12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਖਪਤਕਾਰ ਨੇ ਬਿਨਾਂ ਵਜ੍ਹਾ ਘਰੇਲੂ ਬਿਜਲੀ ਕੁਨੈਕਸ਼ਨ ਕੱਟਣ ਦੇ ਬਿਜਲੀ ਮੁਲਾਜ਼ਮ ਉਪਰ ਲਗਾਏ ਦੋਸ਼

ਅਜੀਤ ਡੈਸਕ 23-11-2025
ਗੁਰਦਾਸਪੁਰ, 22 ਨਵੰਬਰ (ਅਸ਼ੋਕ ਸ਼ਰਮਾ)-ਪਾਵਰਕਾਮ ਦੀ ਸਬ ਡਵੀਜ਼ਨ ਪੰਡੋਰੀ ਮਹੰਤਾਂ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਦੇ ਇਕ ਖਪਤਕਾਰ ਨੇ ਬਿਜਲੀ ਮੁਲਾਜ਼ਮ ਉੱਪਰ ਉਨ੍ਹਾਂ ਦਾ ਘਰੇਲੂ ਕੁਨੈਕਸ਼ਨ ਬਿਨਾਂ ਵਜ੍ਹਾ ਕੱਟਣ ਦਾ ਦੋਸ਼ ਲਗਾਇਆ ਹੈ | ਇਸ ਸੰਬੰਧੀ ਖਪਤਕਾਰ ਸਾਬਕਾ ਫ਼ੌਜੀ ਰਣਜੀਤ ਸਿੰਘ ਪੁੱਤਰ ਮਨੋਹਰ ਸਿੰਘ ਵਾਸੀ ਨੌਸ਼ਹਿਰਾ ਜੋ ਇਸ ਸਮੇਂ ਬਿਮਾਰ ਹੈ ਤੇ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਹੈ ਨੇ ਦੱਸਿਆ ਕਿ ਮੀਟਰ ਅਚਾਨਕ ਸੜ ਜਾਣ ਕਾਰਨ ਉਸ ਦੀ ਸਿੱਧੇ ਤੌਰ 'ਤੇ ਬਿਜਲੀ ਚੱਲ ਰਹੀ ਸੀ ਤੇ ਉਸ ਨੇ ਉਸ ਦੀ ਫ਼ੀਸ ਵੀ ਬਿਜਲੀ ਬੋਰਡ ਨੰੂ ਅਦਾ ਕੀਤੀ ਸੀ, ਜਿਸ ਦੀ ਰਸੀਦ ਵੀ ਉਸ ਕੋਲ ਹੈ ਪਰ ਉਹ ਘਰ ਮੌਜੂਦ ਨਾ ਹੋਣ ਕਾਰਨ ਬਿਜਲੀ ਮੁਲਾਜ਼ਮ ਉਸ ਦਾ ਘਰੇਲੂ ਕੁਨੈਕਸ਼ਨ 16 ਨਵੰਬਰ ਨੰੂ ਬਿਨਾਂ ਵਜ੍ਹਾ ਕੱਟ ਕੇ ਚਲੇ ਗਏ ਜਿਸ ਕਾਰਨ ਉਹ ਹਨੇਰੇ ਵਿਚ ਰਹਿਣ ਲਈ ਮਜਬੂਰ ਹਨ | ਰਣਜੀਤ ਸਿੰਘ ਨੇ ਦੱਸਿਆ ਕਿ ਉਹ ਬਿਮਾਰ ਸੀ ਤੇ ਉਸ ਨੇ ਆਪਣੇ ਵਕੀਲ ਰਾਹੀਂ ਬਿਜਲੀ ਬੋਰਡ ਨੰੂ ਨੋਟਿਸ ਵੀ ਭੇਜਿਆ ਤੇ ਨਾਜਾਇਜ਼ ਕੁਨੈਕਸ਼ਨ ਕੱਟਣ ਬਾਰੇ ਨੋਟਿਸ ਮਿਲਣ ਤੋਂ ਬਾਅਦ ਮੁਲਾਜ਼ਮ ਕੁਨੈਕਸ਼ਨ ਜੋੜਨ ਆਏ ਤੇ ਉਨ੍ਹਾਂ ਨੰੂ ਅਦਾਇਗੀ ਵੀ ਰਸੀਦ ਵੀ ਦਿਖਾਈ ਗਈ ਪਰ ਫਿਰ ਵੀ ਜਬਰੀ ਕੁਨੈਕਸ਼ਨ ਕੱਟ ਗਏ | ਉਨ੍ਹਾਂ ਨੇ ਐਸ.ਈ. ਗੁਰਦਾਸਪੁਰ ਪਾਸੋਂ ਨਾਜਾਇਜ਼ ਕੁਨੈਕਸ਼ਨ ਕੱਟਣ ਵਾਲੇ ਮੁਲਾਜ਼ਮ ਖ਼ਿਲਾਫ਼ ਕਾਰਵਾਈ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਸਨਾਤਨ ਕ੍ਰਾਂਤੀ ਦਲ ਨੇ ਸ਼ਹਿਰੀ ਟੀਮ ਦਾ ਕੀਤਾ ਵਿਸਥਾਰ, ਵੀਨੂ ਮਲਹੋਤਰਾ ਖ਼ਜ਼ਾਨਚੀ ਬਣੇ ਅਗਲੀ ਖ਼ਬਰ ਪੰਜਾਬ ਦੇ ਰਾਜਪਾਲ ਵਲੋਂ ਚਾਈਲਡ ਵੈੱਲਫੇਅਰ ਕੌਂਸਲ ਪੰਜਾਬ ਦੇ ਨਵੇਂ 11 ਲਾਈਫ਼ ਮੈਂਬਰਾਂ ਨੂੰ ਮਨਜ਼ੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।