20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਜ਼ਿਲ੍ਹਾ ਸਿੱਖਿਆ ਦਫ਼ਤਰ (ਸੈ:) ਵਲੋਂ ਜਾਰੀ ਅਸਪੱਸ਼ਟ ਪੱਤਰ ਕਾਰਨ ਜ਼ਿਲ੍ਹਾ ਭਰ ਤੋਂ ਆਡਿਟ ਕਰਵਾਉਣ ਆਏ ਸਕੂਲ ਮੁਖੀ ਹੋਏ ਖੱਜਲ ਖ਼ੁਆਰ <br/>

ਅਜੀਤ ਡੈਸਕ 17-10-2025
ਗੁਰਦਾਸਪੁਰ, 16 ਅਕਤੂਬਰ (ਪੰਕਜ ਸ਼ਰਮਾ)-ਜ਼ਿਲ੍ਹਾ ਸਿੱਖਿਆ ਦਫ਼ਤਰ (ਸੈ:) ਵਲੋਂ ਇਕ ਪੱਤਰ ਜਾਰੀ ਕੀਤਾ ਗਿਆ ਸੀ | ਜਿਸ ਅਨੁਸਾਰ 15 ਤੇ 16 ਅਕਤੂਬਰ ਨੂੰ ਜ਼ਿਲ੍ਹਾ ਭਰ ਦੇ ਸਕੂਲ ਮੁਖੀਆਂ ਨੂੰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਸਕੂਲਾਂ ਨੂੰ ਜਾਰੀ ਹੋਈਆਂ ਗਰਾਂਟਾਂ 2021/22, 2022/23, 2023/24, 2024/25 ਕੁੱਲ 4 ਸਾਲਾਂ ਦੇ ਰਿਕਾਰਡ ਦਾ ਆਡਿਟ ਕਰਵਾਉਣ ਲਈ ਪੁੱਜਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ | ਦੋਵੇਂ ਦਿਨ ਅਧਿਆਪਕ ਏ.ਜੀ. ਦਫ਼ਤਰ ਵਲੋਂ ਕੋਈ ਵੀ ਕਰਮਚਾਰੀ ਆਡਿਟ ਕਰਨ ਲਈ ਨਾ ਪੁੱਜਣ 'ਤੇ ਖੱਜਲ ਖ਼ੁਆਰ ਹੁੰਦੇ ਰਹੇ | ਇਸ ਸਬੰਧੀ ਐਲੀਮੈਂਟਰੀ ਟੀਚਰ ਯੂਨੀਅਨ ਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਅਸ਼ਵਨੀ ਫੱਜੂਪੁਰ, ਕੁਲਦੀਪ ਪੁਰੋਵਾਲ, ਹਰਪ੍ਰੀਤ ਸਿੰਘ ਪਰਮਾਰ, ਰਸ਼ਪਾਲ ਸਿੰਘ ਉਦੋਕੇ, ਦਿਲਦਾਰ ਭੰਡਾਲ, ਅਨਿਲ ਕੁਮਾਰ ਲਹੌਰੀਆ, ਹਰਪ੍ਰੀਤ ਸਿੰਘ ਕਾਹਨੂੰਵਾਨ ਨੇ ਕਿਹਾ ਕਿ ਅਧਿਆਪਕਾਂ ਨੂੰ ਜ਼ਿਲ੍ਹਾ ਭਰ ਦੇ ਸਕੂਲਾਂ ਤੋਂ ਗੁਰਦਾਸਪੁਰ ਆਡਿਟ ਦੇ ਨਾਂਅ 'ਤੇ ਪੁੱਜਣ ਦੀਆਂ ਅਸਪੱਸ਼ਟ ਹਦਾਇਤਾਂ ਕਾਰਨ ਜਿੱਥੇ ਦੋ ਦਿਨ ਅਧਿਆਪਕ ਖੱਜਲ ਖ਼ੁਆਰ ਹੋਏ, ਉੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਦਫ਼ਤਰ ਵਲੋਂ ਕੀਤਾ ਗਿਆ ਹੈ | ਆਗੂਆਂ ਨੇ ਦੱਸਿਆ ਕਿ ਪਹਿਲਾਂ ਹੀ ਹੜ੍ਹਾਂ ਕਾਰਨ ਗੈਰ ਵਿੱਦਿਅਕ ਕੰਮਾਂ ਜਿਵੇਂ ਬੀ.ਐਲ.ਓ., ਬੇਲੋੜੇ ਗੂਗਲ ਫਾਰਮ, ਪਰਾਲੀ ਸਾੜਨ ਆਦਿ ਕਰਕੇ ਵਿਦਿਆਰਥੀਆਂ ਦਾ ਨੁਕਸਾਨ ਹੋ ਰਿਹਾ ਹੈ | ਆਗੂਆਂ ਨੇ ਮੰਗ ਕੀਤੀ ਕਿ ਭਵਿੱਖ ਵਿਚ ਆਡਿਟ ਕਰਨ ਤੋਂ ਪਹਿਲਾਂ ਘੱਟੋ-ਘੱਟ 15 ਦਿਨ ਪਹਿਲਾਂ ਦੱਸਿਆ ਜਾਵੇ ਅਤੇ ਇਹ ਆਡਿਟ ਸਕੂਲ ਜਾਂ ਬਲਾਕ ਪੱਧਰ 'ਤੇ ਕੀਤਾ ਜਾਵੇ | ਜ਼ਿਲ੍ਹਾ ਭਰ ਦੇ ਸਕੂਲਾਂ ਦਾ ਆਡਿਟ 2 ਦਿਨਾਂ ਵਿਚ 4 ਸਾਲਾਂ ਦਾ ਰਿਕਾਰਡ ਦੇਖਣਾ ਸੰਭਵ ਹੀ ਨਹੀਂ ਸੀ | ਅਜਿਹੇ ਪੱਤਰ ਜਾਰੀ ਕਰਨ ਨਾਲ ਅਧਿਆਪਕਾਂ ਦੀ ਖੱਜਲ ਖ਼ੁਆਰੀ ਤੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਲਈ ਸੈਕੰਡਰੀ ਦਫ਼ਤਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ | ਆਗੂਆਂ ਨੇ ਦੱਸਿਆ ਕਿ ਜਿਨ੍ਹਾਂ ਸਾਲਾਂ ਦਾ ਆਡਿਟ ਪਹਿਲਾਂ ਹੋ ਚੁੱਕਾ ਹੈ, ਉਨ੍ਹਾਂ ਸਾਲਾਂ ਦਾ ਰਿਕਾਰਡ ਕਿਉਂ ਬਾਰ-ਬਾਰ ਮੰਗਵਾਇਆ ਗਿਆ | ਆਗੂਆਂ ਨੇ ਕਿਹਾ ਕਿ ਗੈਰ ਵਿੱਦਿਅਕ ਕੰਮਾਂ 'ਤੇ ਪੂਰਨ ਪਾਬੰਦੀ ਲਗਾਈ ਜਾਵੇ |

ਪਿਛਲੀ ਖ਼ਬਰ ਜੰਗਲਾਤ ਕਾਮਿਆਂ ਵਲੋਂ ਅੱਜ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਦੀ ਬੈਡਮਿੰਟਨ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।