22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸੇਂਟ ਕਬੀਰ ਪਬਲਿਕ ਸਕੂਲ 'ਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅਜੀਤ ਡੈਸਕ 05-11-2025
ਬਟਾਲਾ, 4 ਨਵੰਬਰ (ਸਤਿੰਦਰ ਸਿੰਘ)-ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ-ਗੁਰਦਾਸਪੁਰ 'ਚ ਸਿੱਖ ਧਰਮ ਦੇ ਮੋਢੀ, ਸ਼ਾਂਤੀ ਦੇ ਮਸੀਹਾ ਤੇ ਮਹਾਨ ਉਪਦੇਸ਼ਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਐੱਸ.ਬੀ. ਨਾਯਰ ਦੀ ਸਰਪ੍ਰਸਤੀ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੀ ਸ਼ੁਰੁਆਤ 7ਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਮਧੁਰ ਸ਼ਬਦ ਗਾਇਨ ਕਰਦਿਆਂ ਕੀਤੀ ਗਈ | ਇਸ ਉਪਰੰਤ ਜਸ਼ਨਦੀਪ ਕੌਰ (11 ਵੀਂ) ਅਤੇ ਅਵੰਤਿਕਾ (9ਵੀਂ) ਨੇ ਸ੍ਰੀ ਗੁਰੂ ਨਾਨਕ ਜੀ ਦੇ ਜੀਵਨ ਦੀਆਂ ਸਿੱਖਿਆਵਾਂ ਆਪਣੇ ਵਿਚਾਰਾਂ ਰਾਹੀਂ ਸਾਰਿਆਂ ਸਨਮੁੱਖ ਰੱਖੀਆਂ | ਇਸ ਦੇ ਨਾਲ ਹੀ ਐੱਲ.ਕੇ.ਜੀ. ਦੇ ਵਿਦਿਆਰਥੀਆਂ ਨੇ ਮੂਲ ਮੰਤਰ ਦਾ ਜਾਪ ਕਰਦਿਆਂ ਸਾਰਿਆਂ ਨੂੰ ਨਾਮ ਜੱਪਣ ਦੀ ਪ੍ਰੇਰਣਾ ਦਿੱਤੀ | ਪ੍ਰੋਗਰਾਮ ਦੇ ਅਗਲੇ ਪੜਾਅ ਵਿਚ ਸਕੂਲੀ ਵਿਦਿਆਰਥੀ ਪ੍ਰਭਾਤ ਫੇਰੀ ਲਈ ਪੰਜ ਪਿਆਰੇ ਦੇ ਰੂਪ ਵਿਚ ਸੱਜੇ ਤੇ ਸਕੂਲ ਦੇ ਚਾਰਾਂ ਬਲਾਕਾਂ ਦੇ ਦੁਆਲੇ ਘੁੰਮਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਗਾਇਨ ਕੀਤਾ ਗਿਆ, ਜਿਸ ਵਿਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਨਾਲ ਸੰਬੰਧਤ ਮਧੁਰ ਧਾਰਨਾਵਾਂ 'ਤੇ ਗਾਉਂਦਿਆ ਪ੍ਰਭਾਤ ਫੇਰੀ ਨੂੰ ਸਫ਼ਲ ਬਣਾਇਆ | ਇਸ ਦੌਰਾਨ ਬਲਾਕ ਏ ਦੇ ਅਧਿਆਪਕਾ ਮੈਡਮ ਜਸਵੀਰ ਕੌਰ, ਪਵਨਦੀਪ ਕੌਰ, ਮਨਪ੍ਰੀਤ ਕੌਰ ਤੇ ਰਮਨਦੀਪ ਕੌਰ ਦੁਆਰਾ ਵੀ ਨਾਮ ਜਪੋ, ਵੰਡ ਛੱਕੋ ਤੇ ਕਿਰਤ ਕਰੋ ਦੇ ਸਿਧਾਤਾਂ ਦੀ ਸਿੱਖਿਆ ਦਿੰਦੇ ਹੋਇਆ ਸ਼ਬਦ ਦੀ ਪੇਸ਼ਕਾਰੀ ਕੀਤੀ ਗਈ | ਸਕੂਲੀ ਵਿਦਿਆਰਥੀਆਂ ਤੇ ਪੰਜਾਬੀ ਵਿਭਾਗ ਦੀ ਅਧਿਆਪਕ ਜਸਵੀਰ ਕੌਰ, ਰਵਿੰਦਰ ਕੌਰ ਤੇ ਦੀਦਾਰ ਸਿੰਘ ਦੁਆਰਾ ਆਨੰਦ ਸਾਹਿਬ ਦਾ ਪਾਠ ਕੀਤਾ, ਉਪਰੰਤ ਅਰਦਾਸ ਕਰ ਕੇ ਪ੍ਰਸ਼ਾਦ ਵੰਡ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ | ਇਸ ਮੌਕੇ ਪੂਰੇ ਸਕੂਲ ਨੂੰ ਹੱਥ ਨਾਲ ਬਣਾਈਆਂ ਹੋਈਆਂ ਖੂਬਸੂਰਤ ਲੜੀਆਂ ਨਾਲ ਸਜਾਇਆ ਗਿਆ | ਸਕੂਲ ਹਾਊਸ ਬੋਰਡਾਂ ਉਪਰ ਗੁਰਬਾਣੀ ਦੀਆਂ ਪੰਕਤੀਆਂ ਅਤੇ ਗੁਰੂ ਜੀ ਦੇ ਜੀਵਨ ਨਾਲ ਸੰਬੰਧਤ ਸਾਖੀਆਂ ਸੁੰਦਰ ਲਿਖਤ ਵਿੱਚ ਲਿਖੀਆ ਗਈਆਂ | ਪ੍ਰੋਗਰਾਮ ਦੇ ਅੰਤਮ ਪੜਾਅ ਦੌਰਾਨ ਸਕੂਲ ਪਿ੍ੰਸੀਪਲ ਤੇ ਪ੍ਰਬੰਧਕ ਕਮੇਟੀ ਮੈਂਬਰ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਸਮੁੱਚੇ ਸਕੂਲ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਦੀਆਂ ਸ਼ੁਭਕਾਮਵਾਨਾ ਦਿੱਤੀਆਂ |
ਪਿਛਲੀ ਖ਼ਬਰ 3 ਲੱਖ ਦੀ ਠੱਗੀ ਮਾਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।