23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਆਰ.ਡੀ. ਖੋਸਲਾ ਸਕੂਲ 'ਚ ਪ੍ਰਕਾਸ਼ ਪੁਰਬ ਬੜੀ ਧੂਮ-ਧਾਮ ਨਾਲ ਮਨਾਇਆ

ਅਜੀਤ ਡੈਸਕ 05-11-2025
ਬਟਾਲਾ, 4 ਅਕਤੂਬਰ (ਸਤਿੰਦਰ ਸਿੰਘ)-ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਸਵੇਰ ਦੀ ਸਭਾ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਗਾਇਨ ਦੇ ਨਾਲ ਹੋਈ | ਇਸ ਤੋਂ ਬਾਅਦ ਜਮਾਤ ਨੌਵੀਂ ਦੀ ਵਿਦਿਆਰਥਣ ਪੁਨੀਤ ਭਗਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤ ਵਿਚ ਕਵਿਤਾ ਪੜੀ | ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਰਾਹਤ ਪ੍ਰੀਤ ਕੌਰ, ਨੰਦਿਕਾ, ਮਾਨਵੀ ਸ਼ਰਮਾ, ਲੀਸ਼ਾ ਤੇ ਇਸ਼ਰੀਤ ਕੌਰ ਨੇ ਗੁਰੂ ਸਾਹਿਬ ਦੇ ਉਪਦੇਸ਼ਾਂ ਤੋਂ ਸਾਰਿਆਂ ਨੂੰ ਜਾਣੂ ਕਰਵਾਇਆ | ਇਸ ਮੌਕੇ ਸਕੂਲ ਦੇ ਅਧਿਆਪਕਾ ਸ਼੍ਰੀਮਤੀ ਸਤਿਆ ਨੇ ਸਾਰੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੀ ਸਮੁੱਚੀ ਮਾਨਵਤਾ ਨੂੰ ਦੇਣ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਨ ਦੁਨੀਆਂ ਦੇ ਵਾਲੀ, ਪੀਰਾਂ ਦੇ ਪੀਰ ਸਨ, ਉਨ੍ਹਾਂ ਭੁੱਲੀ-ਭਟਕੀ ਮਾਨਵਤਾ ਨੂੰ ਅਗਿਆਨਤਾ ਦੇ ਹਨੇਰੇ ਵਿਚੋਂ ਬਾਹਰ ਕੱਢਿਆ ਤੇ ਸੱਚ ਦੇ ਮਾਰਗ 'ਤੇ ਚੱਲਣ ਦਾ ਉਪਦੇਸ਼ ਦਿੱਤਾ | ਗੁਰੂ ਸਾਹਿਬ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਦੇ ਮੌਕੇ ਸਕੂਲ ਵਿਚ ਜਪੁਜੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਉਪਰੰਤ ਸ਼ਬਦ ਕੀਰਤਨ ਹੋਇਆ, ਜਿਸ ਦਾ ਸਾਰਿਆਂ ਨੇ ਭਰਪੂਰ ਆਨੰਦ ਮਾਣਿਆ | ਸਕੂਲ ਦੇ ਚੇਅਰਮੈਨ ਸ੍ਰੀ ਅਰਵਿੰਦ ਖੋਸਲਾ, ਪ੍ਰਧਾਨ ਸ੍ਰੀ ਅਜੇ ਖੋਸਲਾ ਤੇ ਪਿ੍ੰਸੀਪਲ ਡਾਕਟਰ ਬਿੰਦੂ ਭੱਲਾ ਨੇ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਪੁਰਬ ਦੇ ਮੌਕੇ ਹਾਰਦਿਕ ਵਧਾਈ ਤੇ ਸ਼ੁਭਕਾਮਨਾਵਾਂ ਭੇਟ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਰੱਬੀ ਨੂਰ, ਗਿਆਨ ਦੇ ਸਾਗਰ ਤੇ ਇਕ ਮਹਾਨ ਸਮਾਜ ਸੁਧਾਰਕ ਸਨ, ਜਿਨਾਂ ਨੇ ਆਪਣੀ ਪਵਿੱਤਰ ਬਾਣੀ ਨਾਲ ਕਈ ਤਪਦੇ ਹਿਰਦਿਆਂ ਨੂੰ ਠਾਰਿਆ | ਗੁਰੂ ਸਾਹਿਬ ਨੇ ਪੂਰੀ ਮਾਨਵਤਾ ਨੂੰ ਏਕਤਾ ਦਾ ਪਾਠ ਪੜਾਇਆ | ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਸਾਹਿਬ ਦੇ ਦੱਸੇ ਉੱਚ ਵਿਚਾਰਾਂ ਨੂੰ ਆਪਣੇ ਜੀਵਨ ਵਿਚ ਧਾਰਨ ਕਰ ਕੇ ਆਪਣੀ ਜੀਵਨ ਨੂੰ ਸਫਲ ਕਰੀਏ |
ਪਿਛਲੀ ਖ਼ਬਰ ਕਸਬਾ ਦੋਰਾਂਗਲਾ ਵਿਖੇ ਚੋਰਾਂ ਨੇ ਇਕੋ ਰਾਤ ਤੋੜੇ 11 ਦੁਕਾਨਾਂ ਦੇ ਤਾਲੇ-ਚੋਰਾਂ ਦੇ ਹੌਸਲੇ ਬੁਲੰਦ, ਪੁਲਿਸ ਸੁੱਤੀ ਕੁੰਭ... ਅਗਲੀ ਖ਼ਬਰ ਗੁੱਡਵਿਲ ਸਕੂਲ 'ਚ ਪ੍ਰਕਾਸ਼ ਪੁਰਬ ਮੌਕੇ 'ਸਾਖੀਆਂ ਰਾਹੀਂ ਸਿੱਖਿਆ' ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।