17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਬਾਬਾ ਮਹਿਮਾ ਸਾਹਿਬ ਗੁਰਦੁਆਰਾ ਮਹਿਮੇਚੱਕ ਵਿਖੇ ਪ੍ਰਕਾਸ਼ ਪੁਰਬ 'ਤੇ ਸਜਾਇਆ ਨਗਰ ਕੀਰਤਨ

ਅਜੀਤ ਡੈਸਕ 07-11-2025
ਧਿਆਨਪੁਰ, 6 ਨਵੰਬਰ (ਕੁਲਦੀਪ ਸਿੰਘ ਸੋਨੂੰ)- ਬਾਬਾ ਮਹਿਮਾ ਜੀ ਦੇ ਪਾਵਨ ਗੁਰਦੁਆਰਾ ਮਹਿਮੇਚੱਕ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ | ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ: ਗੁਰਦੀਪ ਸਿੰਘ ਮਹਿਮੇਚੱਕ ਨੇ ਦੱਸਿਆ ਕਿ ਗਿਆਨੀ ਸਾਹਿਬ ਸਿੰਘ ਤੇ ਗਿਆਨੀ ਪ੍ਰੇਮ ਸਿੰਘ ਵਲੋਂ ਆਰੰਭਤਾ ਦੀ ਅਰਦਾਸ ਉਪਰੰਤ ਨਗਰ ਕੀਰਤਨ ਸ਼ੁਰੂ ਹੋਇਆ, ਜਿਸ ਵਿਚ ਪੰਥ ਪ੍ਰਸਿੱਧ ਕਥਾਵਾਚਕ, ਕੀਰਤਨੀ ਤੇ ਕਵੀਸ਼ਰੀ ਜਥਿਆਂ ਨੇ ਭਾਗ ਲਿਆ | ਉਨ੍ਹਾਂ ਦੱਸਿਆ ਕਿ ਇਹ ਨਗਰ ਕੀਰਤਨ ਪਿੰਡ ਰਾਜੇਕੇ ਤੇ ਮਹਿਮੇਚੱਕ ਦੇ ਚੁਫ਼ੇਰੇ ਸਜਾਇਆ ਗਿਆ | ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਮਹਿਮੇਚੱਕ, ਸਰਪੰਚ ਕੁਲਦੀਪ ਸਿੰਘ ਮਹਿਮੇਚੱਕ, ਸਰਪੰਚ ਪ੍ਰੀਤਮ ਸਿੰਘ ਰਾਜੇਕੇ, ਗੁਰਭੇਜ ਸਿੰਘ, ਸੁਖਵੰਤ ਸਿੰਘ ਨੰਬਰਦਾਰ, ਰਤਨ ਸਿੰਘ, ਸੁੱਚਾ ਸਿੰਘ, ਰਜਵੰਤ ਸਿੰਘ, ਨਿਰਮਲ ਸਿੰਘ, ਮਨਦੀਪ ਸਿੰਘ, ਬੂਆ ਸਿੰਘ, ਹਰਦੀਪ ਸਿੰਘ, ਧੀਰ ਸਿੰਘ, ਕੁਲਵੰਤ ਸਿੰਘ, ਲਾਲ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਵਾਸੀ 8 ਨਵੰਬਰ ਨੂੰ ਇਤਿਹਾਸਕ ਲਾਈਟ ਐਂਡ ਸਾਊਾਡ ਸ਼ੋਅ ਪਰਿਵਾਰਾਂ ਸਮੇਤ ਜ਼ਰੂਰ ਦੇਖਣ : ਵਿਧਾਇਕ ਅਮਰਪਾਲ ਸਿੰਘ... ਅਗਲੀ ਖ਼ਬਰ ਐਮ.ਪੀ. ਰਾਜਾ ਵੜਿੰਗ ਦਾ ਬੂਟਾ ਸਿੰਘ ਪ੍ਰਤੀ ਬਿਆਨ ਨਿੰਦਣਯੋਗ- ਕਮਲਜੀਤ ਚਾਵਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।