ਅੱਚਲ ਸਾਹਿਬ, 6 ਨਵੰਬਰ (ਗੁਰਚਰਨ ਸਿੰਘ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਵੈਰੋਨੰਗਲ ਵਿਖੇ ਧਾਰਮਿਕ ਵਿਸ਼ੇ ਦੀ ਪ੍ਰੀਖਿਆ ਕਰਵਾਈ ਗਈ | ਇਸ ਮੌਕੇ ਪ੍ਰੀਖਿਆ 'ਚ ਵਿਦਿਆਰਥੀਆਂ ਨੇ ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਸਬੰਧਤ ਪ੍ਰਸ਼ਨਾਂ ਦੇ ਉੱਤਰ ਦੇ ਕੇ ਆਪਣੇ ਗਿਆਨ ਦੀ ਪ੍ਰਤੀਭਾ ਦਰਸਾਈ | ਬੱਚਿਆਂ ਵਲੋਂ ਵੱਡੇ ਉਤਸ਼ਾਹ ਨਾਲ ਪ੍ਰੀਖਿਆ 'ਚ ਹਿੱਸਾ ਲਿਆ ਗਿਆ | ਇਸ ਪ੍ਰੀਖਿਆ ਦੌਰਾਨ ਸਕੂਲ ਮੈਨੇਜ਼ਮੈਂਟ ਵਲੋਂ ਬੱਚਿਆਂ ਨੂੰ ਫਰੂਟ ਆਦਿ ਵੰਡੇ ਗਏ | ਇਥੇ ਦੱਸਣਾ ਬਣਦਾ ਹੈ ਕਿ ਹਰ ਸਾਲ ਇਸ ਸਕੂਲ ਦੇ ਵਿਦਿਆਰਥੀ ਜਿੱਥੇ ਪੜ੍ਹਾਈ, ਖੇਡਾਂ ਆਦਿ 'ਚ ਮੱਲ੍ਹਾਂ ਮਾਰਦੇ ਹਨ, ਉਥੇ ਧਾਰਮਿਕ ਪ੍ਰੀਖਿਆ 'ਚ ਵੀ ਮੋਹਰੀ ਰਹਿੰਦੇ ਹਨ | ਡਾਇਰੈਕਟਰ ਨਰਿੰਦਰ ਸਿੰਘ ਬਾਠ ਦੀ ਅਗਵਾਈ ਹੇਠ ਸਮੁੱਚਾ ਸਟਾਫ਼ ਬੱਚਿਆਂ ਨੂੰ ਪੂਰੀ ਤਨਦੇਹੀ ਨਾਲ ਮਿਹਨਤ ਕਰਵਾ ਰਿਹਾ ਹੈ | ਇਸ ਮੌਕੇ ਰਜਵੰਤ ਕੌਰ ਬਾਠ, ਪਿ੍ੰਸੀਪਲ ਸਾਖਸ਼ੀ ਬੇਦੀ, ਹਰਪ੍ਰੀਤ ਕੌਰ ਬਾਠ, ਰਾਜਬੀਰ ਕੌਰ, ਨਵਜੋਤ ਕੌਰ, ਜਸ਼ਨਪ੍ਰੀਤ ਕੌਰ, ਪ੍ਰਦੀਪ ਕੌਰ, ਕੋਮਲਪ੍ਰੀਤ ਕੌਰ, ਅਰਸ਼ਦੀਪ ਕੌਰ, ਹਰਪ੍ਰੀਤ ਕੌਰ, ਰਮਨਪ੍ਰੀਤ ਕੌਰ ਸਮੇਤ ਸਟਾਫ਼ ਮੈਂਬਰ ਹਾਜ਼ਰ ਸਨ |