22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਰਾਣਾ ਹਾਕੀ ਕਲੱਬ ਹੁਸ਼ਿਆਰਪੁਰ ਵਲੋਂ ਕਰਵਾਏ ਟੂਰਨਾਮੈਂਟ ਵਿਚ ਰੈਂਕਰਜ਼ ਸਕੂਲ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ

ਅਜੀਤ ਡੈਸਕ 05-11-2025
ਬਟਾਲਾ, 4 ਨਵੰਬਰ (ਸਤਿੰਦਰ ਸਿੰਘ)-ਰਾਣਾ ਹਾਕੀ ਕਲੱਬ ਹੁਸ਼ਿਆਰਪੁਰ ਵਲੋਂ ਹਾਕੀ ਖੇਡ ਦੇ ਭਾਰਤ ਵਿਚ ਆਗਮਨ ਦੇ 100 ਸਾਲ ਪੂਰੇ ਹੋਣ 'ਤੇ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਵਿਚ ਰੈਂਕਰਜ ਹਾਕੀ ਅਕੈਡਮੀ ਕੋਟ ਧੰਦਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਫਾਈਨਲ ਵਿਚ ਆਪਣੀ ਜਗ੍ਹਾ ਬਣਾਈ | ਹੁਸ਼ਿਆਰਪੁਰ ਅਤੇ ਰੈਂਕਰਜ਼ ਅਕੈਡਮੀ ਵਿਚਕਾਰ ਹੋਏ ਫਾਈਨਲ ਮੁਕਾਬਲੇ ਵਿਚ ਹੁਸ਼ਿਆਰਪੁਰ ਦੀ ਟੀਮ ਜੇਤੂ ਅਤੇ ਰੈਂਕਰਜ ਟੀਮ ਰਨਰਅੱਪ ਰਹੀ | ਰੈਂਕਰਜ ਟੀਮ ਦਾ ਖਿਡਾਰੀ ਕੰਵਰ ਸ਼ਹਿਬਾਜ ਸਿੰਘ ਫਾਈਨਲ ਮੈਚ ਦਾ ਵਧੀਆ ਖਿਡਾਰੀ ਐਲਾਨਿਆ ਗਿਆ | ਰੈਂਕਰਜ਼ ਅਕੈਡਮੀ ਅਤੇ ਊਨਾ (ਹਿਮਾਚਲ ਪ੍ਰਦੇਸ਼) ਦੀ ਟੀਮ ਵਿਚਕਾਰ ਹੋਏ ਮੈਚ ਵਿਚ ਰੈਂਕਰਜ਼ ਟੀਮ ਦਾ ਖਿਡਾਰੀ ਜਪਨੂਰ ਸਿੰਘ ਵਧੀਆ ਖਿਡਾਰੀ ਚੁਣਿਆ ਗਿਆ | ਰੈਂਕਰਜ਼ ਹਾਕੀ ਟੀਮ ਦੇ ਕੋਚ ਹਰਪਾਲ ਸਿੰਘ ਧਾਲੀਵਾਲ ਅਤੇ ਟੀਮ ਮੈਨੇਜਰ ਮਨਜੀਤ ਸਿੰਘ ਨਾਮਧਾਰੀ ਨੇ ਦੱਸਿਆ ਕਿ ਰੈਂਕਰਜ਼ ਟੀਮ ਆਪਣੇ ਵਧੀਆ ਪ੍ਰਦਰਸ਼ਨ ਕਰ ਕੇ ਇਲਾਕੇ ਵਿਚ ਆਪਣਾ ਨਾਂਅ ਬਣਾ ਚੁੱਕੀ ਹੈ | ਨੇੜਲੇ ਭਵਿੱਖ ਵਿਚ ਖਿਡਾਰੀ ਅਕੈਡਮੀ ਦਾ ਨਾਂਅ ਰੌਸ਼ਨ ਕਰਨ ਲਈ ਯਤਨਸ਼ੀਲ ਹਨ |
ਪਿਛਲੀ ਖ਼ਬਰ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਗਿਆਨੀ ਮੇਵਾ ਸਿੰਘ ਗੁਰਮਤਿ ਕੈਂਪ ਸਫਲਤਾ ਪੂਰਵਕ ਅਗਲੀ ਖ਼ਬਰ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਪਿੰਡ ਸ਼ਿਕਾਰ ਮਾਛੀਆਂ ਦੀਆਂ ਜ਼ਮੀਨਾਂ 'ਚ ਕਣਕ ਦੀ ਬਿਜਾਈ ਕਰ ਕੇ ਦੇਣ ਦਾ ਕੀਤਾ ਐਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।