29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਡਾ. ਐੱਮ.ਆਰ.ਐੱਸ. ਭੱਲਾ ਸਕੂਲ ਬਟਾਲਾ ਨੇ ਮੈਰਾਥਾਨ 'ਚ ਹਿੱਸਾ ਲਿਆ <br/>

ਮੈਰਾਥਾਨ ਦੌੜ 'ਚ ਭਾਗ ਲੈਂਦੇ ਹੋਏ ਡਾ. ਐੱਮ.ਆਰ.ਐੱਸ. ਭੱਲਾ ਸਕੂਲ ਦੇ ਵਿਦਿਆਰਥੀ | ਤਸਵੀਰ : ਵਨੀਤ ਗੋਇਲ <br/> 18-10-2025
ਬਟਾਲਾ, 17 ਅਕਤੂਬਰ (ਸਤਿੰਦਰ ਸਿੰਘ)-ਡਾ. ਐੱਮ.ਆਰ.ਐੱਸ. ਭੱਲਾ ਡੀ.ਏ.ਵੀ. ਸਕੂਲ ਕਿਲ੍ਹਾ ਮੰਡੀ ਬਟਾਲਾ ਨੇ 'ਰਨ ਫਾਰ ਡੀ.ਏ.ਵੀ.' ਮੈਰਾਥਨ 'ਚ ਹਿੱਸਾ ਲਿਆ | ਵਿਦਿਆਰਥੀਆਂ ਵਿਚ ਸਿਹਤ, ਤੰਦਰੁਸਤੀ ਤੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਪ੍ਰਤੀ ਆਪਣੀ ਨਿਰੰਤਰ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ | ਵਿਦਿਆਰਥੀਆਂ ਦੇ ਤੰਦਰੁਸਤੀ ਦੇ ਪੱਧਰ ਨੂੰ ਵਧਾਉਣ ਲਈ ਕਰਵਾਈ ਮੈਰਾਥਨ ਡੀ.ਏ.ਵੀ. ਸੈਟੇਨਰੀ ਪਬਲਿਕ ਸਕੂਲ ਖਜੂਰੀ ਗੇਟ ਬਟਾਲਾ ਤੋਂ ਸ਼ੁਰੂ ਹੋਈ, ਜਿਸ ਵਿਚ ਬਟਾਲਾ ਦੇ 4 ਡੀ.ਏ.ਵੀ. ਸਕੂਲਾਂ ਦੇ ਲਗਭਗ ਸਾਰੇ ਗ੍ਰੇਡਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕਾਂ ਤੇ ਸਟਾਫ਼ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਪੂਰੇ ਰੂਟ ਦੌਰਾਨ ਊਰਜਾ ਤੇ ਪ੍ਰੇਰਨਾ ਦਾ ਮਾਹੌਲ ਬਣਿਆ | ਸਕੂਲ ਪਿ੍ੰਸੀਪਲ ਸ਼੍ਰੀਮਤੀ ਰਿਚਾ ਮਹਾਜਨ, ਅਧਿਆਪਕ ਕੋਚ ਸ਼ਿਵਮ ਤਿਵਾੜੀ, ਅਮਨਦੀਪ ਕਾਲੀਆ, ਸੀਮਾ ਤਿ੍ਪਾਠੀ, ਮਿਤੂ, ਈਸ਼ਾ, ਪੱਲਵੀ, ਪੂਜਾ ਤੇ ਨੀਤੂ ਆਦਿ ਹਾਜ਼ਰ ਸਨ | ਸਕੂਲ ਪਿ੍ੰਸੀਪਲ ਰਿਚਾ ਮਹਾਜਨ ਨੇ ਵਿਦਿਆਰਥੀਆਂ ਨੂੰ ਸਰੀਰਕ ਤੰਦਰੁਸਤੀ ਨੂੰ ਆਪਣੇ ਜੀਵਨ ਦਾ ਨਿਯਮਤ ਹਿੱਸਾ ਬਣਾਉਣ ਦੀ ਅਪੀਲ ਕੀਤੀ ਤੇ ਅਨੁਸ਼ਾਸਨ ਤੇ ਲਗਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ |

ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਦੇਵੀਦਾਸਪੁਰ ਵਿਖੇ ਖੇਡਾਂ ਕਰਵਾਈਆਂ <br/> ਅਗਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 23 ਅਕਤੂਬਰ ਨੂੰ ਤੇਜਾ ਕਲਾਂ ਵਿਖੇ ਸ਼ਰਧਾ ਪੂਰਵਕ ਮਨਾਇਆ ਜਾਵੇਗਾ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।