23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਾਲੇ ਬਜ਼ੁਰਗ ਦੇ ਘਰ ਬਾਬੋਵਾਲ ਪਹੁੰਚੇ ਏ.ਡੀ.ਸੀ-ਜਾਣਿਆ ਹਾਲ

ਅਜੀਤ ਡੈਸਕ 05-11-2025
ਗੁਰਦਾਸਪੁਰ, 4 ਨਵੰਬਰ (ਅਸ਼ੋਕ ਸ਼ਰਮਾ)-ਸੋਸ਼ਲ ਮੀਡੀਆ 'ਤੇ ਇਕ ਬਜ਼ੁਰਗ ਦੀ ਵਾਇਰਲ ਹੋ ਰਹੀ ਵੀਡੀਓ ਦੇ ਸਬੰਧ ਵਿਚ ਵਧੀਕ ਡਿਪਟੀ ਕਮਿਸ਼ਨਰ ਡਾ: ਹਰਜਿੰਦਰ ਸਿੰਘ ਬੇਦੀ ਨੇ ਉਨ੍ਹਾਂ ਦੇ ਘਰ ਪਿੰਡ ਬਾਬੋਵਾਲ ਪਹੁੰਚ ਕੇ ਹਾਲ ਚਾਲ ਜਾਣਿਆ | ਇਸ ਮੌਕੇ ਡਾ: ਬੇਦੀ ਨੇ ਦੱਸਿਆ ਕਿ ਬਜ਼ੁਰਗ ਦੇ ਘਰ ਦੀ ਪਹਿਚਾਣ ਕਰਕੇ ਬਜ਼ੁਰਗ ਦੇ ਪਰਿਵਾਰ ਨੰੂ ਮਿਲੇ ਹਨ, ਜਿਨ੍ਹਾਂ ਦੀ ਪਹਿਚਾਣ ਬਜ਼ੁਰਗ ਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਬਾਬੋਵਾਲ ਵਜੋਂ ਹੋਈ ਹੈ ਜੋ ਘਰ ਨੰੂ ਚਲਾਉਣ ਲਈ ਖਿਡੌਣੇ ਆਦਿ ਵੇਚਣ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਅਜੇ ਤੱਕ ਬੁਢਾਪਾ ਪੈਨਸ਼ਨ ਵੀ ਨਹੀਂ ਲੱਗ ਸਕੀ | ਵਧੀਕ ਡਿਪਟੀ ਕਮਿਸ਼ਨਰ ਡਾ: ਬੇਦੀ ਨੇ ਬਜ਼ੁਰਗ ਨੰੂ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਹਰ ਪੱਖ ਤੋਂ ਮਦਦ ਕੀਤੀ ਜਾਵੇਗੀ ਅਤੇ ਬੁਢਾਪਾ ਪੈਨਸ਼ਨ ਵੀ ਲਗਵਾਉਣ ਦੇ ਨਾਲ ਨਾਲ ਹਰ ਸਹੂਲਤ ਦਾ ਲਾਭ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਬਜ਼ੁਰਗ ਦਾ ਬੇਟਾ ਦਿਹਾੜੀਦਾਰ ਹੈ ਅਤੇ ਉਸ ਦਾ ਲੇਬਰ ਕਾਰਡ ਵੀ ਨਹੀਂ ਬਣਿਆ, ਜਿਸ ਦਾ ਲੇਬਰ ਕਾਰਡ ਮਨਰੇਗਾ ਰਾਹੀਂ ਬਣਵਾ ਕੇ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਲੋੜਵੰਦ ਪਰਿਵਾਰਾਂ ਦੀ ਹਮੇਸ਼ਾ ਪਹਿਲ ਦੇ ਆਧਾਰ 'ਤੇ ਮਦਦ ਕਰਨ ਲਈ ਵਚਨਬੱਧ ਹੈ | ਇਸ ਮੌਕੇ ਉਨ੍ਹਾਂ ਨਾਲ ਧੀਰਜ ਸ਼ਰਮਾ ਤੇ ਟੇਕ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਾਂਤੀ ਦੀ ਰਾਣੀ ਮਾਂ ਮਰੀਅਮ ਦੇ ਸਾਲਾਨਾ ਤਿਉਹਾਰ ਮੌਕੇ ਸੰਤਾਂ ਦੀ ਜੀਵਨੀ ਦਾ ਲਿਟਰੇਚਰ ਜਾਰੀ ਅਗਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।