13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਵਲੋਂ ਲੰਗਰ ਦੀ ਸੇਵਾ

ਅਜੀਤ ਡੈਸਕ 02-09-2025
ਬਟਾਲਾ, 1 ਸਤੰਬਰ (ਸਤਿੰਦਰ ਸਿੰਘ)-ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਬਟਾਲਾ ਪੰਜਾਬ ਵਲੋਂ ਜਗਤ ਗੁਰੂ ਬਾਬਾ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਸੰਗਤ ਦੇ ਸਹਿਯੋਗ ਨਾਲ ਬਾਬਾ ਹਾਰਡਵੇਅਰ ਜਲੰਧਰ ਰੋਡ ਬਟਾਲਾ ਵਿਖੇ ਗੁਰੂ ਕਾ ਲੰਗਰ ਲਗਾਇਆ ਗਿਆ | ਇਸ ਮੌਕੇ ਸੇਵਾ ਮੁਕਤ ਲੈਕਚਰਾਰ ਤਰਲੋਕ ਸਿੰਘ ਨਾਥਪੁਰ ਨੇ ਦੱਸਿਆ ਕਿ ਪਿਛਲੇ 30 ਸਾਲ ਤੋਂ ਹਰ ਸਾਲ ਬਾਬਾ ਜੀ ਦੇ ਵਿਆਹ ਪੁਰਬ ਮੌਕੇ ਸੰਗਤ ਦੀ ਸੇਵਾ ਲਈ ਗੁਰੂ ਕਾ ਲੰਗਰ ਲਗਾਇਆ ਜਾਂਦਾ ਹੈ | ਸੁਲਤਾਨਪੁਰ ਲੋਧੀ ਤੋਂ ਬਰਾਤ ਰੂਪੀ ਸੰਗਤ ਦੀ ਆਮਦ 'ਤੇ ਚਾਹ ਤੇ ਮੱਠੀ ਦਾ ਲੰਗਰ ਲਗਾਇਆ ਹੈ ਤੇ ਵਿਆਹ ਪੁਰਬ 'ਤੇ ਦਾਲ-ਫੁਲਕੇ ਦਾ ਲੰਗਰ ਚਲਾਇਆ ਜਾਂਦਾ ਹੈ | ਇਸ ਮੌਕੇ ਅਧਿਆਪਕ ਦਲ ਗੁਰਦਾਸਪੁਰ ਦੇ ਪ੍ਰਧਾਨ ਦਿਲਬਾਗ ਸਿੰਘ ਪੱਡਾ ਨੂੰ ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਦੇ ਸਰਪ੍ਰਸਤ ਅਤੇ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਨਾਮਧਾਰੀ ਭਾਗੋਵਾਲ ਵਾਲਿਆਂ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੌਂਸਲ ਦੇ ਪ੍ਰਧਾਨ ਪ੍ਰੋ. ਬਲਬੀਰ ਸਿੰਘ ਕੋਲਾ, ਪ੍ਰੋ. ਦਲਜੀਤ ਸਿੰਘ ਧਾਰੋਵਾਲੀ, ਸਾ. ਸਰਪੰਚ ਨਰਿੰਦਰ ਸਿੰਘ ਪੱਡਾ, ਲੈਕਚਰਾਰ ਸੋਮ ਸਿੰਘ, ਨਿਰਮਲ ਸਿੰਘ ਭੰਗਵਾਂ, ਗੁਰਦੀਪ ਸਿੰਘ ਸਾਰਚੂਰ, ਦਲਜੀਤ ਸਿੰਘ ਮਾਣਕ, ਹਰਵਿੰਦਰ ਸਿੰਘ, ਚਾਹਲ, ਹਰਦੀਪ ਸਿੰਘ ਭੰਗਵਾਂ, ਲੈਕਚਰਾਰ ਹਰਪਾਲ ਸਿੰਘ, ਸੂਬਾ ਆਗੂ ਰਵਿੰਦਰ ਸਿੰਘ ਪਨੂੰ, ਬਲਜੀਤ ਸਿੰਘ ਭਾਗੋਵਾਲ, ਲਖਬੀਰ ਸਿੰਘ ਭਿੰਡਰ, ਲੈਕ. ਰਣਜੋਧ ਸਿੰਘ ਮੰਮਣ, ਇੰਜੀ. ਜਤਿੰਦਰ ਸਿੰਘ ਭੱਟੀ, ਕੁਲਦੀਪ ਸਿੰਘ ਖਾਨੋਵਾਲ, ਕਿਸਾਨ ਆਗੂ ਕੰਵਲਜੀਤ ਸਿੰਘ ਪੰਜਗਰਾਈ, ਕਿਸਾਨ ਆਗੂ ਹਰਵਿੰਦਰ ਸਿੰਘ, ਮਹਾਂਵੀਰ ਸਿੰਘ ਰੰਧਾਵਾ, ਮਾ. ਕਰਮਬੀਰ ਸਿੰਘ, ਮਾ. ਸੂਬਾ ਸਿੰਘ ਹਰਪੁਰਾ, ਨਿਰਮਲਜੀਤ ਸਿੰਘ ਮਰੜ, ਮਾ. ਜਗਦੀਸ਼ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਭੈਣੀ ਪਸਵਾਲ ਦੇ ਵਾਸੀਆਂ ਨੇ ਹੜ੍ਹ ਪੀੜਤਾਂ ਦੀ ਕੀਤੀ ਮਦਦ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਦੀ ਜ਼ਿਲ੍ਹਾ ਪੱਧਰੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।