03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਐੱਸ.ਈ. ਬਲਦੇਵ ਸਿੰਘ ਸ਼ਾਹਪੁਰ ਮਹਿਕਮਾ ਖੇਤੀਬਾੜੀ ਵਿਭਾਗ ਵਲੋਂ ਸਨਮਾਨਿਤ

ਅਜੀਤ ਡੈਸਕ 23-09-2025
ਵਡਾਲਾ ਬਾਂਗਰ, 22 ਸਤੰਬਰ (ਭੁੰਬਲੀ)-ਇਸ ਇਲਾਕੇ ਦੇ ਪਿੰਡ ਸ਼ਾਹਪੁਰ-ਅਮਰਗੜ੍ਹ ਨਾਲ ਸਬੰਧਤ ਮਹਿਕਮਾ ਮੰਡੀ ਬੋਰਡ 'ਚ ਐੱਸ.ਈ. ਦੇ ਅਹੁਦੇ 'ਤੇ ਤਾਇਨਾਤ ਬਲਦੇਵ ਸਿੰਘ ਸ਼ਾਹਪੁਰ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸਰਕਲ ਵਡਾਲਾ ਬਾਂਗਰ ਨੂੰ ਮਹਿਕਮਾ ਖੇਤੀਬਾੜੀ ਵਿਭਾਗ ਵਲੋਂ ਆਪਣੇ ਖੇਤਾਂ ਵਿਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ 'ਤੇ ਕੁਦਰਤੀ ਢੰਗ ਦੁਆਰਾ ਆਧੁਨਿਕ ਤਕਨੀਕ ਨਾਲ ਖੇਤੀ ਕਰਨ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਬਲਦੇਵ ਸਿੰਘ ਐੱਸ.ਈ. ਆਪਣੇ ਪਿੰਡ ਸ਼ਾਹਪੁਰ ਵਿਚ ਪਿਛਲੇ ਲੰਮੇ ਸਮੇਂ ਤੋਂ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਖੇਤੀ ਕਰਦੇ ਆ ਰਹੇ ਹਨ ਤੇ ਉਹ ਹੋਰਨਾਂ ਕਿਸਾਨਾਂ ਲਈ ਪ੍ਰੇਰਨਾਸ੍ਰੋਤ ਦਾ ਕੰਮ ਵੀ ਕਰਦੇ ਹਨ | ਉਹ ਵਾਤਾਵਰਨ ਪ੍ਰੇਮੀ ਵੀ ਹਨ | ਉਹ ਹੋਰਨਾਂ ਕਿਸਾਨਾਂ ਨੂੰ ਵੀ ਸਮੇਂ-ਸਮੇਂ 'ਤੇ ਜਾਗਰੂਕ ਕਰਦੇ ਰਹਿੰਦੇ ਹਨ ਕਿ ਉਹ ਵੀ ਖੇਤਾਂ ਵਿਚਲੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਤੇ ਖੇਤੀ ਮਾਹਿਰਾਂ ਦੀ ਰਾਇ ਅਨੁਸਾਰ ਸੁਧਰੇ ਬੀਜ ਬੀਜਣ | ਇਸ ਮੌਕੇ ਏ.ਡੀ.ਸੀ. ਗੁਰਦਾਸਪੁਰ ਹਰਜਿੰਦਰ ਸਿੰਘ ਬੇਦੀ, ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ, ਡਾ. ਅਮਰੀਕ ਸਿੰਘ, ਖੇਤੀਬਾੜੀ ਅਫ਼ਸਰ ਡਾ. ਸਹਿਬਾਜ਼ ਸਿੰਘ ਚੀਮਾ, ਡਾ. ਰਛਪਾਲ ਸਿੰਘ, ਏ.ਡੀ.ਓ. ਡਾ. ਮਨਪ੍ਰੀਤ ਸਿੰਘ ਵੜੈਚ, ਖੇਤੀਬਾੜੀ ਅਫ਼ਸਰ ਅਰਜਿੰਦਰ ਸਿੰਘ ਸੰਧੂ ਥੇਹ ਤਿੱਖਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹਰਿਆਣਾ ਦੇ ਕਿਸਾਨ ਪੰਜਾਬ ਦੇ ਹੜ੍ਹ ਪੀੜਤ ਕਿਸਾਨਾਂ ਦਾ ਦੇਣਗੇ ਪੂਰਾ ਸਾਥ : ਕਿਸਾਨ ਆਗੂ ਅਗਲੀ ਖ਼ਬਰ ਗੁਰਦਾਸਪੁਰ ਤੇ ਬਟਾਲਾ 'ਚ ਕੰਨਾਂ ਦੇ ਮੁਫ਼ਤ ਟੈਸਟ ਤੇ 50 ਫੀਸਦੀ ਛੋਟ 'ਤੇ ਕੰਨਾਂ ਦੀਆਂ ਮਸ਼ੀਨਾਂ ਉਪਲੱਬਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।