ਤਿੱਬੜ, 16 ਅਕਤੂਬਰ (ਭੁਪਿੰਦਰ ਸਿੰਘ ਬੋਪਾਰਾਏ)ਸੀ.ਡੀ.ਪੀ.ਓ. ਧਾਰੀਵਾਲ ਮੈਡਮ ਕੁਸਮ ਦੇ ਆਦੇਸ਼ਾਂ ਤਹਿਤ ਸਰਕਲ ਭੰੁਬਲੀ ਦੀਆਂ ਸਮੂਹ ਆਂਗਣਵਾੜੀ ਵਰਕਰਾਂ ਵਲੋਂ ਪਿੰਡ ਖਾਨਮੱਲਕ ਦੇ ਆਂਗਣਵਾੜੀ ਸੈਂਟਰ ਵਿਖੇ ਮੈਡਮ ਕੰਵਲਜੀਤ ਕੌਰ ਚਾਹਲ ਤੇ ਮੈਡਮ ਬਲਜਿੰਦਰ ਕੌਰ ਦੇ ਪ੍ਰਬੰਧਾਂ ਹੇਠ ਆਪਣੇ ਆਂਗਣਵਾੜੀ ਵਰਕਰ ਸਾਥੀਆਂ ਦੇ ਸਹਿਯੋਗ ਨਾਲ ਪੋਸ਼ਣ ਅਭਿਆਨ ਮਾਹ ਦਾ ਸਮਾਪਤੀ ਸਮਾਗਮ ਕਰਵਾਇਆ ਗਿਆ | ਸਮਾਪਤੀ ਸਮਾਗਮ ਦੌਰਾਨ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਦਾਸਪੁਰ ਮੈਡਮ ਜਸਮੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਤੇ ਸੀ.ਡੀ.ਪੀ.ਓ. ਧਾਰੀਵਾਲ ਮੈਡਮ ਕੁਸਮ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰਕੇ ਕੀਤੇ ਜਾ ਰਹੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਂਗਣਵਾੜੀ ਵਰਕਰਾਂ ਦੀ ਸਿਹਤਮੰਦ ਤੇ ਤੰਦਰੁਸਤ ਸਮਾਜ ਸਿਰਜਣ ਵਿਚ ਅਹਿਮ ਭੂਮਿਕਾ ਹੁੰਦੀ ਹੈ | ਸਮਾਗਮ ਦੌਰਾਨ ਗੋਦ ਭਰਾਈ ਦੀ ਰਸਮ ਮੈਡਮ ਜਸਮੀਤ ਕੌਰ, ਮੈਡਮ ਕੁਸਮ ਤੇ ਆਏ ਮਹਿਮਾਨਾਂ ਵਲੋਂ ਨਿਭਾਈ ਗਈ | ਇਸ ਮੌਕੇ ਪੌਸ਼ਟਿਕ ਆਹਾਰ ਸਬੰਧੀ ਆਂਗਣਵਾੜੀ ਵਰਕਰਾਂ ਵਲੋਂ ਸਲੋਗਨ ਤੇ ਪੌਸ਼ਟਿਕ ਖ਼ੁਰਾਕ ਦੇ ਸਟਾਲ ਦੀ ਪ੍ਰਦਰਸ਼ਨੀ ਲਗਾਈ ਗਈ | ਜਦ ਕਿ ਛੋਟੇ-ਛੋਟੇ ਬੱਚਿਆਂ ਵਲੋਂ ਵਧੀਆ ਤਰੀਕੇ ਨਾਲ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਸਮਾਗਮ ਦੇ ਪ੍ਰਬੰਧਕ ਮੈਡਮ ਕੰਵਲਜੀਤ ਕੌਰ ਚਾਹਲ, ਮੈਡਮ ਬਲਜਿੰਦਰ ਕੌਰ ਵਲੋਂ ਮੁੱਖ ਮਹਿਮਾਨ ਮੈਡਮ ਜਸਮੀਤ ਕੌਰ, ਵਿਸ਼ੇਸ਼ ਮਹਿਮਾਨ ਮੈਡਮ ਕੁਸਮ ਦਾ ਸਵਾਗਤ ਕਰਦੇ ਹੋਏ ਫੁੱਲਾਂ ਦਾ ਬੁੱਕਾ ਭੇਟ ਕੀਤਾ | ਜਦਕਿ ਆਂਗਣਵਾੜੀ ਵਰਕਰਾਂ ਵਲੋਂ ਆਏ ਮਹਿਮਾਨਾਂ ਨੂੰ ਹਾਰ ਪਾ ਕੇ ਜੀ ਆਇਆਂ ਆਖਿਆ ਗਿਆ | ਸਮਾਗਮ ਦੌਰਾਨ ਵਿਸ਼ੇਸ਼ ਸਹਿਯੋਗ ਕਰਨ ਵਾਲੇ ਸੁਪਰਵਾਈਜ਼ਰ ਮੈਡਮ ਪੂਜਾ, ਸੀ.ਐਚ.ਓ. ਰਮਨਪੀ੍ਰਤ ਕੌਰ, ਰਜਨੀ ਕਲਰਕ, ਗਗਨ ਕੋਆਰਡੀਨੇਟਰ, ਮੁੱਖ ਅਧਿਆਪਕ ਮਨਿੰਦਰਜੀਤ ਕੌਰ, ਮੈਡਮ ਜਸਪਾਲ, ਹੈਡ ਟੀਚਰ ਸਮਿੰਦਰ ਕੌਰ ਧਾਰੀਵਾਲ ਕਲਾਂ ਦਾ ਧੰਨਵਾਦ ਕੀਤਾ | ਸਮਾਗਮ ਦੌਰਾਨ ਪਹੁੰਚੀਆਂ ਸ਼ਖ਼ਸੀਅਤਾਂ ਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਣਜੀਤ ਕੌਰ, ਸਰਬਜੀਤ ਕੌਰ, ਦਿਲਰਾਜ ਕੌਰ, ਰਜਵੰਤ, ਮੀਨੰੂ, ਕੋਮਲਪ੍ਰੀਤ ਕੌਰ, ਬਿੰਦੂ ਬਾਲਾ, ਰਣਜੀਤ ਕੌਰ ਪੀਰ ਦੀ ਸੈਨ, ਕੁਲਜੀਤ ਕੌਰ, ਦਲਬੀਰ ਕੌਰ, ਕਸ਼ਮੀਰ ਕੌਰ, ਆਸ਼ਾ ਵਰਕਰ, ਹੈਲਪਰ ਅਤੇ ਖਾਨਮੱਲਕ ਦੇ ਲਾਭਪਾਤਰੀ ਹਾਜ਼ਰ ਸਨ | ਸਮਾਗਮ ਦੌਰਾਨ ਚਾਹ-ਪਕੌੜੇ ਤੇ ਕੜੀ ਚੌਲ ਦਾ ਅਤੁੱਟ ਲੰਗਰ ਵਰਤਿਆ ਗਿਆ |