20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਲੋੜਵੰਦ ਵਿਦਿਆਰਥੀਆਂ ਦੀ ਆਰਥਿਕ ਮਦਦ ਲਈ ਗੁਰਪ੍ਰੀਤ ਸਿੰਘ ਡੀ.ਪੀ.ਈ. ਵਲੋਂ ਪਿ੍ੰਸੀਪਲ ਰਜੇਸ਼ ਕੁਮਾਰ ਨੂੰ 25000 ਦਾ ਚੈੱਕ ਭੇਟ <br/>

ਪਿ੍ੰਸੀਪਲ ਰਜੇਸ਼ ਕੁਮਾਰ ਨੂੰ ਲੋੜਵੰਦ ਵਿਦਿਆਰਥੀਆ ਦੀ ਆਰਥਿਕ ਮਦਦ ਲਈ ਚੈੱਕ ਭੇਟ ਕਰਦੇ ਗੁਰਪ੍ਰੀਤ ਸਿੰਘ ਤੇ ਨਾਲ ਸਕੂਲ ਸਟਾਫ਼ ਮੈਂਬਰ | ਤਸਵੀਰ : ਸਤਬੀਰ ਸਿੰਘ ਘੁੰਮਣ <br/> 17-10-2025
ਨਿੱਕੇ ਘੁੰਮਣ, 16 ਅਕਤੂਬਰ (ਸਤਬੀਰ ਸਿੰਘ ਘੁੰਮਣ)-ਸਰਕਾਰੀ ਸੀਨੀਅਰ ਸਕੂਲ ਘੁੰਮਣ ਕਲਾਂ ਵਿਖੇ ਸੇਵਾ ਨਿਭਾਅ ਰਹੇ ਗੁਰਪ੍ਰੀਤ (ਡੀ.ਪੀ.ਈ.) ਵਲੋਂ ਸਕੂਲ 'ਚ ਪੜ੍ਹ ਰਹੇ ਬੇਸਹਾਰਾ ਲੋੜਵੰਦ ਵਿਦਿਆਰਥੀਆਂ ਦੀ ਬੋਰਡ ਫ਼ੀਸ ਜਮ੍ਹਾਂ ਕਰਵਾਉਣ ਲਈ ਆਪਣੀ ਨੇਕ ਕਮਾਈ ਵਿਚੋਂ 25000 ਰੁਪਏ ਦਾ ਚੈੱਕ ਸਕੂਲ ਪਿ੍ੰਸੀਪਲ ਸ੍ਰੀ ਰਜੇਸ਼ ਕੁਮਾਰ ਨੂੰ ਭੇਟ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਰਜੇਸ਼ ਕੁਮਾਰ ਨੇ ਕਿਹਾ ਕਿ ਅਜੋਕੇ ਸਮੇਂ 'ਚ ਕਿਸੇ ਦਾ ਜੀਵਨ ਪੱਧਰ ਰੌਸ਼ਨ ਤੇ ਉੱਚਾ ਚੁੱਕਣ ਲਈ ਵਿਦਿਆ ਗ੍ਰਹਿਣ ਕਰਨ 'ਚ ਮਦਦ ਕਰਨੀ ਸਭ ਤੋਂ ਉਤਮ ਸੇਵਾ ਹੈ | ਉਨ੍ਹਾਂ ਗੁਰਪ੍ਰੀਤ ਸਿੰਘ ਡੀ.ਪੀ.ਈ. ਦੀ ਸ਼ਾਲਾਘਾ ਕਰਦੇ ਕਿਹਾ ਕਿ ਬੇਸਹਾਰਾ ਬੱਚਿਆਂ ਦੀ ਆਰਥਿਕ ਮਦਦ ਆਉਣ ਵਾਲੇ ਸਮੇਂ 'ਚ ਬੱਚਿਆਂ ਦਾ ਭਵਿੱਖ ਉਜਵਲ ਰੌਸ਼ਨ ਕਰਨ 'ਚ ਸਹਾਈ ਹੋਵੇਗੀ | ਇਸ ਮੌਕੇ ਜਸਬੀਰ ਸਿੰਘ ਬਾਠ, ਅਮਨਪ੍ਰੀਤ ਕੌਰ ਲੈਕਚਰਾਰ, ਪ੍ਰਦੀਪ ਸ਼ਰਮਾ ਲੈਕਚਰਾਰ, ਅਮਨਦੀਪ ਸਿੰਘ ਕੰਪਿਊਟਰ ਅਧਿਆਪਕ, ਗੁਰਪ੍ਰੀਤ ਸਿੰਘ ਕੰਪਿਊਟਰ ਅਧਿਆਪਕ, ਤਜੰਦਰ ਸਿੰਘ ਗਣਿਤ ਅਧਿਆਪਕ, ਗੁਰਮੁੱਖ ਸਿੰਘ ਕੈਂਪਸ ਮੈਨੇਜਰ, ਵਿਨੋਦ ਕੁਮਾਰ, ਅਮਰਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਨਾਨਕ ਦੇਵ ਪਬਲਿਕ ਸਕੂਲ ਰਾਮ ਨਗਰ ਵਿਖੇ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ <br/> ਅਗਲੀ ਖ਼ਬਰ ਐਡਵੋਕੇਟ ਸੇਖਵਾਂ ਵਲੋਂ ਕਾਦੀਆਂ ਦੇ ਨਜ਼ਦੀਕੀ ਪਿੰਡਾਂ 'ਚ ਸੜਕਾਂ ਦੀ ਮੁਰੰਮਤ ਦਾ ਨੀਂਹ ਪੱਥਰ ਰੱਖਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।