ਕਲਾਨੌਰ, 6 ਨਵੰਬਰ (ਪੁਰੇਵਾਲ)- ਨੇੜਲੇ ਪਿੰਡ ਛੋਹਣ 'ਚ ਸਥਿਤ ਹੋਲੀ ਚਾਈਲਡ ਸਕੂਲ 'ਚ ਪਿ੍ੰਸੀਪਲ ਸਿਸਟਰ ਸ਼ੈਰੀਨ ਦੀ ਅਗਵਾਈ ਹੇਠ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਸੰਗੀਤ ਗਰੁੱਪ ਵਲੋਂ ਗੁਰਬਾਣੀ ਸ਼ਬਦ ਗਾਇਨ ਕਰ ਕੇ ਹਾਜ਼ਰੀ ਲਗਵਾਈ ਗਈ | ਪੰਜਵੀਂ ਜਮਾਤ ਦੇ ਬੱਚਿਆਂ ਵੱਲੋਂ ਇਕ ਨਾਟਕ ਪੇਸ਼ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਸਿਸਟਰ ਸ਼ੈਰੀਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਿੰਨ ਉਪਦੇਸ਼ਾਂ ਨਾਮ ਜਪੋ, ਵੰਡ ਛਕੋ, ਕਿਰਤ ਕਰੋ ਬਾਰੇ ਬੱਚਿਆਂ ਨੂੰ ਦੱਸਿਆ ਗਿਆ | ਇਸ ਮੌਕੇ ਸਿਸਟਮ ਮੋਨਿਕਾ, ਸਿਸਟਰ ਰੂਬੀ, ਕੋਆਰਡੀਨੇਟਰ ਸੁਖਬੀਰ ਕੌਰ, ਸੰਗੀਤ ਅਧਿਆਪਕ ਰਾਹੁਲ, ਅਮਨਦੀਪ, ਮੈਡਮ ਗੁਰਪ੍ਰੀਤ ਕੌਰ, ਮੈਡਮ ਸਪਨਾ, ਲਲਿਤਾ, ਸੁਖਮਿੰਦਰ ਕੌਰ, ਸੁਮਨ ਬਾਲਾ, ਪ੍ਰੀਆ ਕੁਮਾਰੀ, ਮੁਖਵਿੰਦਰ ਕੌਰ, ਰਮਨਜੀਤ ਕੌਰ, ਮਨਦੀਪ ਕੌਰ, ਮੰਗਲ ਸਿੰਘ, ਟੋਨੀ, ਪਿ੍ੰਸ, ਅਮਰ ਮਸੀਹ, ਨੋਰਾ, ਐਲਸਾ, ਸੋਨਮ, ਕੁਲਦੀਪ ਤੇ ਬੱਚੇ ਹਾਜ਼ਰ ਸਨ |