13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸੜਕ 'ਤੇ ਚਿੱਕੜ ਬਣਨ ਕਾਰਨ ਮੁਹੱਲਾ ਲਾਲ ਬਾਗ ਵਾਸੀ ਪੇ੍ਰਸ਼ਾਨੀ ਭਰੀ ਜ਼ਿੰਦਗੀ ਜਿਊੁਣ ਲਈ ਮਜਬੂਰ

ਅਜੀਤ ਡੈਸਕ 23-11-2025
ਧਾਰੀਵਾਲ, 22 ਨਵੰਬਰ (ਸਵਰਨ ਸਿੰਘ)- ਸਥਾਨਕ ਸ਼ਹਿਰ ਦੇ ਪਿੰਡ ਰਣੀਆਂ ਨਾਲ ਲਗਦੇ ਮੁਹੱਲਾ ਲਾਲ ਬਾਗ ਨੂੰ ਜਾਂਦੀ ਸੜਕ/ਗਲੀ ਵਿਚ ਚਿੱਕੜ ਤੇ ਟੋਏ ਹੋਣ ਕਰ ਕੇ ਮੁਹੱਲਾ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਦੱਸਣਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਗੰਦੇ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਰ ਕੇ ਸਾਰਾ ਗੰਦਾ ਪਾਣੀ ਸੜਕ 'ਚ ਇਕੱਠਾ ਹੋ ਰਿਹਾ ਹੈ ਜਿਸ ਨੂੰ ਨਗਰ ਕੌਂਸਲ ਧਾਰੀਵਾਲ ਨੇ ਇਕ-ਦੋ ਵਾਰ ਇੰਜਣ ਪੰਪ ਲਗਾ ਕੇ ਕੱਢਿਆ ਪਰ ਗੰਦੇ ਪਾਣੀ ਦੇ ਨਿਕਾਸੀ ਦਾ ਪੱਕਾ ਹੱਲ ਨਾ ਹੋਣ ਕਰ ਕੇ ਫਿਰ ਤੋਂ ਸੜਕ ਉੱਤੇ ਚਿੱਕੜ ਹੋ ਜਾਂਦਾ ਹੈ ਜਿਸ ਨਾਲ ਮੁਹੱਲਾ ਵਾਸੀਆਂ ਨੂੰ ਗੰਦਗੀ 'ਚੋਂ ਹੀ ਲੰਘਣਾ ਪੈ ਰਿਹਾ ਹੈ | ਆਸ-ਪਾਸ ਦੇ ਘਰਾਂ ਵਾਲਿਆਂ ਨੇ ਦੱਸਿਆ ਕਿ ਕਈ ਰਾਹਗੀਰ ਡਿੱਗ ਕੇ ਸੱਟਾਂ ਵੀ ਲਗਵਾ ਚੁੱਕੇ ਹਨ | ਇਸ ਸੰਬੰਧੀ ਜਦੋਂ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦੇ ਨਿਕਾਸ ਵਾਲੇ ਪਹਿਲੇ ਨਾਲੇ ਨੂੰ ਲੋਕਾਂ ਨੇ ਵੀ ਬੰਦ ਕਰ ਕੇ ਆਪਣੇ ਘਰਾਂ ਦੀਆਂ ਪੱਕੀਆਂ ਨਿਕਾਸੀਆਂ ਬਣਾ ਲਈਆਂ ਹਨ ਪਰ ਹੁਣ ਅਗਲੇ ਕੁਝ ਦਿਨਾਂ ਵਿਚ ਇਸ ਸੜਕ ਦੇ ਨਵੇਂ ਸੀਵਰੇਜ ਤੇ ਨਵੀਂ ਸੜਕ ਦੇ ਨਿਰਮਾਣ ਦਾ ਟੈਂਡਰ ਲਗਾ ਰਹੇ ਹਾਂ ਤੇ ਜਲਦ ਹੀ ਇਸ ਦਾ ਪੱਕਾ ਹੱਲ ਕੀਤਾ ਜਾਵੇਗਾ | ਦੂਜੇ ਪਾਸੇ ਮੁਹੱਲਾ ਵਾਸੀਆਂ ਨੇ ਵੀ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਸੜਕ ਦੀ ਇਸ ਗੰਦਗੀ ਦਾ ਜਲਦ ਤੋਂ ਜਲਦ ਪੱਕਾ ਹੱਲ ਕੀਤਾ ਜਾਵੇ |
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਮੇਂ ਸਿਰ ਮੁਆਵਜ਼ਾ ਮਿਲਣ ਕਰ ਕੇ ਸਰਕਾਰ ਦੀ ਚੁਫੇਰਿਆਂ ਹੋ ਰਹੀ ਸ਼ਲਾਘਾ : ਆਗੂ ਅਗਲੀ ਖ਼ਬਰ ਐੱਸ.ਐੱਲ. ਬਾਵਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।