ਧਾਰੀਵਾਲ, 22 ਜੂਨ (ਸਵਰਨ ਸਿੰਘ)-ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਿੰਡ ਫੱਜੂਪੁਰ ਵਿਖੇ ਸਾਬਕਾ ਸਰਪੰਚ ਬਲਵਿੰਦਰ ਪਾਲ ਟਾਕ ਦੇ ਨਿਵਾਸ ਸਥਾਨ 'ਤੇ ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ | ਇਸ ਤੋਂ ਪਹਿਲਾਂ ਸ: ਬਾਜਵਾ ਨੇ ਇਲਾਕਾ ਧਾਰੀਵਾਲ ਦੇ ਵੱਖ-ਵੱਖ ਪਿੰਡਾਂ ਵਿਚ ਅਕਾਲ ਚਲਾਣਾ ਕਰ ਗਏ ਮੈਂਬਰਾਂ ਦੇ ਪਰਿਵਾਰਾਂ ਨਾਲ ਅਫਸੋਸ ਵੀ ਕੀਤਾ | ਮੀਟਿੰਗ ਦੌਰਾਨ ਸ: ਬਾਜਵਾ ਨੇ ਕਾਂਗਰਸੀ ਆਗੂਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਵੀ ਸੁਣੀਆਂ | ਸ: ਬਾਜਵਾ ਨੇ ਕਿਹਾ ਕਿ ਉਹ ਹਮੇਸ਼ਾ ਵਰਕਰਾਂ ਤੇ ਆਗੂਆਂ ਨਾਲ ਚੱਟਾਨ ਵਾਂਗ ਖੜੇ ਹਨ ਅਤੇ ਹਰੇਕ ਵਰਕਰ ਨੂੰ ਆਪਣੇ ਪਰਿਵਾਰਕ ਮੈਂਬਰ ਸਮਝਦੇ ਹਨ | ਇਸ ਮੌਕੇ ਨਰੇਸ਼ ਜਫ਼ਰਵਾਲ ਜ਼ਿਲ੍ਹਾ ਆਗੂ, ਸਾਬਕਾ ਚੇਅਰਮੈਨ ਰਾਧੇ ਕ੍ਰਿਸ਼ਨ ਪੁਰੀ, ਨਰਿੰਦਰ ਕੁਮਾਰ ਕਾਲੇ ਸ਼ਾਹ, ਕੇਵਲ ਕ੍ਰਿਸ਼ਨ ਟਾਕ, ਬਲਾਕ ਕਾਂਗਰਸ ਪ੍ਰਧਾਨ ਗੁਰਨਾਮ ਸਿੰਘ ਜਫ਼ਰਵਾਲ, ਸ਼ਹਿਰੀ ਪ੍ਰਧਾਨ ਸਰਦਾਰੀ ਲਾਲ , ਕੌਂਸਲਰ ਜੋਜਫ ਗਿੱਲ, ਰਾਜ ਕੁਮਾਰ ਭਗਤ, ਬਲਬੀਰ ਕੁਮਾਰ, ਹਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ |