ਨਾਜਾਇਜ਼ ਸ਼ਰਾਬ ਸਮੇਤ ਕਾਬੂ
ਅਜੀਤ ਡੈਸਕ
17-10-2025
ਪਠਾਨਕੋਟ, 16 ਅਕਤੂਬਰ (ਵਿਨੋਦ)-ਥਾਣਾ ਡਵੀਜ਼ਨ ਨੰਬਰ-ਦੋ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਏ.ਐਸ.ਆਈ. ਨਰੇਸ਼ ਕੁਮਾਰ ਆਪਣੇ ਸਾਥੀਆਂ ਨਾਲ ਸ਼ੈਲੀ ਰੋਡ 'ਤੇ ਗਸ਼ਤ ਦੌਰਾਨ ਵਾਹਨਾਂ ਦੀ ਜਾਂਚ ਕਰ ਰਹੇ ਸਨ ਕਿ ਇਸ ਦੌਰਾਨ ਆਡੀਟੋਰੀਅਮ ਨੇੜੇ ਟਰੱਕ ਯੂਨੀਅਨ ਵਾਲੇ ਪਾਸਿਉਂ ਇਕ ਵਿਅਕਤੀ ਸਾਈਕਲ 'ਤੇ ਆਉਂਦਾ ਦੇਖਿਆ ਗਿਆ, ਜਿਸ ਦੀ ਸਾਈਕਲ ਦੇ ਪਿੱਛੇ ਇਕ ਪਲਾਸਟਿਕ ਦਾ ਥੈਲਾ ਸੀ | ਜਦੋਂ ਪੁਲਿਸ ਨੇ ਉਸ ਨੂੰ ਰੋਕਿਆ ਤੇ ਬੈਗ ਦੀ ਜਾਂਚ ਕੀਤੀ ਤਾਂ ਉਸ ਵਿਚੋਂ 16 ਬੋਤਲਾਂ ਕੱਚੀ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ | ਪੁਲਿਸ ਨੇ ਦੋਸ਼ੀ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ |