30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਐੱਸ.ਐੱਮ.ਡੀ.ਆਰ.ਐੱਸ.ਡੀ. ਕਾਲਜ ਵਿਖੇ ਫਰੈਸ਼ਰ ਪਾਰਟੀ ਕਰਵਾਈ

ਅਜੀਤ ਡੈਸਕ 04-11-2025
ਪਠਾਨਕੋਟ, 3 ਨਵੰਬਰ (ਸੰਧੂ)- ਐੱਸ.ਐੱਮ.ਡੀ.ਆਰ.ਐਸ.ਡੀ. ਕਾਲਜ ਦੇ ਆਰਟਸ ਅਤੇ ਅਰਥ ਸ਼ਾਸਤਰ ਵਿਭਾਗ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਤੇ ਪ੍ਰਤਿਭਾ ਖੋਜ ਪ੍ਰੋਗਰਾਮ ਕਰਵਾਇਆ ਗਿਆ | ਪਿ੍ੰਸੀਪਲ ਜੇ.ਸੀ. ਕਟੋਚ ਨੇ ਸ਼ਮਾ ਰੌਸ਼ਨ ਕਰਨ ਅਤੇ ਸਰਸਵਤੀ ਵੰਦਨਾ ਨਾਲ ਸਮਾਗਮ ਦਾ ਉਦਘਾਟਨ ਕੀਤਾ | ਪੂਰਾ ਪ੍ਰੋਗਰਾਮ ਪਿ੍ੰਸੀਪਲ ਕਟੋਚ ਦੀ ਅਗਵਾਈ ਹੇਠ ਕਰਵਾਇਆ ਗਿਆ ਸੀ ਅਤੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ | ਰੰਗੀਨ ਪੁਸ਼ਾਕਾਂ ਵਿਚ ਸਜੇ ਵਿਦਿਆਰਥੀਆਂ ਨੇ ਰੈਂਪ 'ਤੇ ਵਾਕ ਕਰਦੇ ਹੋਏ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਜੱਜਾਂ ਦੇ ਇਕ ਪੈਨਲ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰਤਿਭਾ ਦੇ ਆਧਾਰ 'ਤੇ ਖ਼ਿਤਾਬਾਂ ਲਈ ਚੁਣਿਆ | ਰੀਆ ਨੂੰ ਮਿਸ ਫਰੈਸ਼ਰ, ਮੋਹਿਤ ਨੂੰ ਮਿਸਟਰ ਹੈਂਡਸਮ, ਬੀ.ਐੱਸ.ਸੀ. ਅਰਥ ਸ਼ਾਸਤਰ ਦੀ ਤਾਨੀਆ ਨੂੰ ਮਿਸ ਚਾਰਮਿੰਗ ਤੇ ਦੀਕਸ਼ਾ ਨੂੰ ਮਿਸ ਗੋਰਜੀਅਸ ਦਾ ਤਾਜ ਪਹਿਨਾਇਆ ਗਿਆ | ਜੇਤੂ ਵਿਦਿਆਰਥੀਆਂ ਨੂੰ ਸੈਸ਼ੇ ਤੇ ਤਾਜ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਲਜ ਦੇ ਆਜੀਵਨ ਪ੍ਰਧਾਨ ਚੌਧਰੀ ਡਾ: ਰਾਜੇਸ਼ਵਰ ਸਿੰਘ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਸ਼ੰਸਾ ਕੀਤੀ | ਇਸ ਮੌਕੇ ਡਾ: ਰੰਮੀ ਸੈਣੀ, ਪ੍ਰੋ: ਅਨੀਤਾ ਸ਼ਰਮਾ, ਡਾ: ਸੁਰੇਂਦਰ ਸਿੰਘ, ਪ੍ਰੋ: ਜੀ.ਐਸ. ਰਾਠੌਰ, ਪ੍ਰੋ: ਰਜਨੀ ਠਾਕੁਰ, ਡਾ: ਜਸਵੰਤ ਸਿੰਘ, ਡਾ: ਰਾਜੇਂਦਰ ਕੌਰ, ਡਾ: ਪ੍ਰਵੇਸ਼, ਪ੍ਰੋ: ਸ਼ੈਲੀ ਕੇਲਾ, ਡਾ: ਰੋਹਨ ਸਮਕਾਰੀਆ, ਡਾ: ਸੁਨੀਲ, ਪ੍ਰੋ: ਨੀਰਤ ਪਾਂਡੇ, ਪ੍ਰੋ: ਰਜਨੀ ਸ਼ਰਮਾ, ਪ੍ਰੋ: ਨੀਤੂ ਮਿਨਹਾਸ, ਪ੍ਰੋ: ਅਮਨ, ਪ੍ਰੋ: ਅਨਮੋਲ, ਪ੍ਰੋ: ਹਰਸ਼ਿਤਾ, ਪ੍ਰੋ: ਤਨਦੀਪ ਮੌਜੂਦ ਸਨ |
ਪਿਛਲੀ ਖ਼ਬਰ ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ਲਈ ਰਾਸ਼ਨ ਭੇਟ ਅਗਲੀ ਖ਼ਬਰ ਡਿਪਟੀ ਬੈਂਕ ਮੈਨੇਜਰ ਅਨਿਲ ਕੁਮਾਰ ਵਧੀਆ ਸੇਵਾਵਾਂ ਦੇ ਚਲਦੇ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।