥੇਬੰਦੀ ਦੀ ਮਹੀਨਾਵਾਰ ਮੀਟਿੰਗ ਹੋਈ <br/> ਅਗਲੀ ਖ਼ਬਰ ਹੈਰੋਇਨ ਸਮੇਤ ਦੋ ਕਾਬੂ-ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।