28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਭੋਆ ਸਪੋਰਟਸ ਕਲੱਬ ਦੇ ਕਿ੍ਕਟ ਕੱਪ 2025 ਦਾ ਪੰਡੋਰੀ ਮਹੰਤਾਂ ਨੇ ਜਿੱਤਿਆ ਖ਼ਿਤਾਬ <br/>

ਜੇਤੂ ਰਹੀ ਟੀਮ ਨੂੰ ਟਰਾਫ਼ੀ ਭੇਟ ਕਰਦੇ ਹੋਏ ਮੁੱਖ ਮਹਿਮਾਨ ਏ.ਡੀ.ਸੀ. ਬੇਦੀ ਤੇ ਹੋਰ | ਤਸਵੀਰਾਂ: ਸੋਹਨ ਲਾਲ <br/> 24-10-2025
ਤਾਰਾਗੜ੍ਹ, 23 ਅਕਤੂਬਰ (ਸੋਹਨ ਲਾਲ)-ਭੋਆ ਸਪੋਰਟਸ ਕਲੱਬ ਭੋਆ ਵਲੋਂ ਸਾਲਾਨਾ ਕਿ੍ਕਟ ਕੱਪ 2025 ਦਾ ਫਾਈਨਲ ਧੂਮਧਾਮ ਨਾਲ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੇ ਪੁੱਤਰ ਯੁਵਾ ਕਾਂਗਰਸੀ ਆਗੂ ਗੌਰਵ ਆਰਿਆ ਤੇ ਏ.ਡੀ.ਸੀ. ਹਰਜਿੰਦਰ ਸਿੰਘ ਬੇਦੀ ਜਦ ਕਿ ਵਿਸ਼ੇਸ਼ ਤੌਰ 'ਤੇ ਕਾਂਗਰਸ ਬਲਾਕ ਪ੍ਰਧਾਨ ਹਰਸ਼ ਸ਼ਰਮਾ, ਸ਼ਿਵ ਸੈਨਾ ਆਗੂ ਹਨੀ ਮਹਾਜਨ, ਸਾਬਕਾ ਸਰਪੰਚ ਰਾਜ ਕੁਮਾਰ ਨੀਲੂ, ਸਰਪੰਚ ਅਮਰਜੀਤ ਸਮਾਰਟੀ, ਕਿਸਾਨ ਆਗੂ ਕੇਵਲ ਸਿੰਘ ਕੰਗ ਹਾਜ਼ਰ ਹੋਏ ਅਤੇ ਫਾਈਨਲ ਮੈਚ ਦਾ ਆਗਾਜ਼ ਕਰਵਾਇਆ | ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਰਾਜ ਕੁਮਾਰ ਨੀਲੂ, ਅਮਰਾਵ ਸਿੰਘ, ਰਮਨ ਸ਼ਰਮਾ, ਅਭਿਰਾਜ ਤਰਨਾਚ, ਕਾਰਤਿਕ ਸ਼ਰਮਾ, ਵਿਪਨ ਸ਼ਰਮਾ, ਵਿਸ਼ਾਲ ਰਾਣਾ, ਅਮਿਤ ਕੁਮਾਰ, ਸੁੱਖਕਲੀ ਆਦਿ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਭੋਆ ਸਪੋਰਟਸ ਕਲੱਬ ਵਲੋਂ ਕਰਵਾਏ ਸਾਲਾਨਾ ਕਿ੍ਕਟ ਟੂਰਨਾਮੈਂਟ 'ਚ ਪੰਜਾਬ ਦੇ ਵੱਡੇ ਸ਼ਹਿਰਾਂ ਅਤੇ ਪਿੰਡਾਂ ਤੋਂ 32 ਟੀਮਾਂ ਨੇ ਹਿੱਸਾ ਲਿਆ | ਪਹਿਲਾ ਸੈਮੀਫਾਈਨਲ ਮੈਚ ਭੋਆ ਅਤੇ ਸ਼ਾਦੀਪੁਰ ਦੇ ਵਿਚਕਾਰ ਖੇਡਿਆ ਗਿਆ | ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ਾਦੀਪੁਰ ਨੇ 6 ਓਵਰਾਂ ਵਿੱਚ 53 ਦੌੜਾਂ ਬਣਾਈਆਂ | ਟਾਰਗੇਟ ਦਾ ਪਿੱਛਾ ਕਰਨ ਉੱਤਰੀ ਭੋਆ ਦੀ ਟੀਮ ਨੇ ਕੇਵਲ ਚਾਰ ਓਵਰਾਂ ਵਿਚ ਹੀ 54 ਦੌੜਾਂ ਬਣਾ ਕੇ ਫਾਈਨਲ ਵਿਚ ਆਪਣਾ ਸਥਾਨ ਪੱਕਾ ਕੀਤਾ | ਦੂਜਾ ਸੈਮੀਫਾਈਨਲ ਮੈਚ ਪੰਡੋਰੀ ਮਹੰਤਾਂ ਤੇ ਤਲੂਰ ਦੇ ਵਿਚਕਾਰ ਖੇਡਿਆ ਗਿਆ | ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਡੋਰੀ ਮਹੰਤਾਂ ਦੀ ਟੀਮ ਨੇ 6 ਓਵਰਾਂ ਵਿਚ 92 ਦੌੜਾਂ ਬਣਾਈਆਂ ਅਤੇ ਟਾਰਗੇਟ ਦਾ ਪਿੱਛਾ ਕਰਨ ਉੱਤਰੀ ਤਲੂਰ ਦੀ ਟੀਮ 6 ਓਵਰਾਂ ਵਿਚ ਕੇਵਲ 77 ਦੌੜਾਂ ਹੀ ਬਣਾ ਸਕੀ | ਫਾਈਨਲ ਮੈਚ ਭੋਆ ਅਤੇ ਪੰਡੋਰੀ ਮਹੰਤਾਂ ਦੇ ਵਿਚਕਾਰ ਖੇਡਿਆ ਗਿਆ | ਜਿਸ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭੋਆ ਦੀ ਟੀਮ ਨੇ 5 ਓਵਰਾਂ ਵਿਚ 77 ਦੌੜਾਂ ਬਣਾਈਆਂ ਅਤੇ ਟਾਰਗੇਟ ਦਾ ਪਿੱਛਾ ਕਰਨ ਉੱਤਰੀ ਪੰਡੋਰੀ ਮਹੰਤਾਂ ਦੀ ਟੀਮ ਨੇ ਆਖ਼ਰੀ ਗੇਂਦ 'ਤੇ ਜਿੱਤ ਦੀ ਦੌੜ ਲਗਾ ਕੇ ਫਾਈਨਲ ਖ਼ਿਤਾਬ ਜਿੱਤ ਲਿਆ | ਜਿਸ ਵਿਚ ਪਹਿਲੀ ਵਿਜੇਤਾ ਟੀਮ ਪੰਡੋਰੀ ਮਹੰਤਾਂ ਨੂੰ ਇਨਾਮ ਇਕ ਲੱਖ ਰੁਪਏ ਤੇ ਉਪ ਜੇਤੂ ਟੀਮ ਭੋਆ ਨੂੰ 51 ਹਜ਼ਾਰ ਤੇ ਮੈਨ ਆਫ਼ ਦਾ ਮੈਚ ਰੋਹਿਤ ਕਲਸੀ ਅਤੇ ਮੈਨ ਆਫ਼ ਸੀਰੀਜ਼ ਫੋਰਡ ਟਰੈਕਟਰ ਸੌਰਭ ਚਾਹਲ ਨੂੰ ਦਿੱਤਾ ਗਿਆ | ਇਸ ਦੌਰਾਨ ਮੁੱਖ ਮਹਿਮਾਨ ਵਲੋਂ ਜੇਤੂ ਤੇ ਉਪ ਵਿਜੇਤਾ ਟੀਮ ਨੂੰ ਇਨਾਮੀ ਰਕਮ ਤੇ ਟਰਾਫ਼ੀ ਭੇਟ ਕੀਤੀ ਗਈ | ਇਸ ਦੌਰਾਨ ਗੌਰਵ ਆਰਿਆ ਨੇ ਕਿਹਾ ਕਿ ਕਿ੍ਕਟ ਟੂਰਨਾਮੈਂਟ ਲਈ ਪ੍ਰਬੰਧਕਾਂ ਨੂੰ ਉਹ ਵਧਾਈ ਦਿੰਦੇ ਹਨ | ਇਸ ਦੌਰਾਨ ਏ.ਡੀ.ਸੀ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ੇ ਵਰਗੀਆਂ ਆਦਤਾਂ ਤੋਂ ਦੂਰ ਰੱਖਣ ਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਜੋ ਇਹ ਕਦਮ ਨੌਜਵਾਨਾਂ ਅਤੇ ਕਿ੍ਕਟ ਕਲੱਬ ਭੋਆ ਵਲੋਂ ਚੁੱਕਿਆ ਗਿਆ ਹੈ, ਉਸ ਲਈ ਉਹ ਪ੍ਰਬੰਧਕ ਟੀਮ ਨੂੰ ਵਧਾਈ ਦਿੰਦੇ ਹਨ | ਇਸ ਮੌਕੇ 'ਤੇ ਕਾਰਤਿਕ ਸ਼ਰਮਾ, ਵਿਪਨ ਕੁਮਾਰ, ਮਨੀਸ਼ ਸ਼ਰਮਾ, ਸਰਪੰਚ ਸੁਨੀਲ ਦੱਤ, ਪੰਚਾਇਤ ਮੈਂਬਰ ਜੁਗਲ ਕਿਸ਼ੋਰ ਅਤੇ ਸਮੂਹ ਕਮੇਟੀ ਮੈਂਬਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਾਧੋਪੁਰ ਤੋਂ ਡਿਫੈਂਸ ਰੋਡ ਵਾਇਆ ਨਹਿਰ ਦੀ ਪੱਟੜੀ ਵਾਲੀ ਕੱਚੀ ਸੜਕ ਨੂੰ ਪੱਕਾ ਕੀਤਾ ਜਾਵੇ-ਸੰਮਾ <br/> ਅਗਲੀ ਖ਼ਬਰ ਗੋਲਡਨ ਪਬਲਿਕ ਸਕੂਲ ਦੇਹੜ 'ਚ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।