ਗੁਰਦਾਸਪੁਰ, 6 ਨਵੰਬਰ (ਅਸ਼ੋਕ ਸ਼ਰਮਾ)- ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਨੌਸ਼ਹਿਰਾ ਦੀ ਵਿਆਹੁਤਾ ਔਰਤ ਦੋ ਬੱਚਿਆਂ ਦੀ ਮਾਂ ਆਪਣੇ ਰਿਸ਼ਤੇਦਾਰ ਦੇ ਚਚੇਰੇ ਭਰਾ ਨਾਲ ਫ਼ਰਾਰ ਹੋ ਗਈ ਤੇ ਇਕ ਬੱਚਾ ਆਪਣੇ ਨਾਲ ਲੈ ਗਈ ਹੈ ਤੇ ਦੂਜਾ ਬੱਚਾ ਆਪਣੀ ਸੱਸ ਦੇ ਕੋਲ ਛੱਡ ਗਈ ਹੈ | ਵਿਆਹੁਤਾ ਦੀ ਸੱਸ ਮਨਜੀਤ ਕੌਰ ਨੇ ਐੱਸ.ਐੱਸ.ਪੀ. ਗੁਰਦਾਸਪੁਰ ਨੂੰ ਦਿੱਤੀ ਦਰਖਾਸਤ 'ਚ ਦੱਸਿਆ ਕਿ ਮੇਰਾ ਲੜਕਾ ਬਲਜਿੰਦਰ ਸਿੰਘ ਜੋ ਨਾਗਪੁਰ ਵਿਖੇ ਡਰਾਈਵਰੀ ਦਾ ਕੰਮ ਕਰਦਾ ਹੈ ਤੇ ਉਸ ਦੀ ਪਤਨੀ ਵੀ ਉਸ ਨਾਲ ਹੀ ਰਹਿੰਦੀ ਸੀ | ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਬਲਜਿੰਦਰ ਸਿੰਘ ਆਪਣੀ ਪਤਨੀ ਨੰੂ ਘਰ ਛੱਡ ਕੇ ਦੁਬਾਰਾ ਇਕੱਲਾ ਹੀ ਨਾਗਪੁਰ ਚਲਾ ਗਿਆ ਤੇ ਉਸ ਤੋਂ ਬਾਅਦ ਸਾਡੇ ਘਰ ਨਵੀਨ ਕੁਮਾਰ ਪੁੱਤਰ ਬੂਰਾ ਵਾਸੀ ਬੱਬੇਹਾਲੀ ਦਾ ਆਉਣਾ ਜਾਣਾ ਬਣ ਗਿਆ ਤੇ ਮੇਰੀ ਨੂੰ ਹ ਕਹਿੰਦੀ ਸੀ ਕਿ ਮੇਰਾ ਰਿਸ਼ਤੇਦਾਰ ਚਾਚੇ ਦਾ ਲੜਕਾ ਹੈ | ਉਸ ਦੀ ਨੀਅਤ ਬਦਨੀਅਤ ਹੋਣ ਕਰਕੇ ਉਹ ਮੇਰੀ ਨੂੰਹ ਨੂੰ ਭਜਾ ਕੇ ਬੱਚੇ ਸਮੇਤ ਲੈ ਗਿਆ ਹੈ | ਉਨ੍ਹਾਂ ਦੱਸਿਆ ਕਿ ਲੜਕੀ ਨੂੰ ਭਜਾਉਣ ਸੰਬੰਧੀ ਥਾਣਾ ਪੁਰਾਣਾ ਸ਼ਾਲਾ ਵਿਖੇ ਦਰਖਾਸਤ ਦਿੱਤੀ ਗਈ ਹੈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ | ਉਨ੍ਹਾਂ ਦੱਸਿਆ ਕਿ ਨੂੰਹ ਘਰੋਂ ਕੀਮਤੀ ਸਾਮਾਨ ਵੀ ਲੈ ਗਈ ਹੈ ਜਿਸ ਨਾਲ ਪਰਿਵਾਰ ਦਾ ਕਾਫ਼ੀ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਇਸ ਵਿਚ ਸਿਆਸੀ ਸ਼ਹਿ ਹੋਣ ਕਰਕੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ | ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਲੋੜੀਂਦੀ ਕਾਰਵਾਈ ਕਰਕੇ ਮੈਨੂੰ ਇਨਸਾਫ਼ ਦਿਵਾਇਆ ਜਾਵੇ |