30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਕਾਮਰੇਡ ਸੰਸਾਰ ਸਿੰਘ ਲਦਪਾਲਵਾਂ ਨੂੰ ਸ਼ਰਧਾਂਜਲੀ ਭੇਟ

ਅਜੀਤ ਡੈਸਕ 04-11-2025
ਤਾਰਾਗੜ੍ਹ, 3 ਨਵੰਬਰ (ਸੋਹਨ ਲਾਲ)- ਕਿਰਤੀ ਮਜ਼ਦੂਰਾਂ ਦੇ ਆਗੂ ਕਾਮਰੇਡ ਸੰਸਾਰ ਸਿੰਘ ਲਦਪਾਲਵਾਂ ਨੂੰ ਉਨ੍ਹਾਂ ਦੀ ਤੀਸਰੀ ਬਰਸੀ ਮੌਕੇ ਯਾਦ ਕਰਦਿਆਂ ਇੰਡੀਅਨ ਫੈੱਡਰੇਸ਼ਨ ਆਫ਼ ਟਰੇਡ ਯੂਨੀਅਨਜ਼ ਵਲੋਂ ਸਿਆਸੀ ਕਾਨਫ਼ਰੰਸ ਕੀਤੀ ਗਈ | ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਵਿਜੇ ਕੁਮਾਰ ਜਗਤਪੁਰ ਨੇ ਨਿਭਾਈ | ਇਫਟੂ ਦੇ ਸੂਬਾ ਵਿੱਤ ਸਕੱਤਰ ਜੋਗਿੰਦਰ ਪਾਲ ਪਨਿਆੜ ਨੇ ਕਿਹਾ ਕਿ ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ ਦੇ ਆਗੂ ਕਾਮਰੇਡ ਸੰਸਾਰ ਸਿੰਘ ਲਦਪਾਲਵਾਂ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਕਿਰਤੀ ਕਾਮਿਆਂ ਦੇ ਹੱਕਾਂ ਦੀ ਲੜਾਈ ਲੜਦੇ ਰਹੇ | ਆਪਣੇ ਆਖ਼ਰੀ ਸਮੇਂ ਦੌਰਾਨ ਵੀ ਉਹ ਉਸਾਰੀ ਕਿਰਤੀਆਂ ਨੂੰ ਲਾਮਬੰਦ ਕਰਨ ਲਈ ਦਿਨ-ਰਾਤ ਲੱਗੇ ਹੋਏ ਸਨ | ਜਾਣਕਾਰੀ ਦਿੰਦਿਆਂ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਜ਼ਿਲ੍ਹਾ ਪ੍ਰੈਸ ਸਕੱਤਰ ਕਮਲ ਕਿਸ਼ੋਰ ਗੁਰਦਾਸਪੁਰ ਭਾਈਆਂ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਜਦ ਕੇਂਦਰ ਸਰਕਾਰ ਫਾਸੀਵਾਦੀ ਘੋੜੇ ਉੱਪਰ ਸਵਾਰ ਦੇਸ਼ ਦੇ ਆਮ ਕਿਰਤੀ ਕਾਮਿਆਂ ਖ਼ਿਲਾਫ਼ ਨੀਤੀਆਂ ਉੱਪਰ ਮੋਹਰ ਲਗਾ ਰਹੀ ਹੈ ਅਤੇ ਲੋਕਾਂ ਦਾ ਧਿਆਨ ਭਟਕਾਉਣ ਹੇਤੂ ਉਨ੍ਹਾਂ ਨੂੰ ਧਰਮਾਂ ਦੇ ਨਾਮ ਉੱਪਰ ਲੜਾ ਰਹੀ ਹੈ ਤਾਂ ਕਾਮਰੇਡ ਸੰਸਾਰ ਸਿੰਘ ਲਦਪਾਲਵਾਂ ਜਿਹੇ ਸਿਰਲੱਥ ਯੋਧਿਆਂ ਦੀ ਸਮਾਜ ਨੂੰ ਬੜੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤੀਸਰੀ ਬਰਸੀ ਮੌਕੇ ਜਿੱਥੇ ਉਨ੍ਹਾਂ ਦੇ ਅਧੂਰੇ ਕੰਮ ਨੂੰ ਪੂਰਾ ਕਰਨ ਦਾ ਅਹਿਦ ਕੀਤਾ ਜਾਵੇਗਾ | ਆਗੂਆਂ ਨੇ ਕਾਮਰੇਡ ਸੰਸਾਰ ਸਿੰਘ ਲਦਪਾਲਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਤੀਸਰੀ ਬਰਸੀ ਮੌਕੇ ਸੈਂਕੜੇ ਕਾਮਰੇਡ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਉਨ੍ਹਾਂ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਦਾ ਅਹਿਦ ਲਿਆ | ਇਸ ਮੌਕੇ ਕਾਮਰੇਡ ਰਮੇਸ਼ ਰਾਣਾ, ਜੋਗਿੰਦਰ ਪਾਲ ਪਨਿਆੜ, ਰਾਜ ਕੁਮਾਰ ਪੰਡੋਰੀ, ਕਾਮਰੇਡ ਅਮਰਜੀਤ ਸ਼ਾਸਤਰੀ, ਜੋਗਿੰਦਰ ਪਾਲ ਘੁਰਾਲਾ, ਮੁਖ਼ਤਿਆਰ ਸਿੰਘ ਮਾਨਸਿੰਘ ਪੁਰ, ਮੇਜਰ ਸਿੰਘ ਕੋਟ ਟੋਡਰ ਮੱਲ, ਜਗਨ ਅਖਵਾਨਾ, ਪੱਪੂ, ਮੋਹਨ ਲਾਲ, ਜੋਨੀ ਫੂਲਪੁਰੀ, ਅਸ਼ੋਕ ਕੁਮਾਰ ਬੈਰਮਪੁਰ, ਤਰਲੋਕ ਚੰਦ, ਰਾਮ ਲਾਲ, ਪ੍ਰਤਾਪ ਸਿੰਘ ਝੇਲਾ, ਚੰਨਣ ਪਾਲ, ਮਦਨ ਬਗਿਆਲ, ਧਰਮ ਸਿੰਘ ਬੱਸੀ, ਬਿੱਟੂ ਤਾਰਾਗੜ੍ਹ, ਰਸ਼ਪਾਲ ਨੰਗਲ, ਬਲਵੰਤ ਕਤਾਣੀ, ਗੁਰਮੀਤ ਸਿੰਘ, ਬਚਨ ਲਾਲ, ਸੋਮ ਰਾਜ, ਕੁਲਦੀਪ, ਸੁਰਿੰਦਰ ਪਾਲ, ਦਰਸ਼ਨ ਪਾਲ, ਨੀਰੂ ਬਾਲਾ, ਕਾਮਿਨੀ, ਸੁਦੇਸ਼, ਜੀਵਨ ਜੋਤੀ, ਰਾਣੀ, ਰਮਾ, ਨੀਲਮ ਤੇ ਨਿਰਮਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਾਮਰੇਡ ਸੰਸਾਰ ਸਿੰਘ ਲਦਪਾਲਵਾਂ ਨੂੰ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵਲੋਂ ਤਰਨ ਤਾਰਨ ਵਿਖੇ ਰੋਸ ਮਾਰਚ 7 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।