29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਗ੍ਰਾਮ ਪੰਚਾਇਤ ਪਿੰਡ ਦਾਖ਼ਲਾ ਵਲੋਂ ਬਲਾਕ ਪ੍ਰਧਾਨ ਮਨਜਿੰਦਰ ਸਿੰਘ ਦਾ ਸਨਮਾਨ <br/>

ਪਿੰਡ ਦਾਖ਼ਲਾ ਦੀ ਗ੍ਰਾਮ ਪੰਚਾਇਤ ਬਲਾਕ ਪ੍ਰਧਾਨ ਮਨਜਿੰਦਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ | ਅਜੀਤ ਤਸਵੀਰ <br/> 18-10-2025
ਬਟਾਲਾ, 17 ਅਕਤੂਬਰ (ਸਤਿੰਦਰ ਸਿੰਘ)-ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਇੰਚਾਰਜ ਬਲਬੀਰ ਸਿੰਘ ਪਨੂੰ ਦੇ ਅਸ਼ੀਰਵਾਦ ਸਦਕਾ ਆਮ ਆਦਮੀ ਪਾਰਟੀ ਵਲੋਂ ਮਨਜਿੰਦਰ ਸਿੰਘ ਬਹਾਦਰਪੁਰ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ | ਉਨ੍ਹਾਂ ਦੀ ਇਸ ਨਿਯੁਕਤੀ 'ਤੇ ਗ੍ਰਾਮ ਪੰਚਾਇਤ ਪਿੰਡ ਦਾਖਲਾ ਵਲੋਂ ਉਨ੍ਹਾਂ ਦੇ ਗ੍ਰਹਿ ਪਹੁੰਚ ਕੇ ਵਿਸ਼ੇਸ ਤੌਰ 'ਤੇ ਸਨਮਾਨਿਤ ਕੀਤਾ ਗਿਆ | ਨਵ-ਨਿਯੁਕਤ ਪ੍ਰਧਾਨ ਮਨਜਿੰਦਰ ਸਿੰਘ ਤੇ ਸਮੂਹ ਗ੍ਰਾਮ ਪੰਚਾਇਤ ਨੇ ਪਾਰਟੀ ਹਾਈਕਮਾਂਡ ਸਮੇਤ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਦਾ ਵੀ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਰਜਿੰਦਰ ਸਿੰਘ ਪਾਲੀ ਬਲਾਕ ਕੋਆਰਡੀਨੇਟਰ 'ਯੁੱੱਧ ਨਸ਼ਿਆਂ ਵਿਰੁੱਧ', ਮੈਂਬਰ ਬਿਕਰਮ ਭੱਟੀ ਪ੍ਰਧਾਨ ਯੂਥ ਕਲੱਬ ਦਾਖ਼ਲਾ, ਪਲਵਿੰਦਰ ਸਿੰਘ ਬੀ.ਐੱਲ.ਓ. ਦਾਖਲਾ, ਪਿੰਟੁੂ ਮਸੀਹ, ਨਾਜਰ ਮਸੀਹ, ਪੱਮਾ ਮਸੀਹ, ਗੁਰਦਿਆਲ ਸਿੰਘ, ਦਲਜੀਤ ਸਿੰਘ ਤੇ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਾਬਕਾ ਮੈਂਬਰ ਪਾਰਲੀਮੈਂਟ ਡਿੰਪਾ ਨੇ ਆਪਣੇ ਸ਼ੋਸ਼ਲ ਮੀਡੀਆ ਮੈਂਬਰ ਕੇ ਵੀ ਸਰਾਂ ਨੂੰ ਦਿੱਤਾ ਥਾਪੜਾ <br/> ਅਗਲੀ ਖ਼ਬਰ ਹੈਪੀ ਡੇਅਰੀਵਾਲ ਕਿਰਨ ਵਲੋਂ ਵਿਕਾਸ ਕਾਰਜਾਂ ਸੰਬੰਧੀ ਬੀ.ਡੀ.ਪੀ.ਓ. ਬਰਾੜ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।