ਘੁਮਾਣ, 16 ਅਕਤੂਬਰ (ਬੰਮਰਾਹ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਹਲਕੇ ਵਿਚ ਜਿੰਨੀਆਂ ਵੀ ਲਿੰਕ ਸੜਕ ਹਨ, ਸਾਰੀਆਂ ਦੀ ਮੁਰੰਮਤ ਕਰਨ ਲਈ ਵੱਡੀ ਪੱਧਰ 'ਤੇ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ | ਇਸੇ ਤਹਿਤ ਹੀ ਪਿੰਡ ਲੱਧਾ ਮੁੰਡਾ ਤੋਂ ਐਨੋਕੋਟ 2 ਕਿਲੋਮੀਟਰ ਜਿਸ ਦੀ ਲਾਗਤ 29 ਲੱਖ ਦੇ ਕਰੀਬ ਖ਼ਰਚੀ ਜਾਵੇਗੀ | ਇਸੇ ਤਰ੍ਹਾਂ ਪਿੰਡ ਵੀਲਾ ਬੱਜੂ ਤੋਂ ਮੋਮਨਵਾਲ ਨਹਿਰ ਪੁਲ ਤੱਕ 2.30 ਕਿਲੋਮੀਟਰ ਲਾਗਤ 31 ਲੱਖ ਦੇ ਕਰੀਬ ਖ਼ਰਚ ਕੇ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ | ਇਸ ਸੰਬੰਧੀ ਹਲਕਾ ਵਿਧਾਇਕ ਨੇ ਕਿਹਾ ਕਿ ਹਲਕੇ ਵਿਚ ਕੋਈ ਵੀ ਅਜਿਹੀ ਸੜਕ ਨਹੀਂ ਰਹਿਣ ਦਿੱਤੀ ਜਾਵੇਗੀ, ਜਿਸ ਨੂੰ ਮੁਰੰਮਤ ਨਾ ਕੀਤਾ ਹੋਵੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੱਥੇ ਹਲਕੇ ਦੀਆਂ ਸਭ ਤੋਂ ਵੱਧ 18 ਫੁੱਟ ਚੌੜੀਆਂ ਕੀਤਾ ਗਿਆ ਹੈ, ਉੱਥੇ ਨਾਲ ਹੀ ਜਿੰਨੀਆਂ ਵੀ ਲਿੰਕ ਸੜਕਾਂ ਹਨ, ਉਨ੍ਹਾਂ ਨੂੰ ਮੁਰੰਮਤ ਕਰਨ ਲਈ ਜੰਗੀ ਪੱਧਰ 'ਤੇ ਕੰਮ ਸ਼ੁਰੂ ਕੀਤਾ ਗਿਆ ਹੈ | ਇਸ ਮੌਕੇ ਬਲਾਕ ਪ੍ਰਧਾਨ ਅਤੇ ਸਰਪੰਚ ਤਜਿੰਦਰ ਸਿੰਘ ਸੰਧਵਾਂ ਨੇ ਹਲਕਾ ਵਿਧਾਇਕ ਅਮਰਪਾਲ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਐੱਸ.ਡੀ.ਓ. ਕਵਲਜੀਤ ਸਿੰਘ, ਸਰਪੰਚ ਹਰਕੀਰਤ ਸਿੰਘ ਬੱਬੂ ਕਾਹਲੋਂ, ਸਰਪੰਚ ਅਮਨਦੀਪ ਸਿੰਘ, ਪ੍ਰਧਾਨ ਮੋਨੂ ਐਨੋਕੋਟ, ਸਰਪੰਚ ਮਹਿਤਾਬ ਸਿੰਘ, ਸਰਪੰਚ ਨਿਸ਼ਾਨ ਸਿੰਘ, ਸਰਪੰਚ ਮਹਿਤਾਬ ਸਿੰਘ ਮਧਰੇ, ਸਰਪੰਚ ਸਮਨਦੀਪ ਕੌਰ ਚੌੜੇ, ਸਰਪੰਚ ਕੁਲਵਿੰਦਰ ਕੌਰ ਸ਼ਾਹਪੁਰ, ਜਸਵੰਤ ਸਿੰਘ ਚੌੜੇ, ਬਲਾਕ ਪ੍ਰਧਾਨ ਠਾਕਰ ਸਿੰਘ ਊਧਨਵਾਲ, ਐਡਵੋਕੇਟ ਰਾਜਨਬੀਰ ਸਿੰਘ ਸੰਧਵਾਂ, ਜੇ.ਈ. ਪ੍ਰਭਜੋਤ ਸਿੰਘ ਹਾਜ਼ਰ ਹਾਜ਼ਰ ਸਨ |